ਵੋਇਸ ਆਫ ਵੂਮੈਨ ਲੰਡਨ ਨੇ ਮਨਾਇਆ ਕੌਮੀ ਔਰਤ ਦਿਵਸ

Monday, Mar 10, 2025 - 01:44 PM (IST)

ਵੋਇਸ ਆਫ ਵੂਮੈਨ ਲੰਡਨ ਨੇ ਮਨਾਇਆ ਕੌਮੀ ਔਰਤ ਦਿਵਸ

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਔਰਤਾਂ ਦੀ ਆਵਾਜ਼ ਬਣ ਕੇ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੀ ਸੰਸਥਾ ਵੋਇਸ ਆਫ ਵੂਮੈਨ ਵੱਲੋਂ ਕੌਮੀ ਔਰਤ ਦਿਵਸ ਦੇ ਸੰਬੰਧ ਵਿੱਚ ਵਿਸ਼ਾਲ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਮੈਂਬਰ ਪਾਰਲੀਮੈਂਟ ਸੀਮਾ ਮਲਹੋਤਰਾ ਹੰਸਲੋ, ਸਾਊਥਾਲ ਈਲਿੰਗ ਮੈਂਬਰ ਪਾਰਲੀਮੈਂਟ ਡੀਅਰਡੇ ਕੌਸਟੀਗਨ ਸਮੇਤ ਇਲਾਕੇ ਦੀਆਂ ਨਾਮਵਰ ਔਰਤ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। 

PunjabKesari

ਇਸ ਸਮੇਂ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਔਰਤ ਦਿਵਸ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾੰ ਕਿਹਾ ਕਿ ਔਰਤ ਹਰ ਪਲ ਦੂਜਿਆਂ ਲਈ ਕੁਰਬਾਨੀ ਕਰਨ ਦਾ ਜਜ਼ਬਾ ਜਮਾਂਦਰੂ ਹੀ ਨਾਲ ਲੈ ਕੇ ਜੰਮਦੀ ਹੈ। ਹਰ ਰਿਸ਼ਤੇ ਵਿੱਚ ਔਰਤ ਦੀ ਸ਼ਮੂਲੀਅਤ ਬਿਨਾਂ ਉਸ ਰਿਸ਼ਤੇ ਦੀ ਬੁਨਿਆਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਸਮੇਂ ਵੋਇਸ ਆਫ ਵੂਮੈਨ ਲੰਡਨ ਦੀ ਡਾਇਰੈਕਟਰ ਸੁਰਿੰਦਰ ਕੌਰ ਨੇ ਆਪਣੇ ਸੰਬੋਧਨ ਦੌਰਾਨ ਹਾਜਰੀਨ ਦਾ ਹਾਰਦਿਕ ਧੰਨਵਾਦ ਕਰਦਿਆਂ ਆਪਣੀ ਕਵਿਤਾ "ਮੈਂ ਸੱਚੀਂ ਜੰਮਣਾ ਚਾਹੁੰਦੀ ਹਾਂ" ਨਾਲ ਮਾਹੌਲ ਨੂੰ ਸੁੰਨ ਕਰਕੇ ਰੱਖ ਦਿੱਤਾ। ਉਨ੍ਹਾਂ ਵੱਲੋਂ ਲਿਖੀ ਕਵਿਤਾ ਦੇ ਸ਼ਬਦ ਅਤੇ ਭਾਵੁਕ ਉਚਾਰਨ ਕਰਕੇ ਇੱਕ ਵਾਰ ਇਉਂ ਜਾਪਦਾ ਸੀ ਜਿਵੇਂ ਸਮਾਂ ਰੁਕ ਗਿਆ ਹੋਵੇ। 

ਪੜ੍ਹੋ ਇਹ ਅਹਿਮ ਖ਼ਬਰ-ਵਿਗੜਦੀ ਸਿਹਤ ਦੇ ਬਾਵਜੂਦ ਸੁਨੀਤਾ ਵਿਲੀਅਮਜ਼ ਨੇ ਸਪੇਸ 'ਚ ਬਣਾ 'ਤੇ 2 ਰਿਕਾਰਡ

ਸੈਂਕੜਿਆਂ ਦੀ ਤਾਦਾਦ ਵਿੱਚ ਆਈਆਂ ਔਰਤਾਂ ਵੱਲੋਂ ਇਸ ਸਮੁੱਚੇ ਉਪਰਾਲੇ ਦੀ ਬੇਹੱਦ ਸ਼ਲਾਘਾ ਕੀਤੀ ਗਈ। ਸਮਾਗਮ ਦੌਰਾਨ ਕੌਂਸਲਰ ਜਸਬੀਰ ਆਨੰਦ, ਕੌਂਸਲਰ ਅਮਰਜੀਤ ਕੌਰ ਜੰਮੂ, ਗੁਰਮੇਲ ਕੌਰ ਸੰਘਾ, ਕੁਲਵੰਤ ਕੌਰ ਢਿੱਲੋਂ, ਮਨਜੀਤ ਕੌਰ ਪੱਡਾ, ਸ਼ਗੁਫਤਾ ਗਿੰਮੀ ਲੋਧੀ, ਅਵਤਾਰ ਚਾਨਾ, ਨਰਿੰਦਰ ਖੋਸਾ, ਬੇਅੰਤੀ ਬਾਂਸਲ, ਲਖਿੰਦਰਪਾਲ ਸਰੀਂਨ, ਆਸ਼ਾ ਮੋਹਿਲ, ਸ਼ਿੰਦੀ, ਨਰਿੰਦਰ ਅਰੋੜਾ, ਸੀਮਾ ਚੱਢਾ, ਸੁਰਿੰਦਰ ਢੱਡੇ, ਹਰਫੂਲ ਦੇਵੀ, ਹਰਬੰਸ ਗਿੱਲ, ਸੰਤੋਸ਼ ਸੂਰੇ, ਸਤਵਿੰਦਰ ਮਾਨ, ਮੀਨਾ ਮੋਹਿਲ, ਗੁਰਮਿੰਦਰ ਰੰਧਾਵਾ, ਸਤਵੰਤ ਨਾਗਪਾਲ ਆਦਿ ਮਾਣਯੋਗ ਹਸਤੀਆਂ ਨੇ ਹਾਜ਼ਰੀ ਭਰੀ। ਹਾਜ਼ਰੀਨ ਨੇ ਕਿਹਾ ਕਿ ਵੋਇਸ ਆਫ ਵੂਮੈਨ ਸੰਸਥਾ ਔਰਤਾਂ ਦੇ ਹੱਕਾਂ ਅਤੇ ਆਵਾਜ਼ ਨੂੰ ਬੁਲੰਦ ਕਰਨ ਲਈ ਮੋਹਰੀ ਰੋਲ ਅਦਾ ਕਰ ਰਹੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News