ਕੈਨੇਡੀਅਨ ਯੂਨੀਵਰਸਿਟੀ ''ਚ ਪੜ੍ਹ ਰਹੀ ਇਸ ਕੁੜੀ ਦੀ ਉਮਰ ਜਾਣ ਤੁਸੀਂ ਵੀ ਹੋਵੋਗੇ ਹੈਰਾਨ

Tuesday, Sep 08, 2020 - 03:06 PM (IST)

ਕੈਨੇਡੀਅਨ ਯੂਨੀਵਰਸਿਟੀ ''ਚ ਪੜ੍ਹ ਰਹੀ ਇਸ ਕੁੜੀ ਦੀ ਉਮਰ ਜਾਣ ਤੁਸੀਂ ਵੀ ਹੋਵੋਗੇ ਹੈਰਾਨ

ਟੋਰਾਂਟੋ- ਕੈਨੇਡਾ ਦੀ ਟੋਰਾਂਟੋ ਯੂਨੀਵਰਸਿਟੀ ਦੀ ਵਿਦਿਆਰਥਣ ਵਿਵਿਆਨ ਸ਼ੀ ਦੀ ਉਮਰ ਜਾਣ ਕੇ ਹਰ ਕੋਈ ਹੈਰਾਨ ਹੁੰਦਾ ਹੈ। ਕੈਨੇਡਾ ਦੇ ਸ਼ਹਿਰ  ਚਾਰਲੋਟੇਟਾਊਨ ਵਿਚ ਰਹਿਣ ਵਾਲੀ ਇਹ ਕੁੜੀ ਸਿਰਫ 15 ਸਾਲ ਦੀ ਹੈ ਤੇ ਇਹ ਯੂਨੀਵਰਸਿਟੀ 'ਚ ਆਖਰੀ ਸਾਲ ਦੀ ਪੜ੍ਹਾਈ ਕਰ ਰਹੀ ਹੈ। ਉਸ ਦਾ ਇਰਾਦਾ ਕੈਂਸਰ ਦਾ ਇਲਾਜ ਲੱਭਣ ਦਾ ਹੈ ਤਾਂ ਕਿ ਪੀੜਤਾਂ ਨੂੰ ਸ਼ੁਰੂਆਤੀ ਲੱਛਣਾਂ ਵਿਚ ਹੀ ਬਚਾਇਆ ਜਾ ਸਕੇ।

PunjabKesari

ਵਿਵਿਆਨ ਸਿਰਫ 12 ਸਾਲ ਦੀ ਸੀ ਜਦ ਉਸ ਨੇ ਯੂਨੀਵਰਸਿਟੀ ਵਿਚ ਪਹਿਲੇ ਸਾਲ ਦੀ ਪੜ੍ਹਾਈ ਸ਼ੁਰੂ ਕੀਤੀ ਸੀ। ਉਸ ਨੇ ਦੱਸਿਆ ਕਿ ਉਹ ਕਈ ਕਲਾਸਾਂ ਇਕੱਠੀਆਂ ਪਾਸ ਕਰਕੇ ਅੱਗੇ ਵਧੀ। ਹਾਲਾਂਕਿ ਜਿਸ ਕਲਾਸ ਵਿਚ ਉਹ ਹੈ, ਉਸ ਵਿਚ 21-22 ਸਾਲ ਦੇ ਵਿਦਿਆਰਥੀ ਪੜ੍ਹਦੇ ਹਨ ਤੇ ਕਈ ਲੋਕ ਉਸ ਦਾ ਮਜ਼ਾਕ ਵੀ ਉਡਾਉਂਦੇ ਹਨ। 

ਵਿਵਿਆਨ ਨੇ ਦੱਸਿਆ ਕਿ ਉਸ ਨੂੰ ਆਸ ਹੈ ਕਿ ਉਹ ਬਾਇਓਲਾਜੀ ਤੇ ਸੈੱਲ ਮੋਲੇਕੁਲਰ ਬਾਇਓਲਾਜੀ ਦੀ ਪੜ੍ਹਾਈ ਇਸ ਸਾਲ ਪੂਰੀ ਕਰ ਲਵੇਗੀ ਤੇ ਫਿਰ ਕੈਂਸਰ ਦੇ ਇਲਾਜ ਸਬੰਧੀ ਅਧਿਐਨ ਵਿਚ ਜੁਟ ਜਾਵੇਗੀ। ਕੈਂਸਰ ਦੌਰਾਨ ਸਰੀਰ ਕਿਵੇਂ ਜੂਝਦਾ ਇਸ ਬਾਰੇ ਉਹ ਅਧਿਐਨ ਕਰਨ ਦੀ ਇੱਛੁਕ ਹੈ। ਇਸ ਦੇ ਨਾਲ ਹੀ ਉਹ ਇਕ ਨਾਵਲ ਲਿਖਣ ਦੀ ਵੀ ਤਿਆਰੀ ਕਰ ਰਹੀ ਹੈ। ਇਹ ਬੱਚੀ ਕਈ ਲੋਕਾਂ ਲਈ ਪ੍ਰੇਰਣਾ ਬਣੀ ਹੈ। 


author

Lalita Mam

Content Editor

Related News