ਅਮਰੀਕਾ ਨੂੰ ਪ੍ਰਤਿਭਾ, ਉੱਤਮਤਾ, ਆਰਥਿਕ ਵਿਕਾਸ ਅਤੇ ਖੁੱਲ੍ਹੀ ਬਹਿਸ ਵੱਲ ਦੌੜਨਾ ਹੋਵੇਗਾ : ਰਾਮਾਸਵਾਮੀ

09/19/2023 11:06:17 AM

ਵਾਸ਼ਿੰਗਟਨ (ਭਾਸ਼ਾ) - ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ ਨੇ ਐਤਵਾਰ ਨੂੰ ਕਿਹਾ ਕਿ ਬਹੁਤ ਸਾਰੇ ਲੋਕ ਉਨ੍ਹਾਂ ਦੀ ਵਧਦੀ ਪ੍ਰਸਿੱਧੀ ਤੋਂ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ 38 ਸਾਲਾ ਵਿਅਕਤੀ ਅਮਰੀਕਾ ਦਾ ਰਾਸ਼ਟਰਪਤੀ ਬਣਨ ਲਈ ਉਮਰ ਦੇ ਲਿਹਾਜ਼ ਨਾਲ ਬਹੁਤ ਛੋਟਾ ਹੈ। ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਚੋਣ ਲਈ ਆਯੋਜਿਤ ਰਿਪਬਲਿਕਨ ਪਾਰਟੀ ਦੀ ‘ਪਹਿਲੀ ਪ੍ਰਾਇਮਰੀ ਬਹਿਸ’ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਵੱਖ-ਵੱਖ ਪ੍ਰੀ ਪੋਲ ਸਰਵੇਖਣਾਂ ਵਿਚ ਰਾਮਾਸਵਾਮੀ ਦੀ ਪ੍ਰਸਿੱਧੀ ਵਿਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਵਿਰੋਧੀਆਂ ਨੇ ਵੀ ਉਨ੍ਹਾਂ ਦੀ ਅਲੋਚਨਾ ਤੇਜ਼ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਲ ਮਗਰੋਂ IG ਜੇਲ੍ਹਾਂ ਦਾ ਪਹਿਲਾ ਬਿਆਨ, ਕਰ ਦਿੱਤੇ ਵੱਡੇ ਖ਼ੁਲਾਸੇ

ਰਾਮਾਸਵਾਮੀ ਨੇ ਇਕ ਇੰਟਰਵਿਊ ’ਚ ਕਿਹਾ, ‘‘ਮੇਰਾ ਮੰਨਣਾ ਹੈ ਕਿ ਜਿਸ ਵਿਅਕਤੀ ਦੀ ਜ਼ਿੰਦਗੀ ’ਚ ਸਭ ਤੋਂ ਵਧੀਆ ਦਿਨ ਅਜੇ ਆਉਣੇ ਬਾਕੀ ਹਨ, ਉਸ ਨੇ ਅਜੇ ਅਜਿਹੇ ਦੇਸ਼ ਨੂੰ ਵੀ ਸੰਭਾਲਣਾ ਹੈ, ਜਿਸ ਦੇ ਬਿਹਤਰੀਨ ਦਿਨ ਆਉਣੇ ਅਜੇ ਬਾਕੀ ਹਨ।’’ ਉਨ੍ਹਾਂ ਕਿਹਾ ਕਿ ਅਲੋਚਨਾ ਕਰਨ ਲਈ ਬਹੁਤ ਕੁਝ ਹੈ ਪਰ ਸਾਨੂੰ ਇਕ ਦ੍ਰਿਸ਼ਟੀਕੋਣ ਪੇਸ਼ ਕਰਨਾ ਹੋਵੇਗਾ, ਨਾ ਸਿਰਫ ਇਹ ਕਿ ਅਸੀਂ ਕਿਸ ਤੋਂ ਭੱਜ ਰਹੇ ਹਾਂ? ਅਸੀਂ ਕਿਸ ਵੱਲ ਦੌੜ ਰਹੇ ਹਾਂ, ਪ੍ਰਤਿਭਾ ਦੇ ਮੁੜ ਉਭਾਰ ਵੱਲ, ਉੱਤਮਤਾ ਦੀ ਪ੍ਰਾਪਤੀ ਵੱਲ, ਆਰਥਿਕ ਵਿਕਾਸ, ਸੁਤੰਤਰ ਭਾਸ਼ਣ, ਖੁੱਲ੍ਹੀ ਬਹਿਸ ਵੱਲ। ਇਹ ਅਜਿਹੇ ਮੁੱਦੇ ਹਨ, ਜਿਨ੍ਹਾਂ ਨਾਲ ਜ਼ਿਆਦਾਤਰ ਅਮਰੀਕੀ ਵੀ ਸਹਿਮਤ ਹਨ। ਅਮਰੀਕਾ ਨੂੰ ਇਸ ਪਾਸੇ ਦੌੜਨਾ ਪਵੇਗਾ।’’

ਇਹ ਵੀ ਪੜ੍ਹੋ: ਅਮਰੀਕਾ 'ਚ ਸਿੱਖਾਂ ਦੀ ਇਤਿਹਾਸਿਕ ਜਿੱਤ, ਕੈਲੀਫੋਰਨੀਆ 'ਚ ਹੁਣ ਦਸਤਾਰ ਸਜਾ ਕੇ ਚਲਾ ਸਕਣਗੇ ਮੋਟਰਸਾਈਕਲ

ਰਾਮਾਸਵਾਮੀ ਨੇ ਕਿਹਾ,‘‘ਇਸ ਲਈ ਮੇਰਾ ਮੰਨਣਾ ਹੈ ਕਿ ਸਾਡੇ ਕੋਲ 1980 ਦੇ ਦਹਾਕੇ ਦੀ ਸ਼ੈਲੀ ਦਾ, ਰੋਨਾਲਡ ਰੀਗਨ-ਸ਼ੈਲੀ ਦਾ ਨੈਤਿਕ ਲੋਕ ਫਤਵਾ ਦੇਣ ਦਾ ਮੌਕਾ ਹੈ। ਇਸ ਤਰ੍ਹਾਂ ਅਸੀਂ ਇਸ ਦੇਸ਼ ਨੂੰ ਜੋੜਾਂਗੇ। ਮੈਂ ਇਸ ਦੌੜ ਵਿੱਚ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੈਂ ਇਸ ਚੁਣੌਤੀ ਦਾ ਸਾਹਮਣਾ ਕਰਨ ਦੇ ਸਮਰੱਥ ਇਕਲੌਤਾ ਸਰਵੋਤਮ ਉਮੀਦਵਾਰ ਹਾਂ।’’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


sunita

Content Editor

Related News