ਬਲੱਡ ਤੇ ਬ੍ਰੇਨ ਲਈ ਖੂਬੀਆਂ ਦਾ ਖਜ਼ਾਨਾ ਹੈ ਵਿਟਾਮਿਨ-ਬੀ

10/11/2019 5:51:32 PM

ਨਵੀਂ ਦਿੱਲੀ/ਲੰਡਨ— ਵਿਟਾਮਿਨਸ ਦਾ ਸਾਡੀ ਸਿਹਤ ਲਈ ਕੀ ਰੋਲ ਹੁੰਦਾ ਹੈ, ਇਸ 'ਤੇ ਨਵੇਂ ਸਿਰੇ ਨਾਲ ਗੱਲ ਕਰਨ ਦੀ ਲੋੜ ਨਹੀਂ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਜੇਕਰ ਸਰੀਰ 'ਚ ਕਿਸੇ ਵੀ ਤਰਵਾਂ ਨਾਲ ਵਿਟਾਮਿਨਸ ਦੀ ਕਮੀ ਹੋ ਜਾਵੇ ਤਾਂ ਅਸੀਂ ਹੈਲਦੀ ਲਾਈਫ ਜੀ ਨਹੀਂ ਸਕਦੇ ਹਾਂ। ਅੱਜ ਅਸੀਂ ਗੱਲ ਕਰਾਂਗੇ ਵਿਟਾਮਿਨ-ਬੀ ਦੀ ਲੋੜ ਅਤੇ ਉਸ ਦੀਆਂ ਕਿਸਮਾਂ 'ਤੇ। ਨਾਲ ਹੀ ਇਸ ਗੱਲ 'ਤੇ ਖਾਸ ਧਿਆਨ ਦੇਵਾਂਗੇ ਕਿ ਇਸ ਦੀਆਂ ਵੱਖ-ਵੱਖ ਕਿਸਮਾਂ ਦੀ ਕਮੀ ਨਾਲ ਸਾਨੂੰ ਕਿਹੋ ਜਿਹੀਆਂ ਕਿਸਮਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਖੂਬਸੂਰਤ ਸਕਿਨ ਲਈ
ਵਧਦੇ ਪ੍ਰਦੂਸ਼ਣ ਦਾ ਅਸਰ ਸਾਡੀ ਸਿਹਤ ਦੇ ਨਾਲ ਸਾਡੀ ਖੂਬਸੂਰਤੀ 'ਤੇ ਵੀ ਪੈਂਦਾ ਹੈ। ਤਾਂ ਸਿਹਤ ਦੇ ਨਾਲ ਸੁੰਦਰਤਾ ਬਣਾਏ ਰੱਖਣ ਲਈ ਤੁਸੀਂ ਵਿਟਾਮਿਨ-ਬੀ 3 ਨਾਲ ਯੁਕਤ ਚੀਜ਼ਾਂ ਦਾ ਸੇਵਨ ਕਰੋ। ਜਿਵੇਂ ਕੇਲਾ, ਫਲੀਦਾਰ ਸਬਜ਼ੀਆਂ ਅਤੇ ਓਟਮੀਲ ਖਾਓ ਜੋ ਨਿਕੋਟਿਨਮਾਈਡ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਤੁਹਾਡੀ ਸਕਿਨ ਦਾ ਮਾਈਸਚਰ ਲਾਕ ਰਹਿੰਦਾ ਹੈ। ਇਸਦੇ ਨਾਲ ਹੀ ਵਿਟਾਮਿਨ ਸੀ ਕੰਪਲੈਕਸ 'ਚ ਬਾਇਓਟਿਨ ਰਹਿੰਦਾ ਹੈ ਜੋ ਤੁਹਾਡੇ ਨੁੰਹਾਂ ਅਤੇ ਵਾਲਾਂ ਨੂੰ ਮਜਬੂਤ ਬਣਾਉਂਦਾ ਹੈ।

ਬਲੱਡ ਅਤੇ ਬ੍ਰੇਨ ਲਈ
ਸਾਰੇ ਲੋਕ ਇਸ ਗੱਲ ਤੋਂ ਜਾਣੂ ਹਨ ਕਿ ਵਿਟਾਮਿਨ-ਬੀ 12 ਦਾ ਘਟਿਆ ਹੋਇਆ ਪੱਧਰ ਅਨੀਮੀਆ ਪੈਦਾ ਕਰ ਸਕਦਾ ਹੈ। ਇਸ ਅਨੀਮੀਆ ਨੂੰ ਮੇਗੈਲੋਬਲਾਸਟਿਕ ਅਨੀਮੀਆ ਕਿਹਾ ਜਾਂਦਾ ਹੈ ਅਤੇ ਇਸਦੇ ਨਾਲ ਕਈ ਵਾਰ ਤੰਤਰਿਕਾ ਤੰਤਰ ਵੀ ਪ੍ਰਭਾਵਿਤ ਹੋ ਜਾਂਦਾ ਹੈ। ਨਤੀਜਾ ਰੋਗੀਆਂ 'ਚ ਜੋ ਲੱਛਣ ਮਿਲਦੇ ਹਨ, ਉਹ ਇਨ੍ਹਾਂ ਦੋਨਾਂ ਤੰਤਰਾਂ (ਖੂਨ ਅਤੇ ਦਿਮਾਗ ਦਾ ਅੰਦਰੂਨੀ ਅਤੇ ਬਾਹਰੀ ਤੰਤਰ) ਨਾਲ ਸਬੰਧਤ ਮਿਲਦੇ ਹਨ। ਯਾਨੀ ਬਲੱਡ ਅਤੇ ਬ੍ਰੇਨ ਦੋਨਾਂ ਲਈ ਇਹ ਜ਼ਰੂਰੀ ਹੈ।

ਵਿਟਾਮਿਨ ਬੀ-1
ਗਰਭ 'ਚ ਬੱਚੇ ਦੇ ਦਿਮਾਗ ਦੇ ਵਿਕਾਸ 'ਚ ਇਹ ਬਹੁਤ ਮਦਦ ਕਰਦਾ ਹੈ। ਗਰਭਵਤੀ ਔਰਤਾਂ ਨੂੰ ਰੋਜ਼ ਵਿਟਾਮਿਨ ਬੀ-1 ਦੀ ਲੋੜ ਬਹੁਤ ਜ਼ਿਆਦਾ ਹੁੰਦੀ ਹੈ। ਇਸਦੇ ਲਈ ਤੁਸੀਂ ਆਪਣੀ ਡਾਇਟ 'ਚ ਪਾਸਤਾ, ਮੀਟ, ਡੇਅਰੀ ਉਤਪਾਦ ਨੂੰ ਸ਼ਾਮਲ ਕਰ ਸਕਦੀ ਹਨ। ਜੇਕਰ ਤੁਸੀਂ ਨਾਨਵੇਜ ਖਾਂਦੇ ਹੋ ਤਾਂ ਸੇਲਮਨ ਫਿਸ਼ ਜ਼ਰੂਰ ਖਾਓ। ਇਸ ਵਿਚ ਓਮੇਗਾ 3 ਫੈਟੀ ਏਸਿਡ ਅਤੇ ਪ੍ਰੋਟੀਨ ਭਰਪੂਰ ਮਾਤਰਾ 'ਚ ਹੁੰਦਾ ਹੈ।

ਵਿਟਾਮਿਨ ਬੀ-2
ਵਿਟਾਮਿਨ ਬੀ-2 ਅੱਖਾਂ ਨੂੰ ਸਿਹਤਮੰਦ ਰੱਖਦਾ ਹੈ। ਇਸ ਤੋਂ ਇਲਾਵਾ ਸਕਿਨ ਗਲੋ ਕਰਨ 'ਚ ਮਦਦ ਕਰਦਾ ਹੈ। ਗਰਭਵਤੀ ਔਰਤਾਂ ਨੂੰ ਆਪਣੀ ਡਾਈਟ 'ਚ ਵਿਟਾਮਿਨ-ਬੀ ਦੀ ਮਾਤਰਾ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਇਸਦੇ ਲਈ ਚਿਕਨ, ਮੱਛੀ, ਦਹੀ, ਆਂਡੇ ਆਦਿ ਨੂੰ ਗਰਭ ਦੇ ਦੌਰਾਨ ਖਾਣਾ ਚਾਹੀਦਾ ਹੈ।

ਵਿਟਾਮਿਨ ਬੀ-3
ਵਿਟਾਮਿਨ ਬੀ-3 ਪਾਚਨ ਨੂੰ ਸਹੀ ਕਰਦਾ ਹੈ ਅਤੇ ਸਿਰਦਰਦ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਘਬਰਾਹਟ ਨੂੰ ਘਟਾਉਂਦਾ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਡਾਕਟਰ ਵਿਟਾਮਿਨ ਬੀ-3 ਲੈਣ ਦੀ ਸਲਾਹ ਦਿੰਦੇ ਹਨ। ਇਸਦੇ ਲਈ ਔਰਤਾਂ ਨੂੰ ਗਰਭ ਦੌਰਾਨ ਬ੍ਰੇੱਡ, ਮੱਛੀ ਆਦਿ ਖਾਣੀ ਚਾਹੀਦੀ ਹੈ।

ਵਿਟਾਮਿਨ ਬੀ-5
ਵਿਟਾਮਿਨ ਬੀ-5 ਗਰਭਵਤੀ ਔਰਤਾਂ ਨੂੰ ਪੈਰਾਂ 'ਚ ਖਿਚਾਏ ਦੂਰ ਕਰਦਾ ਹੈ। ਇਸ ਤੋਂ ਇਲਾਵਾ ਹਾਰਮੋਨ ਪੈਦਾ ਕਰਨ 'ਚ ਮਦਦ ਕਰਦਾ ਹੈ। ਇਸ ਦੌਰਾਨ ਔਰਤਾਂ ਨੂੰ ਕਾਜੂ, ਆਂਡੇ ਦੀ ਜਰਦੀ, ਖਿਚੜੀ ਦਾ ਸੇਵਨ ਕਰਨਾ ਚਾਹੀਦਾ ਹੈ।

ਵਿਟਾਮਿਨ ਬੀ-6
ਸਕਿਨ ਸਬੰਧੀ ਰੋਗਾਂ ਤੋਂ ਦੂਰ ਰਹਿਣ ਲਈ ਜ਼ਰੂਰੀ ਹੈ ਕਿ ਵਿਟਾਮਿਨ ਬੀ-6 ਦਾ ਸੇਵਨ ਕੀਤਾ ਜਾਵੇ। ਗਰਭਵਤੀ ਔਰਤਾਂ 'ਚ ਵੀ ਇਸਦੀ ਸਹੀ ਮਾਤਰਾ ਬੇਹੱਦ ਜ਼ਰੂਰੀ ਹੁੰਦੀ ਹੈ। ਕਿਉਂਕਿ ਇਹ 9 ਮਹੀਨੇ ਤੱਕ ਬੱਚੇ ਦੇ ਦਿਮਾਗ ਅਤੇ ਵਿਕਾਸ 'ਚ ਮਦਦ ਕਰਦਾ ਹੈ।

ਵਿਟਾਮਿਨ ਬੀ-7
ਵਿਟਾਮਿਨ ਬੀ-7 ਬਾਇਓਟੀਨ ਦੀ ਕਮੀ ਨੂੰ ਦੂਰ ਕਰਨ 'ਚ ਸਹਾਇਕ ਹੁੰਦਾ ਹੈ। ਲੀਵਰ, ਅੰਤੜੀ ਅਤੇ ਕਿਡਨੀ ਦੇ ਸਹੀ ਤਰੀਕੇ ਨਾਲ ਸਰਗਰਮ ਰਹਿਣ 'ਚ ਮਦਦ ਕਰਦਾ ਹੈ।

ਵਿਟਾਮਿਨ ਬੀ-9
ਖਾਸ ਤੌਰ 'ਤੇ ਗਰਭਵਤੀ ਔਰਤਾਂ ਲਈ ਵਿਟਾਮਿਨ ਬੀ-9 ਬੇਹੱਦ ਜ਼ਰੂਰੀ ਹੁੰਦਾ ਹੈ। ਇਸਦਾ ਸਭ ਤੋਂ ਜ਼ਿਆਦਾ ਰੋਲ ਬੱਚੇ ਨੂੰ ਸਿਹਤਮੰਦ ਦੁਨੀਆ 'ਚ ਲਿਆਉਣ ਦਾ ਹੁੰਦਾ ਹੈ।


Baljit Singh

Content Editor

Related News