ਵਰਜੀਨੀਆ ਦੇ ਸੈਨੇਟਰ ਬੇਨ ਚੈਫਿਨ ਦੀ ਕੋਰੋਨਾ ਵਾਇਰਸ ਕਾਰਨ ਹੋਈ ਮੌਤ

Sunday, Jan 03, 2021 - 03:28 PM (IST)

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਅਮਰੀਕਾ ਦੇ ਸੂਬੇ ਵਰਜੀਨੀਆ ਦੇ ਸੈਨੇਟਰ ਬੇਨ ਚੈਫਿਨ ਦੀ 60 ਸਾਲ ਦੀ ਉਮਰ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਸ਼ੁੱਕਰਵਾਰ 1 ਜਨਵਰੀ ਨੂੰ ਮੌਤ ਹੋ ਗਈ ਹੈ। ਬੇਨ ਦੇ ਦਫ਼ਤਰ ਨੇ ਇੱਕ ਨਿਊਜ਼ ਰੀਲੀਜ਼ ਵਿੱਚ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ 60 ਸਾਲਾ ਸੈਨੇਟਰ ਪਿਛਲੇ 2 ਹਫ਼ਤਿਆਂ ਤੋਂ ਵੀ. ਸੀ. ਯੂ. ਮੈਡੀਕਲ ਸੈਂਟਰ ਵਿੱਚ ਕੋਰੋਨਾ ਵਾਇਰਸ ਕਾਰਨ ਦਾਖ਼ਲ ਸ2। ਬੇਨ ਜੋ ਕਿ ਇੱਕ ਪਸ਼ੂ ਪਾਲਕ ਅਤੇ ਵਕੀਲ ਸਨ, ਨੇ ਵਰਜੀਨੀਆ ਦੇ 38ਵੇਂ ਜ਼ਿਲ੍ਹੇ ਦੀ ਸੇਵਾ ਕੀਤੀ।

2014 ਵਿੱਚ ਸੈਨੇਟ ਵਿੱਚ ਆਉਣ ਤੋਂ ਪਹਿਲਾਂ ਉਹ 2013 ਵਿੱਚ ਸੂਬੇ ਦੇ ਹਾਊਸ ਆਫ ਡੈਲੀਗੇਟਸ ਲਈ ਚੁਣੇ ਗਏ ਸਨ। ਬੇਨ ਦੇ ਦਫ਼ਤਰ ਨੇ ਉਨ੍ਹਾਂ ਨੂੰ ਆਰਥਿਕ ਵਿਕਾਸ, ਵਰਜੀਨੀਅਨ ਲੋਕਾਂ ਦੀ ਸਿਹਤ ਸੰਭਾਲ ਦੀਆਂ ਸਹੂਲਤਾਂ ਅਤੇ ਲੋਕਾਂ ਲਈ ਨੌਕਰੀਆਂ ਦੀ ਵਕਾਲਤ ਕਰਨ ਵਾਲੇ ਸਮਰਥਕ ਵਜੋਂ ਯਾਦ ਕੀਤਾ। ਇਸ ਦੁਖਦਾਈ ਮੌਕੇ ’ਤੇ ਸੋਗ ਪ੍ਰਗਟ ਕਰਦਿਆਂ, ਵਰਜੀਨੀਆ ਦੇ ਗਵਰਨਰ ਰਾਲਫ਼ ਨੌਰਥਮ ਨੇ ਵੀ ਚੈਫਿਨ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਉਨ੍ਹਾਂ ਨੂੰ ਇੱਕ ਮਜ਼ਬੂਤ ​​ਵਕੀਲ ਅਤੇ ਚੰਗਾ ਆਦਮੀ ਦੱਸਿਆ। ਬੇਨ ਆਪਣੇ ਪਿੱਛੇ ਆਪਣੀ ਮਾਂ, ਭੈਣ, ਪਤਨੀ, 3 ਬੱਚੇ ਅਤੇ ਪੋਤੇ-ਪੋਤੀਆਂ ਛੱਡ ਗਏ ਹਨ।


cherry

Content Editor

Related News