ਲਾਹੌਰ ਤੋਂ ਲੰਡਨ ਜਾਣ ਵਾਲਾ ਵਰਜਿਨ ਐਟਲਾਂਟਿਕ ਜਹਾਜ਼ ''ਅਰਦਾਸ'' ਤੋਂ ਬਾਅਦ ਹੋਇਆ ਰਵਾਨਾ

Monday, Nov 14, 2022 - 11:12 AM (IST)

ਲਾਹੌਰ ਤੋਂ ਲੰਡਨ ਜਾਣ ਵਾਲਾ ਵਰਜਿਨ ਐਟਲਾਂਟਿਕ ਜਹਾਜ਼ ''ਅਰਦਾਸ'' ਤੋਂ ਬਾਅਦ ਹੋਇਆ ਰਵਾਨਾ

ਸਲੋਹ (ਸਰਬਜੀਤ ਸਿੰਘ ਬਨੂੜ)- ਲੰਡਨ ਤੋਂ ਵੱਡੀ ਗਿਣਤੀ ਵਿਚ ਸਿੱਖ ਪਾਕਿਸਤਾਨ ਵਿਚ ਸਥਿਤ ਗੁਰੂਧਾਮਾਂ ਦੀ ਯਾਤਰਾ ਕਰਨ ਪਹੁੰਚੇ ਸਨ।ਇੱਥੇ ਉਹਨਾਂ ਨੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕੀਤੇ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦਾ ਵੱਡਾ ਐਲਾਨ, ਹੁਣ PR ਵਾਲੇ ਭਾਰਤੀ ਨਿਵਾਸੀ ਵੀ ਬਣ ਸਕਦੇ ਹਨ 'ਫ਼ੌਜ' ਦਾ ਹਿੱਸਾ

ਵਰਜਿਨ ਐਟਲਾਂਟਿਕ ਜਹਾਜ਼ ਦੇ ਕੈਪਟਨ ਜਸਪਾਲ ਸਿੰਘ ਨੇ ਨਨਕਾਣਾ ਸਾਹਿਬ ਯਾਤਰਾ ਤੋਂ ਵਾਪਸੀ ਸਮੇਂ ਜਥੇ ਦੇ ਆਗੂ ਤੇ ਅਖੰਡ ਕੀਰਤਨੀ ਜਥੇ ਦੇ ਸਤਿਕਾਰਯੋਗ ਸ. ਜਸਵੰਤ ਸਿੰਘ ਰੰਧਾਵਾ ਨੂੰ ਲਾਹੌਰ ਤੋਂ ਹੀਥਰੋ ਲਈ ਰਵਾਨਾ ਹੋਣ ਤੋਂ ਪਹਿਲਾਂ ਅਰਦਾਸ ਕਰਨ ਲਈ ਕਿਹਾ ਗਿਆ। ਇਸ ਮੌਕੇ ਸ ਜਸਵੰਤ ਸਿੰਘ ਰੰਧਾਵਾ ਨੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਹਾਜ਼ ਦੇ ਸਮੂਹ ਯਾਤਰੀਆਂ ਦੀ ਯਾਤਰਾ ਸਫਲ ਹੋਣ ਦੀ ਅਰਦਾਸ ਕਰਕੇ ਜਹਾਜ਼ ਨੂੰ ਲੰਡਨ ਲਈ ਰਵਾਨਾ ਕੀਤਾ ਗਿਆ।


author

Vandana

Content Editor

Related News