ਇਸ ਦੇਸ਼ ਦੇ ਰਾਸ਼ਟਰਪਤੀ ਨੇ ਕੀਤੀ ਕੋਰੋਨਾ ਨਿਯਮਾਂ ਦੀ ਉਲੰਘਣਾ, ਹੁਣ ਦੇਣਾ ਪਵੇਗਾ ਜੁਰਮਾਨਾ

Sunday, May 23, 2021 - 07:33 PM (IST)

ਬ੍ਰਾਜ਼ੀਲ-ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ, ਵੱਖ-ਵੱਖ ਦੇਸ਼ ਆਪਣੇ-ਆਪਣੇ ਤਰੀਕਿਆਂ ਨਾਲ ਕੋਰੋਨਾ ਵਿਰੁੱਧ ਲੜਾਈ ਲੜ ਰਹੇ ਹਨ। ਅਜਿਹੇ ਹੀ ਬ੍ਰਾਜ਼ੀਲ 'ਚ ਵੀ ਲੋਕਾਂ ਨੂੰ ਕੋਰੋਨਾ ਨੂੰ ਹਰਾਉਣ ਲਈ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਪਾਲਣ ਨਾ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਪਰ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕੋਰੋਨਾ ਗਾਈਡਲਾਈਨਸ ਦਾ ਪਾਲਣ ਨਾ ਕਰਨ ਲਈ ਇਕ ਰਾਸ਼ਟਰਪਤੀ ਨੂੰ ਜੁਰਮਾਨਾ ਦੇਣਾ ਪਵੇ? ਬ੍ਰਾਜ਼ੀਲ 'ਚ ਅਜਿਹਾ ਹੀ ਹੋਇਆ ਹੈ।

ਇਹ ਵੀ ਪੜ੍ਹੋ-'ਹਰ 10 'ਚੋਂ ਸਿਰਫ 1 ਸ਼ੂਗਰ ਮਰੀਜ਼ ਨੂੰ ਹੀ ਮਿਲਦੈ ਸਹੀ ਇਲਾਜ'

ਇਕ ਜਨਤਕ ਪ੍ਰੋਗਰਾਮ 'ਚ ਕੋਰੋਨਾ ਦੇ ਸੁਰੱਖਿਆ ਨਿਯਮਾਂ ਦਾ ਪਾਲਣ ਨਾ ਕਰਨ ਲਈ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੂੰ ਜੁਰਮਾਨਾ ਦੇਣਾ ਹੋਵੇਗਾ। ਦੱਸ ਦੇਈਏ ਕਿ ਬ੍ਰਾਜ਼ੀਲ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਲਗਾਤਾਰ ਸੰਘਰਸ਼ ਕਰ ਰਿਹਾ ਹੈ।ਮਾਰਾਨਹੋ ਸੂਬੇ ਕੇਗਵਰਨਰ ਫਲੇਵੀਓ ਡਿਓ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸੂਬੇ ਦੇ ਸਿਹਤ ਸੁਰੱਖਿਆ ਨਿਯਮਾਂ ਦਾ ਪਾਲਣ ਕਰਨ 'ਚ ਨਾਕਾਮ ਰਹਿਣ ਲਈ ਬੋਲਸੋਨਾਰੋ ਨੂੰ ਜੁਰਮਾਨਾ ਦੇਣਾ ਹੋਵੇਗਾ।

ਇਹ ਵੀ ਪੜ੍ਹੋ-ਅਮਰੀਕਾ 'ਚ ਵੈਕਸੀਨੇਸ਼ਨ ਲਈ ਡੇਟਿੰਗ ਐਪਸ ਮਦਦਗਾਰ

ਸਿਹਤ ਅਧਿਕਾਰੀਆਂ ਨੇ ਬਿਨਾਂ ਸੁਰੱਖਿਆ ਉਪਾਅ ਦੇ ਹੋਣ ਵਾਲੇ ਸਾਰੇ ਇਕੱਠ ਨੂੰ ਉਤਸ਼ਾਹਤ ਦੇਣ ਲਈ ਬੋਲਸੋਨਾਰੋ ਵਿਰੁੱਧ ਮਾਮਲਾ ਦਰਜ ਕੀਤਾ। ਕਾਨੂੰਨ ਸਾਰਿਆਂ 'ਤੇ ਲਾਗੂ ਹੁੰਦਾ ਹੈ।ਡਿਨੋ ਨੇ ਜਨਤਾ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਦੇ ਸੂਬੇ 'ਚ 100 ਤੋਂ ਵਧੇਰੇ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਹੈ ਅਤੇ ਫੇਸ ਮਾਸਕ ਦੀ ਵਰਤੋਂ ਜ਼ਰੂਰੀ ਹੈ। ਬੋਲਸੋਨਾਰੋ ਦੇ ਦਫਤਰ ਨੇੜੇ ਅਪੀਲ ਕਰਨ ਲਈ 15 ਦਿਨਾ ਦਾ ਸਮਾਂ ਹੈ ਜਿਸ ਤੋਂ ਬਾਅਦ ਜੁਰਮਾਨੇ ਦੀ ਰਾਸ਼ੀ ਨਿਰਾਧਾਰਿਤ ਕੀਤੀ ਜਾਵੇਗੀ। ਸਮਾਚਾਰ ਏਜੰਸੀ ਨੇ ਬੋਲਸੋਨਾਰੋ ਦੇ ਦਫਤਰ ਤੋਂ ਟਿੱਪਣੀ ਦੀ ਬੇਨਤੀ ਕੀਤੀ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਦੱਸ ਦੇਈਏ ਕਿ ਸੰਯੁਕਤ ਰਾਜ ਅਮਰੀਕਾ ਤੋਂ ਬਾਅਦ ਬ੍ਰਾਜ਼ੀਲ 'ਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕੋਰੋਨਾ ਵਾਇਰਸ ਮੌਤ ਦਾ ਅੰਕੜਾ ਹੈ।

ਇਹ ਵੀ ਪੜ੍ਹੋ-ਨੇਪਾਲ 'ਚ ਕੋਰੋਨਾ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਹੋਈ 5 ਲੱਖ ਤੋਂ ਪਾਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News