ਹਿਊਸਟਨ ''ਚ ਹੋਵੇਗਾ ਸਿੱਧੀ ਵਿਨਾਇਕ ਮੰਦਰ : ਪੀ. ਐੱਮ. ਮੋਦੀ

09/23/2019 11:24:40 AM

ਹਿਊਸਟਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਭਾਰਤੀ ਭਾਈਚਾਰੇ ਨੂੰ ਇਕ ਪ੍ਰੋਗਰਾਮ 'ਚ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਜਲਦੀ ਹੀ ਹਿਊਸਟਨ 'ਚ ਭਗਵਾਨ ਸ਼੍ਰੀ ਗਣੇਸ਼ ਜੀ ਦਾ ਸਿੱਧੀ ਵਿਨਾਇਕ ਮੰਦਰ ਹੋਵੇਗਾ। ਮੋਦੀ ਨੇ ਇਸ ਪ੍ਰੋਗਰਾਮ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਕਿਹਾ ਕਿ ਉਹ ਹਰ ਸਾਲ ਘੱਟ ਤੋਂ ਘੱਟ 5 ਗੈਰ-ਭਾਰਤੀ ਪਰਿਵਾਰਾਂ ਨੂੰ ਸੈਲਾਨੀ ਦੇ ਰੂਪ 'ਚ ਭਾਰਤ ਭੇਜਣ ਦੀ ਕੋਸ਼ਿਸ਼ ਕਰਨ। ਪੀ. ਐੱਮ. ਨੇ ਹਿਊਸਟਨ 'ਚ ਇੰਟਰਨਲ ਗਾਂਧੀ ਮਿਊਜ਼ਿਅਮ ਦਾ ਨੀਂਹ ਪੱਥਰ ਰੱਖਿਆ । ਮੋਦੀ ਨੇ ਕਿਹਾ ਕਿ ਉਹ ਮਿਊਜ਼ਿਅਮ ਨਾਲ ਕਈ ਸਾਲਾਂ ਤੋਂ ਜੁੜੇ ਹਨ ਅਤੇ ਉਹ ਨੌਜਵਾਨਾਂ ਵਿਚਕਾਰ ਗਾਂਧੀ ਜੀ ਦੇ ਵਿਚਾਰਾਂ ਨੂੰ ਪ੍ਰਸਾਰਿਤ ਕਰੇਗਾ।

ਉਨ੍ਹਾਂ ਕਿਹਾ ਕਿ ਇਹ ਇਕ ਬਹੁਮੁੱਲਾ ਸੱਭਿਆਚਾਰਕ ਸਥਾਨ ਹੋਵੇਗਾ। ਪੀ. ਐੱਮ. ਮੋਦੀ ਨੇ ਹਿਊਸਟਨ 'ਚ ਗੁਜਰਾਤੀ ਸਮਾਜ ਕੇਂਦਰ ਦਾ ਵੀ ਉਦਘਾਟਨ ਕੀਤਾ। ਮੋਦੀ ਨੇ ਕਿਹਾ,''ਤੁਸੀਂ ਸਭ ਨੇ ਭਾਰਤ-ਅਮਰੀਕੀ ਸਬੰਧਾਂ ਦੇ ਇਕ ਸ਼ਾਨਦਾਰ ਭਵਿੱਖ ਲਈ ਮੰਚ ਤਿਆਰ ਕੀਤਾ ਹੈ। ਤੁਹਾਡਾ ਸਭ ਦਾ ਧੰਨਵਾਦ।'' ਇਸ ਤੋਂ ਪਹਿਲਾਂ ਮੋਦੀ ਨੇ 'ਹਾਓਡੀ ਮੋਦੀ' ਪ੍ਰੋਗਰਾਮ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਗੀ 'ਚ ਟੈਕਸਾਸ ਸੂਬੇ ਦੀ ਰਾਜਧਾਨੀ ਹਿਊਸਟਨ 'ਚ 50 ਹਜ਼ਾਰ ਤੋਂ ਵਧੇਰੇ ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਤ ਕੀਤਾ। ਇਸ ਪ੍ਰੋਗਰਾਮ ਮਗਰੋਂ ਟਰੰਪ ਨੇ ਟਵੀਟ ਕੀਤਾ,'ਅਮਰੀਕਾ ਭਾਰਤ ਨਾਲ ਪਿਆਰ ਕਰਦਾ ਹੈ।''


Related News