ਹਾਂਗਕਾਂਗ ''ਚ ਚੀਨੀ ਅਧਿਕਾਰੀ ਨੂੰ ਮੁੱਕੇ ਮਾਰਨ ਦਾ ਵੀਡੀਓ ਵਾਇਰਲ, ਚੀਨ ''ਚ ਰੋਸ

10/06/2019 8:33:00 PM

ਹਾਂਗਕਾਂਗ— ਹਾਂਗਕਾਂਗ 'ਚ ਇਕ ਲੋਕਤੰਤਰ ਸਮਰਥਕ ਵਲੋਂ ਚੀਨੀ ਅਧਿਕਾਰੀ ਨੂੰ ਮੁੱਕੇ ਮਾਰਨ ਦੇ ਵੀਡੀਓ ਨੇ ਚੀਨ 'ਚ ਰੋਸ ਪੈਦਾ ਕਰ ਦਿੱਤਾ ਹੈ, ਜਿਸ ਨਾਲ ਚੀਨ ਤੇ ਹਾਂਗਕਾਂਗ ਦੇ 'ਚ ਧਰੁਵੀਕਰਨ ਫੈਲਦਾ ਦਿਖ ਰਿਹਾ ਹੈ। ਪੱਤਰਕਾਰਾਂ ਤੇ ਪ੍ਰਦਰਸ਼ਨਕਾਰੀਆਂ ਵਲੋਂ ਸ਼ੁੱਕਰਵਾਰ ਨੂੰ ਬਣਾਈ ਗਈ ਵੀਡੀਓ 'ਚ ਹਾਂਗਕਾਂਗ ਦੇ ਵਪਾਰਕ ਜ਼ਿਲੇ 'ਚ ਇਕ ਰੈਲੀ ਤੋਂ ਵੱਖ ਨਕਾਬ ਪਹਿਨੀ ਪ੍ਰਦਰਸ਼ਨਕਾਰੀ ਜੇ. ਪੀ. ਮਾਰਗਨ ਐਂਟਰੀ 'ਤੇ ਸਫੈਦ ਕਮੀਜ਼ ਪਹਿਨੀ ਇਕ ਵਿਅਕਤੀ ਨੂੰ ਲਗਾਤਾਰ ਮੁੱਕੇ ਮਾਰਦਾ ਦਿਖਾਈ ਦੇ ਰਿਹਾ ਹੈ।

ਖਬਰ ਅਨੁਸਾਰ ਉਹ ਵਿਅਕਤੀ ਅਮਰੀਕੀ ਬੈਂਕ 'ਚ ਕੰਮ ਕਰਦਾ ਹੈ। ਹਾਲਾਂਕਿ ਇਹ ਸਾਫ ਨਹੀਂ ਹੋਇਆ ਕਿ ਝੜਪ ਦੀ ਸ਼ੁਰੂਆਤ ਕਿਵੇਂ ਹੋਈ। ਮੰਡਾਰਿਨ ਭਾਸ਼ਾ ਬੋਲ ਰਿਹਾ ਵਿਅਕਤੀ ਪ੍ਰੈੱਸ ਫੋਟੋਗ੍ਰਾਫਰਾਂ ਨਾਲ ਘਿਰਿਆ ਦਿਖਾਈ ਦੇ ਰਿਹਾ ਹੈ ਅਤੇ ਗੁੱਸੇ 'ਚ ਆਈ ਭੀੜ 'ਚੀਨ ਵਾਪਸ ਜਾਓ' ਦੇ ਨਾਅਰੇ ਲਾ ਰਹੀ ਹੈ। ਇਸ ਦੌਰਾਨ ਵਿਅਕਤੀ ਪੱਤਰਕਾਰਾਂ ਦੇ ਘੇਰੇ ਤੋਂ ਬਾਹਰ ਨਿਕਲਦਾ ਹੈ ਅਤੇ ਆਪਣੇ ਦਫਤਰ ਦੇ ਵੱਲ ਜਾਂਦੇ ਹੋਏ ਉੱਚੀ ਬੋਲਦਾ ਹੈ ਕਿ 'ਅਸੀ ਸਾਰੇ ਚੀਨੀ ਹਾਂ'। ਇਸ ਦੇ ਤੁਰੰਤ ਬਾਅਦ ਇਕ ਨਕਾਬਪੋਸ਼ ਵਿਅਕਤੀ ਉਸ ਨੂੰ ਲਗਾਤਾਰ ਮੁੱਕੇ ਮਾਰਨ ਲੱਗ ਜਾਂਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ।


Baljit Singh

Content Editor

Related News