ਦੱਖਣ-ਪੂਰਬੀ ਆਸਟ੍ਰੇਲੀਆ ’ਚ ਹੜ੍ਹ ਤੇ ਤੂਫਾਨ ਨੇ ਮਚਾਈ ਤਬਾਹੀ, 2 ਲੱਖ ਤੋਂ ਜ਼ਿਆਦਾ ਘਰਾਂ ਦੀ ਬੱਤੀ ਗੁੱਲ

Thursday, Jun 10, 2021 - 01:54 PM (IST)

ਦੱਖਣ-ਪੂਰਬੀ ਆਸਟ੍ਰੇਲੀਆ ’ਚ ਹੜ੍ਹ ਤੇ ਤੂਫਾਨ ਨੇ ਮਚਾਈ ਤਬਾਹੀ, 2 ਲੱਖ ਤੋਂ ਜ਼ਿਆਦਾ ਘਰਾਂ ਦੀ ਬੱਤੀ ਗੁੱਲ

ਮੈਲਬੌਰਨ (ਭਾਸ਼ਾ) : ਦੱਖਣ-ਪੂਰਬੀ ਆਸਟ੍ਰੇਲੀਆ ਵਿਚ ਤੂਫਾਨ ਅਤੇ ਹੜ੍ਹ ਕਾਰਨ ਦਰਖ਼ਤ ਉਖੜ ਗਏ, ਲੋਕ ਕਾਰਾਂ ਅਤੇ ਘਰਾਂ ਵਿਚ ਫੱਸ ਗਏ ਅਤੇ 2,00,000 ਤੋਂ ਜ਼ਿਆਦਾ ਘਰਾਂ ਦੀ ਬਿਜਲੀ ਸਪਲਾਈ ਬੰਦ ਹੋ ਗਈ ਹੈ। ਮੌਸਮ ਵਿਗਿਆਨੀ ਕੇਵਿਨ ਪਾਰਕਿਨ ਨੇ ਕਿਹਾ ਕਿ ਵਿਕਟੋਰੀਆ ਸੂਬੇ ਅਤੇ ਉਸ ਦੀ ਰਾਜਧਾਨੀ ਮੈਲਬੌਰਨ ਵਿਚ ਬੁੱਧਵਾਰ ਰਾਤ ਨੂੰ 119 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲੀ ਅਤੇ 20 ਸੈਂਟੀਮੀਟਰ ਤੱਕ ਮੀਂਹ ਪਿਆ।

ਇਹ ਵੀ ਪੜ੍ਹੋ: ਘਰ ’ਚ ਬਿਨਾਂ ਮਾਸਕ ਗੱਲਬਾਤ ਨਾਲ ਕੋਰੋਨਾ ਵਾਇਰਸ ਫ਼ੈਲਣ ਦਾ ਖ਼ਤਰਾ ਜ਼ਿਆਦਾ: ਅਧਿਐਨ

PunjabKesari

ਸੂਬੇ ਦੀ ਐਮਰਜੈਂਸੀ ਸੇਵਾ ਦੇ ਮੁੱਖ ਅਧਿਕਾਰੀ ਟਿਮ ਵੀਬੁਸ਼ ਨੇ ਕਿਹਾ ਕਿ ਵੀਰਵਾਰ ਨੂੰ ਵੀ ਤੇਜ਼ ਹਵਾਵਾਂ ਨਾਲ ਮੀਂਹ ਪਿਆ ਅਤੇ ਨਦੀਆਂ ਦਾ ਵਹਾਅ ਵੀ ਕਾਫ਼ੀ ਤੇਜ਼ ਹੈ। ਮੈਲਬੌਰਨ ਦੇ ਪੂਰਬ ਵਿਚ 220 ਘਰਾਂ ਨੂੰ ਖਾਲ੍ਹੀ ਕਰਾਉਣ ਦਾ ਹੁਕਮ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਸਟ੍ਰੇਲੀਆ ਦੇ ਦੂਜੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸੂਬੇ ਵਿਚ 2008 ਦੇ ਬਾਅਦ ਤੋਂ ਕਦੇ ਇੰਨੀਆਂ ਤੇਜ਼ ਹਵਾਵਾਂ ਨਹੀਂ ਚੱਲੀਆਂ ਅਤੇ ਨਾ ਹੀ ਇੰਨਾ ਮੀਂਹ ਪਿਆ। 

ਇਹ ਵੀ ਪੜ੍ਹੋ: ਸਨਕੀ ਕਿਮ ਜੋਂਗ ਨਾਲ ਮਿਲ ਕੇ ਪ੍ਰਮਾਣੂ ਤਾਕਤ ਵਧਾ ਰਿਹਾ ਹੈ ਪਾਕਿ

PunjabKesari

ਹੜ੍ਹ, ਜ਼ਮੀਨ ਖ਼ਿਸਕਣ ਅਤੇ ਦਰਖ਼ਤਾਂ ਦੇ ਡਿੱਗਣ ਕਾਰਨ ਮੁੱਖ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਬਿਜਲੀ ਦੀਆਂ ਤਾਰਾਂ ਡਿੱਗਣ ਨਾਲ ਵੀ ਖ਼ਤਰਾ ਪੈਦਾ ਹੋ ਗਿਆ ਹੈ। ਵਿਕਟੋਰੀਆ ਵਿਚ 2,00,000 ਤੋਂ ਜ਼ਿਆਦਾ ਘਰਾਂ ਦੀ ਬਿਜਲੀ ਸਪਲਾਈ ਬੰਦ ਹੋ ਗਈ ਹੈ। ਐਮਰਜੈਂਸੀ ਸੇਵਾਵਾਂ ਨੂੰ ਮਦਦ ਲਈ 5000 ਤੋਂ ਜ਼ਿਆਦਾ ਫੋਨ ਆਏ ਹਨ ਅਤੇ ਇਨ੍ਹਾਂ ਵਿਚੋਂ 3500 ਫੋਨ ਘਰਾਂ ’ਤੇ ਦਰਖ਼ਤ ਡਿੱਗਣ ਅਤੇ ਲੋਕਾਂ ਦੇ ਫਸਣ ਨਾਲ ਸਬੰਧਤ ਸਨ। ਪੁਲਸ ਅਤੇ ਸੂਬਾ ਐਂਬੂਲੈਂਸ ਸੇਵਾ ਨੇ ਦੱਸਿਆ ਕਿ 40 ਸਾਲ ਦੀ ਉਮਰ ਦੇ ਆਸ-ਪਾਸ ਦੀ ਇਕ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਸ ਦੇ ਘਰ ਇਕ ਦਰਖ਼ਤ ਡਿੱਗਣ ਕਾਰਨ ਉਸ ਦੇ ਸਿਰ ’ਤੇ ਸੱਟ ਲੱਗੀ ਹੈ। ਵਿਕਟੋਰੀਆ ਦੀ ਉਤਰੀ ਸਰਹੱਦ ’ਤੇ ਆਸਟ੍ਰੇਲੀਆ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸੂਬੇ ਨਿਊ ਸਾਊਥ ਵੇਲਜ਼ ਵਿਚ ਵੀਰਵਾਰ ਨੂੰ ਭਾਰੀ ਬਰਫ਼ਬਾਰੀ ਹੋਣ ਕਾਰਨ ਸੈਂਕੜੇ ਘਰਾਂ ਦੀ ਬਿਜਲੀ ਸਪਲਾਈ ਬੰਦ ਹੋ ਗਈ।

ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਸਾਬਕਾ ਮੁੱਕੇਬਾਜ਼ ਡਿੰਗਕੋ ਸਿੰਘ ਦਾ ਦਿਹਾਂਤ

 


author

cherry

Content Editor

Related News