ਕੋਰੋਨਾ ਆਫ਼ਤ: ਵਿਕਟੋਰੀਆ ''ਚ ਮੁੜ ਲਾਗੂ ਹੋਈ ਤਾਲਾਬੰਦੀ, ਜਾਰੀ ਕੀਤੇ ਦਿਸ਼ਾ ਨਿਰਦੇਸ਼
Friday, Feb 12, 2021 - 06:12 PM (IST)
ਮੈਲਬੌਰਨ (ਬਿਊਰੋ): ਆਸਟ੍ਰੇਲੀਆ ਦਾ ਵਿਕਟੋਰੀਆ ਸੂਬਾ ਅੱਜ ਅੱਧੀ ਰਾਤ ਤੋਂ ਇੱਕ "ਸਰਕਟ ਬਰੇਕਰ" ਦੇ ਤਹਿਤ ਪੰਜ ਦਿਨੀ ਤਾਲਾਬੰਦੀ ਵਿਚ ਦਾਖ਼ਲ ਹੋਵੇਗਾ, ਕਿਉਂਕਿ ਰਾਜ ਬ੍ਰਿਟੇਨ ਦੇ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਲੜ ਰਿਹਾ ਹੈ। ਤਾਲਾਬੰਦੀ 12 ਫਰਵਰੀ ਦੀ ਰਾਤ 11:59 ਤੋਂ ਲਾਗੂ ਹੋਵੇਗੀ ਅਤੇ ਬੁੱਧਵਾਰ 17 ਫਰਵਰੀ ਨੂੰ ਰਾਤ 11:59 ਵਜੇ ਤੱਕ ਰਹੇਗੀ। ਪਾਬੰਦੀਆਂ ਦੀ ਇੱਕ ਵੱਡੀ ਸ਼੍ਰੇਣੀ ਵਿਕਟੋਰੀਆ ਵਿਚ "ਪੜਾਅ 4" ਦੇ ਉਪਾਵਾਂ ਵਜੋਂ ਲਾਗੂ ਕੀਤੀ ਜਾਵੇਗੀ। ਸਰਕਾਰ ਵੱਲੋਂ ਲਾਗੂ ਪਾਬੰਦੀਆਂ ਅਤੇ ਛੋਟਾਂ ਦਾ ਵੇਰਵਾ ਇਸ ਤਰ੍ਹਾਂ ਹੈ।
- ਇਹ ਤਾਲਾਬੰਦੀ ਪੰਜ ਦਿਨਾਂ ਤੱਕ ਰਹੇਗੀ ਮਤਲਬ 13 ਫਰਵਰੀ ਦੀ ਅੱਧੀ ਰਾਤ ਤੋਂ 18 ਫਰਵਰੀ ਦੀ ਅੱਧੀ ਰਾਤ ਤੱਕ। ਵਿਕਟੋਰੀਅਨ ਅਗਲੇ ਹਫ਼ਤੇ ਜਦੋਂ ਵੀਰਵਾਰ ਸਵੇਰੇ ਉੱਠਣਗੇ ਉਦੋਂ ਪਾਬੰਦੀਆਂ ਖ਼ਤਮ ਹੋ ਜਾਣਗੀਆਂ।
ਲੋਕਾਂ ਲਈ ਜਾਰੀ ਦਿਸ਼ਾ ਨਿਰਦੇਸ਼
- ਵਿਕਟੋਰੀਆ ਵਿਚ ਲਾਗੂ ਤਾਲਾਬੰਦੀ ਹਰ ਕਿਸੇ ਲਈ ਹੈ।
- ਲੋਕ ਲੋੜੀਂਦੀਆਂ ਚੀਜ਼ਾਂ ਦੀ ਖਰੀਦਾਰੀ ਜਿਵੇਂ ਕਰਿਆਨਾ, ਡਾਕਟਰੀ ਉਪਕਰਣ ਅਤੇ ਦਵਾਈਆਂ ਆਦਿ ਲੈਣ ਲਈ ਬਾਹਰ ਜਾ ਸਕਦੇ ਹਨ।
- ਲੋਕ ਦੇਖਭਾਲ ਸਬੰਧੀ ਲੋੜਾਂ ਲਈ ਬਾਹਰ ਨਿਕਲ ਸਕਦੇ ਹਨ। ਜਿਵੇਂ ਕਿ ਕਿਸੇ ਬਜ਼ੁਰਗ ਵਿਅਕਤੀ ਨੂੰ ਮਿਲਣ ਜਾਣਾ।
- ਕਸਰਤ ਲਈ ਵੱਧ ਤੋਂ ਵੱਧ ਪੰਜ ਕਿਲੋਮੀਟਰ ਦੀ ਯਾਤਰਾ ਕਰਨ ਦੀ ਇਜਾਜ਼ਤ ਹੈ। ਜੇਕਰ ਤੁਹਾਡੇ ਘਰ ਦੇ ਪੰਜ ਕਿਲੋਮੀਟਰ ਦੇ ਘੇਰੇ ਵਿਚ ਕੋਈ ਦੁਕਾਨਾਂ ਨਹੀਂ ਹਨ, ਤਾਂ ਤੁਸੀਂ ਆਪਣੇ ਨਜ਼ਦੀਕੀ ਨੇੜੇ ਯਾਤਰਾ ਕਰ ਸਕਦੇ ਹੋ।
- ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ ਤਾਂ ਤੁਹਾਨੂੰ ਘਰ ਦੇ ਅੰਦਰ ਅਤੇ ਬਾਹਰ ਮਾਸਕ ਪਾਉਣਾ ਚਾਹੀਦਾ ਹੈ।
- ਪੰਜ ਦਿਨਾਂ ਦੀ ਤਾਲਾਬੰਦੀ ਦੌਰਾਨ ਕਿਸੇ ਨੂੰ ਵੀ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੈ।
- ਕੋਈ ਜਨਤਕ ਇਕੱਠ ਨਹੀਂ ਹੋਵੇਗਾ।
- ਸਕੂਲ ਖੁੱਲ੍ਹੇ ਰਹਿਣਗੇ, ਪਰ ਸਿਰਫ ਜ਼ਰੂਰੀ ਕਰਮਚਾਰੀਆਂ ਦੇ ਬੱਚਿਆਂ ਲਈ। ਬਹੁਤੇ ਬੱਚਿਆਂ ਨੂੰ ਅਗਲੇ ਪੰਜ ਦਿਨਾਂ ਤੱਕ ਘਰ ਵਿਚ ਪੜ੍ਹਾਈ ਕਰਨੀ ਹੋਵੇਗੀ। ਚਾਈਲਡ ਕੇਅਰ ਅਤੇ ਕਿੰਡਰਗਾਰਟਨ ਖੁੱਲ੍ਹੇ ਰਹਿਣਗੇ। ਯੂਨੀਵਰਸਿਟੀਆਂ ਅਤੇ ਟਾਫ ਕਾਲਜ ਬੰਦ ਰਹਿਣਗੇ।
- ਜਿੰਮ, ਪੂਲ, ਕਮਿਊਨਿਟੀ ਸੈਂਟਰ, ਮਨੋਰੰਜਨ ਸਥਾਨ ਅਤੇ ਲਾਇਬ੍ਰੇਰੀਆਂ ਸਭ ਬੰਦ ਰਹਿਣਗੀਆਂ।
- ਅੰਤਮ ਸੰਸਕਾਰ ਵਿਚ 10 ਵਿਅਕਤੀਆਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਟਕਰਾਈਆਂ 130 ਤੋਂ ਵੱਧ ਗੱਡੀਆਂ, 6 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ (ਵੀਡੀਓ ਤੇ ਤਸਵੀਰਾਂ)
ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਭਰ ਵਿਚ ਕੋਰੋਨਾ ਦੇ 28,887 ਮਾਮਲੇ ਹਨ ਜਦਕਿ 909 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰ ਵੱਲੋਂ ਇਸ ਮਹੀਨੇ ਦੇ ਅਖੀਰ ਵਿਚ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਅਤੇ ਅਕਤੂਬਰ ਤੱਕ ਇਹ ਮੁਹਿੰਮ ਪੂਰੀ ਹੋਣ ਦੀ ਆਸ ਹੈ। ਸਰਕਾਰ ਦੀ ਘੋਸ਼ਣਾ ਮੁਤਾਬਕ ਟੀਕਾਕਰਣ ਤਹਿਤ ਪ੍ਰਵਾਸੀਆਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਵੈਕਸੀਨ ਲਗਾਈ ਜਾਵੇਗੀ।
ਨੋਟ-ਵਿਕੋਟਰੀਆ ਵਿਚ ਪੰਜ ਦਿਨਾਂ ਦੀ ਤਾਲਾਬੰਦੀ ਲਾਗੂ ਹੋਣ 'ਤੇ ਕੁਮੈਂਟ ਕਰ ਦਿਓ ਰਾਏ।