ਵਿਕੋਟਰੀਆ ''ਚ ਹੈਲੀਕਾਪਟਰ ਕਰੈਸ਼, ਪਾਇਲਟ ਜ਼ਖਮੀ
Wednesday, Sep 16, 2020 - 04:46 PM (IST)
ਮੈਲਬੌਰਨ (ਬਿਊਰੋ): ਵਿਕਟੋਰੀਆ ਦੇ ਪੂਰਬ ਵਿਚ ਅੱਜ ਦੁਪਹਿਰ ਇਕ ਹੈਲੀਕਾਪਟਰ ਕਰੈਸ਼ ਹੋ ਗਿਆ। ਇਸ ਹਾਦਸੇ ਵਿਚ ਦੇ ਇਕ ਪਾਇਲਟ ਜ਼ਖਮੀ ਹੋਣ ਦੀ ਜਾਣਕਾਰੀ ਹੈ। 9 ਨਿਊਜ਼ ਦੀ ਜਾਣਕਾਰੀ ਮੁਤਾਬਕ, ਇਹ ਹਾਦਸਾ ਸਟਰਲਿੰਗ ਵਿਚ ਪੂਰਬੀ ਗਿੱਪਸਲੈਂਡ ਵਿਚ ਬੈਰਨਜ਼ਡੇਲ ਤੋਂ ਲਗਭਗ 60 ਕਿਲੋਮੀਟਰ ਉੱਤਰ ਵਿਚ ਵਾਪਰਿਆ। ਹਾਦਸੇ ਦੇ ਬਾਅਦ ਪਾਇਲਟ ਜ਼ਖਮੀ ਹੋ ਗਿਆ।
ਪੜ੍ਹੋ ਇਹ ਅਹਿਮ ਖਬਰ- ਮਸ਼ਹੂਰ ਵਿਗਿਆਨੀ ਦਾ ਦਾਅਵਾ, ਕੋਰੋਨਾ ਹਾਲੇ ਸ਼ੁਰੂਆਤੀ ਦੌਰ 'ਚ, ਬਦਤਰ ਸਥਿਤੀ ਆਉਣੀ ਬਾਕੀ
ਹਾਦਸੇ ਮਗਰੋਂ ਤੁਰੰਤ ਪੈਰਾ ਮੈਡੀਕਸ ਅਧਿਕਾਰੀਆਂ ਨੂੰ ਬੁਲਾਇਆ ਗਿਆ।ਇਸ ਮਗਰੋਂ ਮੌਕੇ 'ਤੇ ਸੱਤ ਐਮਰਜੈਂਸੀ ਵਾਹਨ ਘਟਨਾ ਸਥਾਨ 'ਤੇ ਸ਼ਾਮਲ ਪਹੁੰਚੇ ਅਤੇ ਨਾਲ ਹੀ ਇਕ ਏਅਰ ਐਂਬੂਲੈਂਸ ਵੀ ਰਵਾਨਾ ਕੀਤੀ ਗਈ। ਉਕਤ ਵਿਅਕਤੀ ਨੂੰ ਸਰੀਰ ਦੇ ਉਪਰਲੇ ਸੱਟ ਦੀ ਜਾਂਚ ਦੇ ਬਾਅਦ ਮੈਲਬੌਰਨ ਦੇ ਹਸਪਤਾਲ ਲਿਜਾਇਆ ਜਾਵੇਗਾ।ਖਬਰ ਲਿਖੇ ਜਾਣ ਤੱਕ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ ਸੀ।