ਜਿਹੜੇ ਗ੍ਰਹਿ ਨੂੰ ਬਾਇਬਲ ''ਚ ਕਿਹਾ ਗਿਆ ਨਰਕ, ਉੱਥੇ ਮਿਲੇ ਜ਼ਿੰਦਗੀ ਦੇ ਸੰਕੇਤ

09/17/2020 6:29:45 PM

ਵਾਸ਼ਿੰਗਟਨ (ਬਿਊਰੋ): ਮਨੁੱਖਤਾ ਦੀ ਭਲਾਈ ਲਈ ਵਿਗਿਆਨੀ ਦਿਨ-ਰਾਤ ਅਧਿਐਨ ਕਰਦੇ ਰਹਿੰਦੇ ਹਨ। ਹੁਣ ਸ਼ੁਕਰ ਗ੍ਰਹਿ 'ਤੇ ਜ਼ਿੰਦਗੀ ਦੀ ਭਾਲ ਵਿਚ ਜੁਟੇ ਵਿਗਿਆਨੀਆਂ ਨੂੰ ਨਵੀਂ ਆਸ ਦੀ ਕਿਰਨ ਦਿਸੀ ਹੈ। ਸ਼ੁੱਕਰ ਗ੍ਰਹਿ 'ਤੇ ਫਾਸਫੀਨ ਗੈਸ ਮਿਲਣ ਨਾਲ ਜ਼ਿੰਦਗੀ ਦੀ ਆਸ ਵੱਧ ਗਈ ਹੈ। ਭਾਵੇਂਕਿ ਹਾਲੇ ਕਾਫੀ ਸ਼ੋਧ ਕੀਤੀ ਜਾਣੀ ਬਾਕੀ ਹੈ। ਵਿਗਿਆਨਾਂ ਦੇ ਮੁਤਾਬਕ, ਸ਼ੁੱਕਰ 'ਤੇ 96 ਫੀਸਦੀ ਕਾਰਬਨ ਡਾਈਆਕਸਾਈਡ ਮੌਜੂਦ ਹੈ ਪਰ ਫਾਸਫੀਨ ਦਾ ਮਿਲਣਾ ਅਸਧਾਰਨ ਹੈ।

ਫਾਸਫੀਨ ਗੈਸ ਦੀ ਮੌਜੂਦਗੀ ਬਾਰੇ ਮਿਲੀ ਜਾਣਕਾਰੀ
ਇਸ ਰਿਪੋਰਟ ਦੇ ਮੁਤਾਬਕ, ਅਮਰੀਕਾ ਦੇ ਹਵਾਈ ਅਤੇ ਚਿਲੀ ਵਿਚ ਲੱਗੀਆਂ ਦੋ ਦੂਰਬੀਨਾਂ ਨਾਲ ਸ਼ੁੱਕਰ ਗ੍ਰਹਿ ਦੇ ਬੱਦਲਾਂ ਵਿਚ ਫਾਸਫੀਨ ਗੈਸ ਦੀ ਮੌਜੂਦਗੀ ਦਾ ਪਤਾ ਚੱਲਿਆ ਹੈ। ਧਰਤੀ 'ਤੇ ਫਾਸਫੀਨ ਗੈਸ ਉਦੋਂ ਬਣਦੀ ਹੈ ਜਦੋਂ ਬੈਕਟੀਰੀਆ ਆਕਸੀਜਨ ਦੀ ਗੌਰ ਮੌਜੂਦਗੀ ਵਾਲੇ ਵਾਤਾਵਰਨ ਵਿਚ ਉਸ ਨੂੰ ਛੱਡਦੇ ਹਨ। ਬੈਕਟੀਰੀਆ ਜ਼ਿੰਦਗੀ ਦਾ ਸਬੂਤ ਤਾਂ ਹਨ ਪਰ ਵਿਗਿਆਨੀ ਕਹਿੰਦੇ ਹਨ ਕਿ ਸਿਰਫ ਫਾਸਫੀਨ ਗੈਸ ਦੀ ਮੌਜੂਦਗੀ ਸ਼ੁੱਕਰ ਗ੍ਰਹਿ 'ਤੇ ਜ਼ਿੰਦਗੀ ਹੋਣ ਦਾ 100 ਫੀਸਦੀ ਸਬੂਤ ਨਹੀਂ ਹੈ।

ਬਹੁਤ ਵੱਖਰਾ ਹੈ ਸ਼ੁੱਕਰ ਗ੍ਰਹਿ
ਸ਼ੁੱਕਰ ਨੂੰ ਬਾਇਬਲ ਵਿਚ ਨਰਕ ਕਿਹਾ ਗਿਆ ਹੈ। ਸ਼ੁੱਕਰ ਗ੍ਰਹਿ 'ਤੇ ਮੌਜੂਦ ਜਾਣਕਾਰੀ ਦੇ ਮੁਤਾਬਕ, ਉੱਥੋਂ ਦੇ ਵਾਤਾਵਰਨ ਵਿਚ 96 ਫੀਸਦੀ ਕਾਰਬਨ ਡਾਈਆਕਸਾਈਡ ਹੈ। ਸ਼ੁੱਕਰ ਦਾ ਤਾਪਮਾਨ 400 ਡਿਗਰੀ ਸੈਲਸੀਅਸ ਤੋਂ ਵੱਧ ਹੈ ਮਤਲਬ ਉੰਨਾ ਤਾਪਮਾਨ ਜਿੰਨੇ 'ਤੇ ਓਵਨ ਵਿਚ ਪਿੱਜ਼ਾ ਪੱਕਦਾ ਹੈ। ਇਸ ਲਈ ਜੇਕਰ ਤੁਸੀਂ ਸ਼ੁੱਕਰ ਗ੍ਰਹਿ 'ਤੇ ਪੈਰ ਰੱਖਿਆ ਤਾਂ ਕੁਝ ਹੀ ਸੈਕੰਡ ਵਿਚ ਤੁਸੀਂ ਉਬਲਣ ਲਗੋਗੇ। ਅਜਿਹੇ ਵਿਚ ਜੇਕਰ ਸ਼ੁੱਕਰ 'ਤੇ ਜ਼ਿੰਦਗੀ ਹੁੰਦੀ ਵੀ ਹੈ ਤਾਂ ਉਹ ਅਸੀਂ 50 ਕਿਲੋਮੀਟਰ ਉੱਪਰ ਮਿਲਣ ਦੀ ਹੀ ਆਸ ਕਰ ਸਕਦੇ ਹਾਂ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਨਾਲ ਨਜਿੱਠਣ ਲਈ ਲੰਡਨ ਮੇਅਰ ਵੱਲੋਂ ਪੰਜਾਬੀ, ਹਿੰਦੀ ਤੇ ਹੋਰ ਭਾਸ਼ਾਵਾਂ 'ਚ ਵੀਡੀਓ ਜਾਰੀ

ਰਿਪੋਰਟ ਹੋਈ ਪ੍ਰਕਾਸ਼ਿਤ
ਸ਼ੁੱਕਰ ਗ੍ਰਹਿ, ਜਿੱਥੇ ਜ਼ਿੰਦਗੀ ਨੂੰ ਖਤਮ ਕਰ ਦੇਣ ਵਾਲੇ ਤਾਪਮਾਨ 800 ਡਿਗਰੀ ਫਾਰੇਨਹਾਈਟ ਦੀ ਗਰਮੀ ਰਹਿੰਦੀ ਹੈ, ਉੱਥੇ ਜ਼ਿੰਦਗੀ ਖਤਮ ਕਰ ਦੇਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਵਾਤਾਵਰਨ ਵਿਚ ਹਨ। ਜਿੱਥੇ ਗਰਮ ਲਾਵੇ ਦੀਆਂ ਨਦੀਆਂ ਵਹਿੰਦੀਆਂ ਹਨ, ਉਸੇ ਸ਼ੁੱਕਰ ਗ੍ਰਹਿ ਨੂੰ ਲੈਕੇ ਵਿਗਿਆਨੀਆਂ ਨੇ ਜ਼ਿੰਦਗੀ ਦੀ ਖੁਸ਼ਖਬਰੀ ਦਿੱਤੀ ਹੈ। ਸੌਰਮੰਡਲ 'ਤੇ ਰਿਸਰਚ ਕਰਨ ਵਾਲੇ ਵਿਗਿਆਨੀਆਂ ਦੀ ਟੀਮ ਦੀ ਰਿਸਰਚ ਵਿਗਿਆਨ 'ਤੇ ਆਧਾਰਿਤ ਪੱਤਰਿਕਾ 'ਨੇਤਰ ਐਸਟ੍ਰੌਨੋਮੀ' ਵਿਚ ਪ੍ਰਕਾਸ਼ਿਤ ਹੋਈ ਹੈ। 

ਆਸਟ੍ਰੇਲੀਆ ਦੇ ਵਿਗਿਆਨੀ ਐਲਨ ਡਫੀ ਨੇ ਇਸ ਖੋਜ 'ਤੇ ਕਿਹਾ ਕਿ ਇਹ ਧਰਤੀ ਦੇ ਇਲਾਵਾ ਕਿਸੇ ਹੋਰ ਗ੍ਰਹਿ 'ਤੇ ਜ਼ਿੰਦਗੀ ਦੀ ਮੌਜੂਦਗੀ ਹੋਣ ਦਾ ਸਭ ਤੋਂ ਰੋਮਾਂਚਕ ਸੰਕੇਤ ਹੈ। ਸ਼ੁੱਕਰ 'ਤੇ ਬਣੀ ਇਸ ਗੈਸ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਭਾਰਤ ਦੀ ਸਪੇਸ ਏਜੰਸੀ ਇਸਰੋ ਵੀ ਮਹੱਤਵਪੂਰਨ ਜਾਣਕਾਰੀਆਂ ਜੁਟਾਉਣ ਲਈ ਸ਼ੁੱਕਰਯਾਨ 1 ਭੇਜਣ ਦੀਆਂ ਤਿਆਰੀਆਂ ਕਰ ਰਹੀ ਹੈ।


Vandana

Content Editor

Related News