ਵੈਨਜ਼ੁਏਲਾ ਰਾਜਨੀਤਕ ਸੰਕਟ : ਗੁਏਡੋ ਨੇ ਮੰਗੀ ਅਮਰੀਕਾ ਤੋਂ ਮਦਦ
Thursday, Feb 14, 2019 - 12:03 PM (IST)
ਵਾਸ਼ਿੰਗਟਨ, (ਭਾਸ਼ਾ)— ਵੈਨਜ਼ੁਏਲਾ 'ਚ ਜਾਰੀ ਰਾਜਨੀਤਕ ਸੰਕਟ ਵਿਚਕਾਰ ਵਿਰੋਧੀ ਦਲ ਦੇ ਨੇਤਾ ਜੁਆਨ ਗੁਏਡੋ ਦੇ ਅਮਰੀਕੀ ਪ੍ਰਤੀਨਿਧੀ ਕਾਰਲੋਸ ਵੇਚਿਆ ਨੇ ਸੈਨੇਟ ਪ੍ਰਧਾਨ ਨੈਨਸੀ ਪੋਲੇਸੀ ਅਤੇ ਹੋਰ ਸੰਸਦ ਮੈਂਬਰਾਂ ਨੂੰ ਰਾਸ਼ਟਰਪਤੀ ਮਾਦੁਰੋ ਦੀ ਸਰਕਾਰ 'ਤੇ ਦਬਾਅ ਬਣਾਉਣ ਦੀ ਅਪੀਲ ਕੀਤੀ ਹੈ। ਵੇਚਿਆ ਦੇ ਵਾਸ਼ਿੰਗਟਨ ਸਥਿਤ ਦਫਤਰ ਨੇ ਬੁੱਧਵਾਰ ਨੂੰ ਇਕ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ,''ਸਾਨੂੰ ਸ਼ਾਸਨ 'ਤੇ ਦਬਾਅ ਬਣਾਉਣ ਦੇ ਨਾਲ ਹੀ ਵੈਨਜ਼ੁਏਲਾ ਦੇ ਸਾਰੇ ਨਾਗਰਿਕਾਂ ਲਈ ਮਨੁੱਖੀ ਸਹਾਇਤਾ ਛੇਤੀ ਹੀ ਪ੍ਰਦਾਨ ਕਰਵਾਉਣੀ ਚਾਹੀਦੀ ਹੈ।''

ਇਸ ਤੋਂ ਪਹਿਲਾਂ ਗੁਏਡੋ ਨੇ ਮੰਗਲਵਾਰ ਨੂੰ ਆਪਣੇ ਸਮਰਥਕਾਂ ਨੂੰ ਕਿਹਾ ਸੀ ਕਿ ਅਮਰੀਕੀ ਮਨੁੱਖੀ ਸਹਾਇਤਾ 23 ਫਰਵਰੀ ਤਕ ਪੁੱਜ ਜਾਵੇਗੀ ਜਦਕਿ ਰਾਸ਼ਟਰਪਤੀ ਮਾਦੁਰੋ ਅਮਰੀਕਾ 'ਤੇ ਆਪਣੀ ਸਰਕਾਰ ਨੂੰ ਖਤਮ ਕਰਨ ਦੇ ਦੋਸ਼ ਲਗਾਉਂਦੇ ਹੋਏ ਅਮਰੀਕੀ ਸਹਾਇਤਾ ਲੈਣ ਤੋਂ ਇਨਕਾਰ ਕਰ ਰਹੇ ਹਨ। ਮਾਦੁਰੋ ਦਾ ਕਹਿਣਾ ਹੈ ਕਿ ਅਮਰੀਕਾ ਨੇ ਜੇਕਰ ਸਹਾਇਤਾ ਕਰਨੀ ਹੈ ਤਾਂ ਉਸ ਨੂੰ ਆਰਥਿਕ ਪਾਬੰਧੀ ਹਟਾ ਦੇਣੀ ਚਾਹੀਦਾ।
