ਵੈਨੇਜ਼ੁਏਲਾ ਦੇ ਫੌਜ ਮੁਖੀ ਨੇ ਦਿੱਤੀ ਕਤਲੇਆਮ ਦੀ ਚਿਤਾਵਨੀ

05/01/2019 12:10:07 AM

ਕਰਾਕਸ— ਵੈਨੇਜ਼ੁਏਲਾ ਦੇ ਫੌਜ ਮੁਖੀ ਨੇ ਮੰਗਲਵਾਰ ਨੂੰ ਸੰਕਟਗ੍ਰਸਤ ਲੈਟਿਨ ਅਮਰੀਕੀ ਦੇਸ਼ 'ਚ ਸੰਭਾਵਿਤ 'ਕਤਲੇਆਮ' ਦੀ ਚਿਤਾਵਨੀ ਦਿੱਤੀ ਹੈ। ਜਨਰਲ ਵਲਾਦੀਮੀਰ ਪਾਦਰਿਨੋ ਨੇ ਕਿਹਾ ਕਿ ਉਹ ਹਿੰਸਾ ਜਾਂ ਕਤਲੇਆਮ ਲਈ ਵਿਰੋਧੀ ਧਿਰ ਨੂੰ ਜ਼ਿੰਮੇਦਾਰ ਠਹਿਰਾਉਂਦੇ ਹਨ। ਪਾਦਰਿਨੋ ਦੇਸ਼ ਦੇ ਰੱਖਿਆ ਮੰਤਰੀ ਵੀ ਹਨ। ਪਾਦਰਿਨੋ ਨੇ ਫੌਜ ਦੀ ਹਾਈ ਕਮਾਨ ਨੂੰ ਸੰਬੋਧਿਤ ਕਰਦਿਆਂ ਇਹ ਬਿਆਨ ਦਿੱਤਾ।

ਜ਼ਿਕਰਯੋਗ ਹੈ ਕਿ ਵਿਰੋਧੀ ਨੇਤਾ ਜੁਆਨ ਗੁਏਦੋ ਲਗਾਤਾਰ ਦੇਸ਼ ਦਾ ਸ਼ਾਸਨ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਫੌਜ ਵਿਵਾਦਾਂ ਦੇ ਘੇਰੇ 'ਚ ਰਾਸ਼ਟਰਪਤੀ ਨਿਕੋਲਸ ਮਾਦੁਰੋ ਦਾ ਸਮਰਥਨ ਕਰ ਰਹੀ ਹੈ।


Baljit Singh

Content Editor

Related News