ਵੈਨਜ਼ੁਏਲਾ ਅਤੇ ਉੱਤਰੀ ਕੋਰੀਆ ਵਿਚਕਾਰ ਕਈ ਸਮਝੌਤੇ ਹੋਏ : ਮਾਦੁਰੋ

10/01/2019 1:36:19 PM


ਮੈਕਸੀਕੋ ਸਿਟੀ— ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਕਿਹਾ ਕਿ ਵੈਨਜ਼ੁਏਲਾ ਅਤੇ ਉੱਤਰੀ ਕੋਰੀਆ ਵਿਚਕਾਰ ਫੌਜੀ ਅਤੇ ਤਕਨੀਕ ਦੇ ਖੇਤਰ 'ਚ ਸਹਿਯੋਗ ਨੂੰ ਲੈ ਕੇ ਕਈ ਮਹੱਤਵਪੂਰਣ ਸਮਝੌਤੇ ਹੋਏ ਹਨ। ਮਾਦੁਰੋ ਨੇ ਸੋਮਵਾਰ ਨੂੰ ਟਵਿੱਟਰ 'ਤੇ ਇਕ ਸੰਬੋਧਨ 'ਚ ਕਿਹਾ,'ਵੈਨਜ਼ੁਏਲਾ ਦੇ ਰਾਸ਼ਟਰੀ ਸੰਵਿਧਾਨ ਸਭਾ ਦੇ ਪ੍ਰਧਾਨ ਡਾਇਓਸਾਡੋ ਕੈਬੇਲੋ ਨੇ ਹੁਣੇ-ਹੁਣੇ ਮੈਨੂੰ ਸੂਚਿਤ ਕੀਤਾ ਹੈ ਕਿ ਉੱਤਰੀ ਕੋਰੀਆ ਨਾਲ ਤਕਨੀਕ, ਉਦਯੋਗ, ਫੌਜ ਦੇ ਖੇਤਰ 'ਚ ਸਹਿਯੋਗ ਨੂੰ ਲੈ ਕੇ ਸਮਝੌਤੇ ਹੋਏ ਹਨ।''

ਵੈਨਜ਼ੁਏਲਾ ਦੇ ਨੇਤਾ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਖੇਤੀ ਅਤੇ ਖਾਦ ਉਦਯੋਗ 'ਚ ਵੀ ਉੱਤਰੀ ਕੋਰੀਆ ਨਾਲ ਸਹਿਯੋਗ ਕਰ ਰਿਹਾ ਹੈ। ਵਰਤਮਾਨ 'ਚ ਵੈਨਜ਼ੁਏਲਾ ਦਾ ਵਫਦ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਪੂਰਬੀ ਏਸ਼ੀਆ ਦੇ ਦੌਰੇ 'ਤੇ ਹੈ, ਜਿਸ ਦੀ ਅਗਵਾਈ ਕੈਬੇਲੋ ਕਰ ਰਹੇ ਹਨ। ਪਿਛਲੇ ਹਫਤੇ ਇਸ ਵਫਦ ਨੇ ਉੱਤਰੀ ਕੋਰੀਆ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਕੈਬੇਲੋ ਨੇ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨੂੰ ਮਾਦੁਰੋ ਦਾ ਇਕ ਪੱਤਰ ਵੀ ਸੌਂਪਿਆ। ਮਾਦੁਰੋ ਨੇ ਵੈਨਜ਼ੁਏਲਾ ਖਿਲਾਫ ਯੂਰਪੀ ਸੰਘ ਅਤੇ ਅਮਰੀਕੀ ਵਫਦਾਂ ਵਿਚਕਾਰ ਵੈਨਜ਼ੁਏਲਾਈ ਅਧਿਕਾਰੀਆਂ ਦੇ ਉੱਤਰੀ ਕੋਰੀਆ ਦੌਰੇ ਦੀ ਸੋਮਵਾਰ ਨੂੰ ਸਿਫਤ ਕੀਤੀ।


Related News