ਵੈਨੇਜ਼ੁਏਲਾ : ਚੋਣਾਂ ਤੋਂ ਪਹਿਲਾਂ ਗੋਦਾਮ ''ਚ ਲੱਗੀ ਅੱਗ, 50,000 EVM ਮਸ਼ੀਨਾਂ ਸੜੀਆਂ

Monday, Mar 09, 2020 - 11:13 AM (IST)

ਵੈਨੇਜ਼ੁਏਲਾ : ਚੋਣਾਂ ਤੋਂ ਪਹਿਲਾਂ ਗੋਦਾਮ ''ਚ ਲੱਗੀ ਅੱਗ, 50,000 EVM ਮਸ਼ੀਨਾਂ ਸੜੀਆਂ

ਕਰਾਕਸ (ਬਿਊਰੋ): ਵੈਨੇਜ਼ੁਏਲਾ ਵਿਚ ਇਸ ਸਾਲ ਸੰਸਦੀ ਚੋਣਾਂ ਹੋਣੀਆਂ ਹਨ ਹਨ। ਇੱਥੋਂ ਦੀ ਚੋਣ ਪਰੀਸ਼ਦ ਨੇ ਐਤਵਾਰ ਨੂੰ ਕਿਹਾ ਕਿ ਰਾਜਧਾਨੀ ਕਰਾਕਸ ਦੇ ਇਕ ਮੁੱਖ ਗੋਦਾਮ ਵਿਚ ਅੱਗ ਲੱਗ ਗਈ। ਇਸ ਅੱਗ ਵਿਚ ਸਟੋਰ ਕਰ ਕੇ ਰੱਖੀਆਂ ਗਈਆਂ ਜ਼ਿਆਦਾਤਰ ਵੋਟਿੰਗ ਮਸ਼ੀਨਾਂ ਨਸ਼ਟ ਹੋ ਗਈਆਂ। ਇਸ ਹਾਦਸੇ ਨੇ ਇਸ ਸਾਲ ਹੋਣ ਵਾਲੀਆਂ ਸੰਸਦੀ ਚੋਣਾਂ ਨੂੰ ਮੁਸ਼ਕਲ ਬਣਾ ਦਿੱਤਾ ਹੈ। ਚੋਣ ਪਰੀਸ਼ਦ ਦੀ ਪ੍ਰਮੁੱਖ ਟਿਬਿਸੇ ਲੁਸੇਨਾ ਨੇ ਕਿਹਾ ਕਿ ਕਰੀਬ 50,000 ਵੋਟਿੰਗ ਮਸ਼ੀਨਾਂ ਅਤੇ 600 ਕੰਪਿਊਟਰ ਅੱਗ ਦੀ ਚਪੇਟ ਵਿਚ ਆਉਣ ਕਾਰਨ ਪੂਰੀ ਤਰ੍ਹਾਂ ਸੜ ਗਏ।

PunjabKesari

ਲੁਸੇਨਾ ਨੇ ਟੀਵੀ 'ਤੇ ਪ੍ਰਸਾਰਿਤ ਇਕ ਬਿਆਨ ਵਿਚ ਕਿਹਾ,''ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਬਹੁਤ ਘੱਟ ਵੋਟਿੰਗ ਮਸ਼ੀਨਾਂ ਅਤੇ ਕੰਪਿਊਟਰਾਂ ਨੂੰ ਬਚਾਇਆ ਜਾ ਸਕਿਆ।'' ਉਹਨਾਂ ਨੇ ਕਿਹਾ,''ਕੁਝ ਲੋਕ ਇਹ ਸੋਚਦੇ ਹਨ ਕਿ ਇਸ ਨਾਲ ਸੰਵਿਧਾਨਕ ਰੂਪ ਨਾਲ ਸਥਾਪਿਤ ਚੋਣ ਪ੍ਰਕਿਰਿਆਵਾਂ ਸੰਪੰਨ ਨਹੀਂ ਹੋਵੇਗੀ ਤਾਂ ਇਹ ਗਲਤ ਹੈ।'' ਭਾਵੇਂਕਿ ਉਹਨਾਂ ਨੇ ਇਸ 'ਤੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ ਕਿ ਹਾਲੇ ਵੀ ਕਿੰਨੀਆਂ ਵੋਟਿੰਗ ਮਸ਼ੀਨਾਂ ਵਰਤੋਂ ਲਈ ਉਪਲਬਧ ਹਨ ਜਾਂ ਕਿਵੇਂ ਇਹ ਹਾਦਸਾ ਭੱਵਿਖ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰੇਗਾ।

ਪੜ੍ਹੋ ਇਹ ਅਹਿਮ ਖਬਰ - ਅਪ੍ਰੈਲ 'ਚ ਆ ਸਕਦੈ ਕੋਰੋਨਾਵਾਇਰਸ ਦਾ ਟੀਕਾ, ਚੀਨੀ ਸਿਹਤ ਅਧਿਕਾਰੀ ਦਾ ਦਾਅਵਾ

ਲੁਸੇਨਾ ਨੇ ਕਿਹਾ,''ਉਹਨਾਂ ਨੇ ਰਾਜ ਦੇ ਵਕੀਲਾਂ ਨੂੰ ਅੱਗ ਲੱਗਣ ਦੇ ਕਾਰਨਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਕਿਹਾ ਸੀ। ਭਾਵੇਂਕਿ ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ ਹੈ।'' ਇੱਥੇ ਦੱਸ ਦਈਏ ਕਿ ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਦੀਆਂ ਚੋਣਾਂ ਦੀ ਭਾਰੀ ਆਲੋਚਨਾ ਉਦੋਂ ਹੋਈ ਜਦੋਂ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ 2018 ਦੀਆਂ ਚੋਣਾਂ ਵਿਚ ਇਕ ਵਾਰ ਫਿਰ ਜਿੱਤ ਦਰਜ ਕੀਤੀ ਸੀ। ਉਹਨਾਂ 'ਤੇ ਵੱਡੇ ਪੱਧਰ 'ਤੇ ਵੋਟਾਂ ਵਿਚ ਘਪਲਾ ਕਰਨ ਦਾ ਦੋਸ਼ ਸੀ। 

PunjabKesari

ਦੁਨੀਆ ਭਰ ਵਿਚ ਮਾਦੁਰੋ ਸਰਕਾਰ ਦੀ ਆਲੋਚਨਾ ਹੋਈ। ਰਾਸ਼ਟਰਪਤੀ ਮਾਦੁਰੋ 'ਤੇ ਆਮ ਚੋਣਾਂ ਕਰਾਉਣ ਨੂੰ ਲੈ ਕੇ ਅੰਤਰਰਾਸ਼ਟਰੀ ਦਬਾਅ ਵੱਧਦਾ ਜਾ ਰਿਹਾ ਹੈ। ਇੱਥੇ ਦੱਸ ਦਈਏ ਕਿ ਵੈਨੇਜ਼ੁਏਲਾ ਵਿਚ ਇਸ ਸਾਲ ਸੰਸਦ ਲਈ ਚੋਣਾਂ ਹੋਣੀਆਂ ਹਨ, ਜਿਸ ਨੂੰ ਵਰਤਮਾਨ ਵਿਚ ਵਿਰੋਧੀ ਪਾਰਟੀ ਕੰਟਰੋਲ ਕਰ ਰਹੀ ਹੈ। ਭਾਵੇਂਕਿ ਮਾਦੁਰੋ ਦੇ ਵਿਰੋਧੀਆਂ ਦੀ ਮੰਗ ਹੈ ਕਿ ਨਵੇਂ ਰਾਸ਼ਟਰਪਤੀ ਲਈ ਚੋਣਾਂ ਹੋਣ।


author

Vandana

Content Editor

Related News