ਵੈਨਜ਼ੁਏਲਾ ਵਿਚ ਹਮਲਾਵਰਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ
Tuesday, Aug 08, 2017 - 09:51 AM (IST)
ਕਾਰਾਕਾਸ — ਦੱਖਣੀ ਅਮਰੀਕੀ ਦੇਸ਼ ਵੈਨਜ਼ੁਏਲਾ ਵਿਚ ਫੌਜ ਨੇ ਇਕ ਫੌਜੀ ਅੱਡੇ ਉੱਤੇ ਹੋਏ ਹਮਲੇ ਤੋਂ ਬਾਅਦ ਹਮਲਾਵਰਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ । ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਟੀ. ਵੀ ਉੱਤੇ ਕਿਹਾ ਕਿ ਫੌਜ ਉੱਤੇ ਹਮਲਾ ਕਰਨ ਤੋਂ ਬਾਅਦ 10 ਹਮਲਾਵਰ ਹਥਿਆਰਾਂ ਸਮੇਤ ਦੌੜ ਗਏ ।
ਰੱਖਿਆ ਮੰਤਰੀ ਵਲਾਦਿਮਿਰ ਪੇਦਰਿਨੋ ਨੇ ਕਿਹਾ ਕਿ ਇਨ੍ਹਾਂ ਦੌੜ ਚੁੱਕੇ 10 ਹਮਲਾਵਰਾਂ ਤੋਂ ਇਲਾਵਾ ਹਮਲੇ ਵਿਚ 2 ਹਮਲਾਵਰ ਮਾਰੇ ਗਏ ਹਨ ਜਦੋਂ ਕਿ 8 ਨੂੰ ਫੜ ਲਿਆ ਗਿਆ ਹੈ । ਹਮਲਾ ਉਸ ਸਮੇਂ ਹੋਇਆ ਜਦੋਂ ਸ਼੍ਰੀ ਮਾਦੁਰੋ ਰਾਸ਼ਟਰਪਤੀ ਭਵਨ ਵਿਚ ਸਰਕਾਰ ਸਮਰਥਕ ਪੱਤਰਕਾਰਾਂ ਨਾਲ ਸਰਕਾਰੀ ਟੈਲੀਵਿਜ਼ਨ ਉੱਤੇ ਗੱਲਬਾਤ ਕਰ ਰਹੇ ਸਨ । ਵੈਨਜ਼ੁਏਲਾ ਵਿਚ ਇਸ ਸਾਲ ਅਪ੍ਰੈਲ ਤੋਂ ਬਾਅਦ ਤੋਂ ਹੀ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿਚ ਹੁਣ ਤੱਕ 120 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਤੋਂ ਪਹਿਲਾਂ ਦੇਸ਼ ਦੀ ਸੁਪਰੀਮ ਕੋਰਟ ਉੱਤੇ ਹੈਲੀਕਾਪਟਰ ਨਾਲ ਹਮਲਾ ਕੀਤਾ ਗਿਆ ਸੀ।
