ਵੈਨਜ਼ੁਏਲਾ : ਤਖਤਾ ਪਲਟ ਦੀ ਯੋਜਨਾ ਬਣਾਉਣ ਵਾਲਿਆਂ ਨੂੰ ਲਿਆ ਹਿਰਾਸਤ ''ਚ
Thursday, Jun 27, 2019 - 12:35 PM (IST)

ਕਾਰਾਕਸ— ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਤਖਤਾ ਪਲਟਣ ਦੀ ਯੋਜਨਾ ਬਣਾਉਣ 'ਚ ਸ਼ਾਮਲ ਲੋਕਾਂ ਨੂੰ ਅਧਿਕਾਰੀਆਂ ਨੇ ਹਿਰਾਸਤ 'ਚ ਲੈ ਲਿਆ ਹੈ। ਵੈਨਜ਼ੁਏਲਾ ਦੇ ਸੂਚਨਾ ਮੰਤਰੀ ਜਾਰਜ ਰੋਡ੍ਰਿਗਜ ਨੇ ਬੁੱਧਵਾਰ ਨੂੰ ਕਿਹਾ ਕਿ ਪਿਛਲੇ ਐਤਵਾਰ ਅਤੇ ਸੋਮਵਾਰ ਨੂੰ ਅਮਰੀਕਾ, ਕੋਲੰਬੀਆ ਅਤੇ ਚਿਲੀ ਦੇ ਸਮਰਥਨ ਵਾਲੇ ਵਿਰੋਧੀ ਧਿਰ ਅਤੇ ਫੌਜ ਨੇ ਉਨ੍ਹਾਂ ਦੀ ਸਰਕਾਰ ਦਾ ਤਖਤਾ ਪਲਟਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਨੇ ਮਾਦੁਰੋ ਦਾ ਕਤਲ ਅਤੇ ਰਿਟਾਇਰਡ ਜਨਰਲ ਰਾਊਲ ਬਡੂਏਲ ਨੂੰ ਸੱਤਾ 'ਚ ਲਿਆਉਣ ਦੀ ਯੋਜਨਾ ਬਣਾਈ ਸੀ।
ਮਾਦੁਰੋ ਨੇ ਬੁੱਧਵਾਰ ਨੂੰ ਟੈਲੀਵਿਜ਼ਨ 'ਤੇ ਸਿੱਧੇ ਪ੍ਰਸਾਰਣ 'ਚ ਕਿਹਾ,''ਅਸੀਂ ਇਸ ਦਾ ਪਰਦਾਫਾਸ਼ ਕਰਦੇ ਹੋਏ ਵੈਨਜ਼ੁਏਲਾ ਦੇ ਭਾਈਚਾਰੇ ਅਤੇ ਲੋਕਤੰਤਰ 'ਤੇ ਹਮਲੇ ਦੀ ਯੋਜਨਾ ਬਣਾ ਰਹੇ ਅੱਤਵਾਦੀ ਸਮੂਹਾਂ ਨੂੰ ਨਸ਼ਟ ਕੀਤਾ ਅਤੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ। ਉਨ੍ਹਾਂ ਨੂੰ ਫੜ ਲਿਆ ਗਿਆ ਹੈ। ਉਨ੍ਹਾਂ ਦੇ ਇਸ ਪਿੱਛੇ ਹੋਣ ਦੇ ਕਈ ਸਬੂਤ ਹਨ ਅਤੇ ਅਸੀਂ ਇਸ ਅਪਰਾਧੀ ਫਾਸੀਵਾਦੀ ਸਮੂਹ 'ਤੇ 14 ਮਹੀਨਿਆਂ ਤੋਂ ਨਜ਼ਰ ਬਣਾ ਕੇ ਬੈਠੇ ਸੀ।