ਪੋਪ ਨੇ ਕ੍ਰਿਸਮਸ ਮੌਕੇ ਦਿੱਤਾ ''ਬਿਨਾਂ ਸ਼ਰਤ ਪਿਆਰ'' ਦਾ ਸੰਦੇਸ਼
Wednesday, Dec 25, 2019 - 12:50 PM (IST)
ਵੈਟੀਕਨ ਸਿਟੀ (ਭਾਸ਼ਾ): ਪੋਪ ਫ੍ਰਾਂਸਿਸ ਬੁੱਧਵਾਰ ਨੂੰ ਕ੍ਰਿਸਮਸ ਮੌਕੇ ਦੇਸ਼ ਦੇ 1.3 ਅਰਬ ਕੈਥੋਲਿਕ ਲੋਕਾਂ ਲਈ 'ਬਿਨਾਂ ਸ਼ਰਤ ਪਿਆਰ' ਦੇ ਸੰਦੇਸ਼ ਦੇ ਨਾਲ ਸਾਹਮਣੇ ਆਏ। ਉਹਨਾਂ ਨੇ ਕਿਹਾ,''ਭਗਵਾਨ ਸਾਨੂੰ ਸਾਰਿਆਂ ਨੂੰ ਪਿਆਰ ਕਰਦੇ ਹਨ, ਸਾਡੇ ਸਾਰਿਆਂ ਵਿਚੋਂ ਜਿਹੜਾ ਵੀ ਬੁਰਾ ਹੈ ਉਸ ਨਾਲ ਵੀ।'' ਵੈਟੀਕਨ ਵਿਚ ਕ੍ਰਿਸਮਸ ਤੋਂ ਪਹਿਲਾਂ ਦੀ ਸ਼ਾਮ ਸਮੇਂ ਅੱਧੀ ਰਾਤ ਵਿਚ ਹੋਣ ਵਾਲੀ ਬਿਸ਼ਪ ਸਭਾ ਲਈ ਇਕੱਠੇ ਹੋਏ ਲੋਕਾਂ ਨੂੰ ਉਹਨਾਂ ਨੇ ਕਿਹਾ,''ਤੁਹਾਡੇ ਵਿਚਾਰ ਭਾਵੇਂ ਮਾੜੇ ਹੋ ਗਏ ਹੋਣ, ਤੁਸੀਂ ਭਾਵੇਂ ਚੀਜ਼ਾਂ ਨੂੰ ਬੁਰੀ ਤਰ੍ਹਾਂ ਗੜਬੜ ਕਰ ਦਿੱਤਾ ਹੋਵੇ ਪਰ ਈਸ਼ਵਰ ਹੁਣ ਵੀ ਤੁਹਾਡੇ ਨਾਲ ਪਿਆਰ ਕਰਦਾ ਹੈ।'' 'ਬਿਨਾਂ ਸ਼ਰਤ ਵਾਲੇ ਪਿਆਰ' 'ਤੇ ਜ਼ੋਰ ਅਜਿਹੇ ਸਾਲ ਵਿਚ ਦਿੱਤਾ ਜਾ ਰਿਹਾ ਹੈ ਜਦੋਂ ਪੋਪ ਰੋਮਨ ਕੈਥੋਲਿਕ ਚਰਚ ਵਿਚ ਬੱਚਿਆਂ ਦੇ ਯੌਨ ਸ਼ੋਸ਼ਣ ਨੂੰ ਲੈਕੇ ਧਾਰੀ ਗਈ ਚੁੱਪੀ ਨੂੰ ਤੋੜਨ ਲਈ ਅੱਗੇ ਆਏ ਹਨ।
ਇਹ ਚਰਚ ਦੁਨੀਆ ਭਰ ਦੇ ਪਾਦਰੀਆਂ ਵੱਲੋਂ ਯੌਨ ਸ਼ੋਸ਼ਣ ਦੀਆਂ ਖਬਰਾਂ ਅਤੇ ਸੀਨੀਅਰ ਪਾਦਰੀਆਂ ਵੱਲੋਂ ਇਹਨਾਂ 'ਤੇ ਪਰਦਾ ਪਾਉਣ ਦੇ ਦੋਸ਼ਾਂ ਨੂੰ ਲੈ ਕੇ ਸੁਰਖੀਆਂ ਵਿਚ ਰਿਹਾ। ਇਸ ਮਹੀਨੇ ਦੇ ਸ਼ੁਰੂ ਵਿਚ ਪੋਪ ਫ੍ਰਾਂਸਿਸ ਨੇ ਉਸ ਪ੍ਰਾਈਵੇਸੀ ਨਿਯਮ ਨੂੰ ਹਟਾ ਦਿੱਤਾ ਸੀ ਜਿਸ ਬਾਰੇ ਵਿਚ ਆਲੋਚਕਾਂ ਦਾ ਕਹਿਣਾ ਹੈ ਕਿ ਉਹ ਪਾਦਰੀਆਂ ਅਤੇ ਪੀੜਤਾਂ ਨੂੰ ਸ਼ੋਸ਼ਣ ਦੀ ਸ਼ਿਕਾਇਤ ਕਰਨ ਤੋਂ ਰੋਕਦਾ ਸੀ। ਨਾਲ ਹੀ ਯੌਨ ਸ਼ੋਸ਼ਣ ਦੀ ਜਾਣਕਾਰੀ ਰੱਖਣ ਵਾਲਿਆਂ ਨੂੰ ਇਸ ਦੀ ਖਬਰ ਆਪਣੇ ਸੀਨੀਅਰਾਂ ਨੂੰ ਦੇਣਾ ਲਾਜਮੀ ਬਣਾਉਣ ਵਾਲੇ ਇਤਿਹਾਸਿਕ ਕਦਮ ਨੂੰ ਚੁੱਕਿਆ। ਫ੍ਰਾਂਸਿਸ ਬੁੱਧਵਾਰ ਦੁਪਹਿਰ ਨੂੰ ਸੈਂਟ ਪੀਟਰਸ ਸਕਵਾਇਰ ਦੇ ਸਾਹਮਣੇ ਇਕ ਸਭਾ ਨੂੰ ਸੰਬੋਧਿਤ ਕਰਨਗੇ।