ਸਿਡਨੀ 'ਚ ਲੱਗੀਆਂ ਵਿਸਾਖੀ ਦੀਆਂ ਰੌਣਕਾਂ, ਲੋਕਾਂ ਨੇ ਮਾਣਿਆ ਆਨੰਦ (ਤਸਵੀਰਾਂ)

Wednesday, May 10, 2023 - 01:46 PM (IST)

ਸਿਡਨੀ 'ਚ ਲੱਗੀਆਂ ਵਿਸਾਖੀ ਦੀਆਂ ਰੌਣਕਾਂ, ਲੋਕਾਂ ਨੇ ਮਾਣਿਆ ਆਨੰਦ (ਤਸਵੀਰਾਂ)

ਸਿਡਨੀ (ਸਨੀ ਚਾਂਦਪੁਰੀ):- ਸਿਡਨੀ ਵਿਖੇ ਬੀਤੇ ਦਿਨ ਹੋਏ ਵਿਸਾਖੀ ਮੇਲੇ ਦੀਆਂ ਧੁੰਮਾਂ ਪੂਰੇ ਸਿਡਨੀ ਵਿੱਚ ਦੇਖਣ ਨੂੰ ਮਿਲੀਆਂ। 10 ਮਈ ਨੂੰ ਬਲੈਕਟਾਊਨ ਦੇ ਸ਼ੋਅ ਗਰਾਊਂਡ ਵਿੱਚ ਹੋਏ ਇਸ ਮੇਲੇ ਦੌਰਾਨ ਪੰਜਾਬੀ ਭਾਈਚਾਰੇ ਅਤੇ ਹੋਰ ਭਾਈਚਾਰੇ ਦੇ ਲੋਕਾਂ ਨੇ ਆ ਕੇ ਮੇਲੇ ਦਾ ਆਨੰਦ ਮਾਣਿਆ। ਇਸ ਮੌਕੇ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਭੰਗੜਾ ਗਿੱਧਾ ਦੀਆਂ ਪੇਸ਼ਕਾਰੀਆਂ ਦੇਖਣਯੋਗ ਸਨ। ਮੁੰਡਿਆਂ ਅਤੇ ਕੁੜੀਆਂ ਦੇ ਰੱਸਾ ਕੱਸੀ ਦੇ ਮੁਕਾਬਲੇ ਦੇਖਣ ਯੋਗ ਸਨ। ਜਿਸ ਵਿੱਚ ਮੁੰਡਿਆਂ ਅਤੇ ਕੁੜੀਆਂ ਦੀਆਂ ਟੀਮਾਂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ। ਝੂਲੇ ਅਤੇ ਫੂਡ ਸਟਾਲਾਂ ਨੇ ਸਿਡਨੀ ਮੇਲੇ ਦਾ ਮਾਹੌਲ ਪੰਜਾਬਨੁਮਾ ਬਣਾ ਦਿੱਤਾ ਸੀ। 

PunjabKesari

ਮੇਲੇ ਦੌਰਾਨ ਕੌਂਸਲਰ ਮੋਨਿੰਦਰ ਸਿੰਘ ਨੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹੋ ਜਿਹੇ ਮੇਲੇ ਭਾਈਚਾਰਿਕ ਸਾਂਝ ਨੂੰ ਹੋਰ ਵੀ ਮਜ਼ਬੂਤ ਕਰਦੇ ਹਨ। ਇਸ ਮੌਕੇ ਐੱਨ.ਐੱਸ.ਡਬਲਿਯੂ. ਦੇ ਪ੍ਰੀਮੀਅਰ ਕ੍ਰਿਸ ਮਿੰਨਸ ਨੇ ਇਸ ਮੇਲੇ ਵਿੱਚ ਆਉਣ 'ਤੇ ਕਿਹਾ ਕਿ ਇਸ ਮੇਲੇ ਵਿੱਚ ਆਏ ਸਮੁੱਚੇ ਭਾਈਚਾਰੇ ਨੂੰ ਮੈਂ ਵਿਸਾਖੀ ਦੀਆਂ ਮੁਬਾਰਕਾਂ ਦਿੰਦਾ ਹਾਂ। ਉਹਨਾਂ ਕਿਹਾ ਕਿ ਐੱਨ.ਐੱਸ.ਡਬਲਿਯੂ. ਵਿੱਚ ਵਿਭਿੰਨ ਅਤੇ ਜੀਵੰਤ ਭਾਈਚਾਰਿਆਂ ਦੀ ਸਾਂਝ ਵਾਲੇ ਐੱਨ.ਐੱਸ.ਡਬਲਿਯੂ. ਦੀ ਅਗਵਾਈ ਕਰਨਾ ਸਨਮਾਨ ਵਾਲੀ ਗੱਲ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ 'ਚ ਹੜ੍ਹ ਦਾ ਕਹਿਰ, ਲਾਪਤਾ ਵਿਦਿਆਰਥੀ ਦੀ ਮਿਲੀ ਲਾਸ਼ (ਤਸਵੀਰਾਂ)

ਇਸ ਮੌਕੇ ਹਰਕੀਰਤ ਸੰਧਰ ਵੱਲੋਂ ਸਮੁੱਚੇ ਲੀਡਰਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ, ਜ਼ਿਹਨਾਂ ਮੇਲੇ ਵਿੱਚ ਆ ਕੇ ਮੇਲੇ ਦੀਆਂ ਰੌਣਕਾਂ ਨੂੰ ਚਾਰ ਚੰਦ ਲੱਗਾ ਦਿੱਤੇ । ਉਹਨਾਂ ਕਿਹਾ ਕਿ ਵਿਸਾਖੀ ਮੇਲੇ ਦੇ ਮੁੱਖ ਉਦੇਸ਼ ਆਪਣੇ ਅਮੀਰ ਵਿਰਸੇ ਨੂੰ ਆਪਣੀ ਪੀੜ੍ਹੀ ਤੱਕ ਪਹੁੰਚਾਉਣਾ ਹੈ। ਉਹਨਾਂ ਕਿਹਾ ਕਿ ਮੇਲੇ ਨੂੰ ਸਫਲ ਬਣਾਉਣ ਲਈ ਦਰਸ਼ਕਾਂ ਦਾ ਧੰਨਵਾਦ। ਇਸ ਮੌਕੇ ਹਰਕੀਰਤ ਸੰਧਰ, ਦਵਿੰਦਰ ਧਾਰੀਆ, ਅਮਰਿੰਦਰ ਬਾਜਵਾ ਅਤੇ ਹੋਰ ਕਮੇਟੀ ਮੈਂਬਰ ਮੌਜੂਦ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News