ਵੈਦ ਸੁਭਾਸ਼ ਗੋਇਲ ਨੂੰ ਮਿਲਿਆ ਦੁਬਈ 'ਚ ਬਿਜ਼ਨੈੱਸ ਐਵਾਰਡ
Tuesday, Nov 19, 2024 - 06:10 PM (IST)
ਇੰਟਰਨੈਸ਼ਨਲ ਡੈਸਕ- 18 ਨਵੰਬਰ ਦੀ ਸ਼ਾਮ ਨੂੰ ਦੁਬਈ ਦੇ ਮੈਟਰੋਪਾਲਟੀਨ ਹੋਟਲ ਵਿਚ ਕਰਵਾਏ ਗਏ ਦੂਜੇ ਦੁਬਈ ਇੰਟਰਨੈਸ਼ਨਲ ਬਿਜ਼ਨੈੱਸ ਐਵਾਰਡ 2024 ਵਿਚ ਪੰਜਾਬ ਦੇ ਮਸ਼ਹੂਰ ਵੈਦ ਸੁਭਾਸ਼ ਗੋਇਲ ਨੂੰ ਸਨਮਾਨਿਤ ਕੀਤਾ ਗਿਆ। ਸੁਭਾਸ਼ ਗੋਇਲ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਚਰਚਿਤ ਦੇਸੀ ਆਯੁਰਵੈਦਿਕ ਵੈਧ ਮੰਨੇ ਗਏ ਹਨ ਅਤੇ ਉਨ੍ਹਾਂ ਦੀਆਂ ਰੀਲਜ਼ ਕਾਫੀ ਵਾਇਰਲ ਹੁੰਦੀਆਂ ਹਨ। ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਨੂੰ ਫੋਲੋ ਕਰਦੇ ਹਨ ਅਤੇ ਉਨ੍ਹਾਂ ਨੂੰ 'ਦੇਸੀ ਨੁਸਖਿਆਂ ਦੀ ਮਸ਼ੀਨ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਦੀਆਂ ਸੇਵਾਵਾਂ ਦੇ ਚੱਲਦਿਆਂ ਦੁਬਈ ਵਿਚ ਹੋਏ ਇੰਟਰਨੈਸ਼ਨਲ ਬਿਜ਼ਨੈਸ ਅਵਾਰਡ ਵਿਚ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਗੌਰਤਲਬ ਹੈ ਕਿ ਦੂਜੀ ਵਾਰ ਇਹ ਐਵਾਰਡ ਸਮਾਗਮ ਹੋਇਆ ਜਿਸ ਵਿਚ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਕਈ ਮੁਲਕਾਂ ਦੇ ਲੋਕ ਇਸ ਐਵਾਰਡ ਸਮਾਰੋਹ ਵਿਚ ਪਹੁੰਚੇ। ਪੱਤਰਕਾਰ ਕੈਟੇਗਰੀ, ਹੈਲਥ ਕੈਟੇਗਰੀ, ਇਮੀਗ੍ਰੇਸ਼ਨ ਕੈਟੇਗਰੀ ਆਦਿ ਇਸ ਤਰ੍ਹਾਂ ਦੀਆਂ ਸਾਰੀਆਂ ਕੈਟੇਗਰੀ ਵਿਚ ਐਵਾਰਡ ਦਿੱਤੇ ਗਏ। ਜਿਸ ਵਿਚ ਸੁਭਾਸ਼ ਗੋਇਲ ਨੂੰ ਵੀ ਐਵਾਰਡ ਦੇ ਕੇ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨਾਂ ਦੀ ਗੱਲ ਕਰੀਏ ਤਾਂ ਦੁਬਈ ਦੇ ਸਥਾਨਕ ਸਭ ਤੋਂ ਵੱਡੇ ਸ਼ੇਖ ਇਸ ਸਮਾਰੋਹ ਵਿਚ ਪਹੁੰਚੇ ਹੋਏ ਸਨ। ਇਸ ਦੇ ਨਾਲ ਹੀ ਸ਼ਾਹੀ ਇਮਾਮ ਵੀ ਪ੍ਰੋਗਰਾਮ ਵਿਚ ਮੌਜੂਦ ਰਹੇ। ਇਸ ਤੋਂ ਇਲਾਵਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ ਜਦਕਿ ਸੋਸ਼ਲ ਮੀਡੀਆ 'ਤੇ ਮਸ਼ਹੂਰ ਜਮਜਮ ਮੋਬਾਇਲ ਵਾਲੇ ਵੀ ਇਸ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ।
ਪੜ੍ਹੋ ਇਹ ਅਹਿਮ ਖ਼ਬਰ-Trump ਨੇ ਕਰ 'ਤਾ ਵੱਡਾ ਐਲਾਨ, US 'ਚ ਲੱਖਾਂ ਲੋਕਾਂ 'ਤੇ ਹੋਵੇਗੀ ਕਾਰਵਾਈ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।