‘ਅਮਰੀਕਾ’ ਜਾਣ ਦੇ ਚਾਹਵਾਨ ‘ਵਿਦਿਆਰਥੀ’ ਟੈਸਟ ਦੇਣ ਤੋਂ ਪਹਿਲਾਂ ਜਾਨਣ ਇਹ ਖ਼ਾਸ ਗੱਲਾਂ, ਕਦੇ ਨਹੀਂ ਖਾਵੋਗੇ ਧੋਖਾ
Thursday, Apr 15, 2021 - 06:54 PM (IST)
ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ ਦਾਖ਼ਲਾ ਲੈਣ ਤੋਂ ਪਹਿਲਾਂ ਇੰਟਰਨੈਸ਼ਨਲ ਅੰਡਰਗ੍ਰੇਜੁਏਟ ਅਤੇ ਗ੍ਰੈਜੁਏਟ ਵਿਦਿਆਰਥੀ ਦੀ ਇਸ ਗੱਲ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦੀ ਅੰਗਰੇਜ਼ੀ ਵਿੱਚ ਪਕੜ ਕਿਹੋ ਜਿਹੀ ਹੈ। ਉਕਤ ਵਿਦਿਆਰਥੀ ਕਿੰਨੀ ਚੰਗੀ ਤਰ੍ਹਾਂ ਅੰਗਰੇਜ਼ੀ ਬੋਲ ਅਤੇ ਲਿਖ ਲੈਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਟੋਫੇਲ, ਡੁਓਲਿੰਗੋ ਇੰਗਲਿਸ਼ ਟੈਸਟ ਅਤੇ ਆਈਲੈਟਸ ਅਕੈਡਮੀ ਟੈਸਟ ਵੀ ਲਿਆ ਜਾਂਦਾ ਹੈ। ਦੱਸ ਦੇਈਏ ਕਿ ਆਈਲੈਟਸ ਜਾਂ ਇੰਟਰਨੈਸ਼ਨਲ ਅੰਗਰੇਜ਼ੀ ਭਾਸ਼ਾ ਟੈਸਟ ਆਫਲਾਈਨ ਜਾਂ ਆੱਨਲਾਈਨ ਵੀ ਦਿੱਤਾ ਜਾ ਸਕਦਾ ਹੈ। ਇਸ ਵਿੱਚ ਹਰੇਕ ਵਿਦਿਆਰਥੀ ਨੂੰ ਹਰੇਕ ਸੈਕਸ਼ਨ ਵਿੱਚ 1 ਤੋਂ 9 ਅੰਕ ਦਿੱਤੇ ਜਾਂਦੇ ਹਨ, ਜਿਨ੍ਹਾਂ ਨੂੰ ਅਸੀਂ ਬੈਂਡ ਕਹਿੰਦੇ ਹਾਂ। ਹਰ ਪੇਪਰ ਵਿੱਚ ਚੰਗੇ ਬੈਂਡ ਲੈਣ ਲਈ ਤੁਹਾਨੂੰ ਆਪਣੀ ਪੂਰੀ ਤਿਆਰੀ ਰੱਖਣੀ ਚਾਹੀਦੀ ਹੈ, ਤਾਂਕਿ ਤੁਸੀਂ ਇਸ ਟੈਸਟ ਨੂੰ ਪਾਸ ਕਰ ਲਵੋ।
ਪੇਪਰ ਦੇਣ ਲਈ ਸਮਝੋ ਪੂਰਾ ਫਾਰਮੇਟ
ਕੰਟੇਂਟ, ਟਾਸਕ ਟਾਇਪਸ ਨੂੰ ਸਮਝੇ ਬਿਨਾਂ ਕੋਈ ਵੀ ਵਿਅਕਤੀ ਚੰਗੇ ਨੰਬਰ ਹਾਸਿਲ ਨਹੀਂ ਕਰ ਸਕਦਾ ਹੈ। ਹਰੇਕ ਪ੍ਰੀਖਿਆ ਅਤੇ ਟੈਸਟ ਵਿੱਚ ਹਰੇਕ ਟਾਸਕ ਦੀ ਜ਼ਰੂਰਤ ਨੂੰ ਸਮਝਣ ਅਤੇ ਉਸ ਨੂੰ ਹੈਂਡਲ ਕਰਨ ਲਈ ਸਹੀ ਤਰੀਕੇ ਦੀ ਲੋੜ ਹੁੰਦੀ ਹੈ। ਉਸੇ ਤਰ੍ਹਾਂ ਆਨਲਾਈਨ ਸਪੀਕਿੰਗ ਟੈਸਟ ਵੀ ਵੀਡੀਓ ਕਾਲ ਦੇ ਰਾਹੀਂ ਦਿੱਤਾ ਜਾ ਸਕਦਾ ਹੈ।
ਵੱਖ-ਵੱਖ ਵੈੱਬਸਾਈਟ ਦੀ ਮਦਦ ਨਾਲ ਕਰ ਸਕਦੇ ਹੋ ਪੜ੍ਹਾਈ
ਆਈਲੈਟਸ ਦੇ ਟੈਸਟ ਦੀ ਤਿਆਰੀ ਕਰਣ ਲਈ ਤੁਸੀਂ ਵੱਖ-ਵੱਖ ਵੈੱਬਸਾਈਟ, ਸੋਸ਼ਲ ਮੀਡੀਆ ਗਰੁੱਪ, ਅੰਗਰੇਜ਼ੀ ਵਿੱਚ ਫਿਲਮ ਵੇਖੋ। ਇਸ ਲਈ ਤੁਸੀਂ ਬ੍ਰਿਟਿਸ਼ ਕਾਉਂਸਲ ਦੀ ਵੈੱਬਸਾਈਟ ਦੀ ਵੀ ਮਦਦ ਲੈ ਸਕਦੇ ਹੋ। ਇਸ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ‘ਟਾਇਮ ਮੈਨੇਜਮੈਂਟ’, ਤਾਂਕਿ ਤੁਸੀਂ ਹਰ ਸੈਕਸ਼ਨ ਨੂੰ ਪੂਰਾ ਸਮਾਂ ਦੇ ਸਕੋ।
ਗ੍ਰੈਮਰ ਦੀ ਚੰਗੀ ਤਰ੍ਹਾਂ ਕਰੋ ਤਿਆਰੀ
ਟੈਸਟ ਲਈ ਜ਼ਰੂਰੀ ਹੈ ਕਿ ਤੁਸੀਂ ਗ੍ਰੈਮਰ ਨੂੰ ਚੰਗੀ ਤਰ੍ਹਾਂ ਸਮਝੋ ਅਤੇ ਉਸਦੀ ਪੂਰੀ ਤਰ੍ਹਾਂ ਤਿਆਰੀ ਕਰੋ। ਇਸ ਨਾਲ ਤੁਹਾਡਾ ਬੇਸਿਕ ਵੀ ਚੰਗਾ ਹੋਵੇਗਾ ਅਤੇ ਤੁਹਾਨੂੰ ਟੈਸਟ ਪਾਸ ਕਰਨ ਵਿੱਚ ਵੀ ਸੌਖ ਹੋਵੇਗੀ।
ਰੋਜ਼ ਕਰੋ ਰੀਡਿੰਗ
ਸਪੋਕਨ ਟੈਸਟ ਲਈ ਜ਼ਰੂਰੀ ਹੈ ਕਿ ਬੋਲਦੇ ਸਮੇਂ ਤੁਹਾਡੀ ਅੰਗ੍ਰੇਜ਼ੀ ਭਾਸ਼ਾ ਵਿੱਚ ਪਕੜ ਚੰਗੀ ਹੋਵੇ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਹਰ ਰੋਜ਼ ਕੋਈ ਨਾ ਕੋਈ ਖ਼ਬਰਾਂ ਵਾਲਾ ਚੈਨਲ ਜ਼ਰੂਰ ਵੇਖੋ ਜਾਂ ਅਖ਼ਬਾਰਾਂ ਪੜ੍ਹੋ। ਅਜਿਹਾ ਕਰਨ ਨਾਲ ਅੰਗ੍ਰੇਜ਼ੀ ਬੋਲਣ ਵਿੱਚ ਤੁਹਾਡੀ ਪਕੜ ਹੋਰ ਜ਼ਿਆਦਾ ਮਜ਼ਬੂਤ ਹੋ ਸਕਦੀ ਹੈ।
ਪੁਰਾਣੇ ਸੈਂਪਲ ਪੇਪਰ ਕਰੋ ਹੱਲ
ਆਈਲੈਟਸ ਦੀ ਤਿਆਰੀ ਲਈ ਜ਼ਰੂਰੀ ਹੈ ਕਿ ਤੁਹਾਨੂੰ ਸੈਂਪਲ ਪੇਪਰ ਦੇ ਫਾਰਮੇਟ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਹੋਵੇ ਅਤੇ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਕਿਵੇਂ ਉਸ ਨੂੰ ਹੱਲ ਕਰਨਾ ਹੈ। ਇਸ ਲਈ ਤੁਸੀਂ ਪੁਰਾਣੇ ਸੈਂਪਲ ਪੇਪਰ ਦੀ ਮਦਦ ਲੈ ਸਕਦੇ ਹੋ। ਇਨ੍ਹਾਂ ਨਾਲ ਤੁਹਾਨੂੰ ਸਮੇਂ ਸਿਰ ਪੇਪਰ ਨੂੰ ਹੱਲ ਕਰਨ ਵਿੱਚ ਬਹੁਤ ਮਦਦ ਮਿਲੇਗੀ।