ਅਮਰੀਕਾ ''ਚ ਸਰਦੀਆਂ ਦੇ ਬਰਫੀਲੇ ਤੂਫ਼ਾਨ ਕਾਰਨ ਕਈ ਉਡਾਣਾਂ ਰੱਦ

02/03/2021 7:52:01 AM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿਚ ਸਰਦੀਆਂ ਦਾ ਬਰਫੀਲਾ ਤੂਫ਼ਾਨ ਲਗਭਗ 70 ਮਿਲੀਅਨ ਅਮਰੀਕੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਭਾਰੀ ਬਰਫਬਾਰੀ ਨਾਲ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਨਿਊਯਾਰਕ , ਫਿਲਡੇਲਫਿਆ , ਬੋਸਟਨ ਸਮੇਤ ਕਈ ਹੋਰਾਂ ਵਿਚ ਰੋਜ਼ਮਰਾ ਜਿੰਦਗੀ ਪ੍ਰਭਾਵਿਤ ਹੋਈ ਹੈ। ਇਸ ਕਾਰਨ ਬਹੁਤ ਸਾਰੀਆਂ ਉਡਾਣਾਂ ਰੱਦ ਕਰਨੀਆਂ ਪਈਆਂ ਹਨ। 

ਇਸ ਬਰਫੀਲੇ ਤੂਫ਼ਾਨ ਨੇ ਦੋ ਦਿਨਾਂ ਦੌਰਾਨ ਸਭ ਤੋਂ ਜ਼ਿਆਦਾ ਬਰਫਬਾਰੀ ਕਰਨ ਤੋਂ ਬਾਅਦ ਪੂਰਬ ਵੱਲ ਮਾਰਚ ਕੀਤਾ ਹੈ । ਅਮਰੀਕੀ ਸ਼ਹਿਰ ਸ਼ਿਕਾਗੋ ਵਿਚ ਦੋ ਦਿਨਾਂ ਦੌਰਾਨ ਕ੍ਰਮਵਾਰ 10 ਅਤੇ 13 ਇੰਚ ਬਰਫਬਾਰੀ ਹੋਈ ਹੈ। ਇਸ ਦੇ ਇਲਾਵਾ ਐਲੇਨਟਾ ,ਪੈਨਸਿਲਵੇਨੀਆ ਵਿਚ ਐਤਵਾਰ ਨੂੰ 10 ਇੰਚ ਤੱਕ ਬਰਫ ਪੈਣ ਦੇ ਨਾਲ ਕੇਂਦਰੀ ਅਤੇ ਉੱਤਰੀ ਨਿਊਜਰਸੀ ਵਿਚ ਸੋਮਵਾਰ ਦੁਪਹਿਰ ਤੱਕ 19 ਇੰਚ ਤੱਕ ਬਰਫਬਾਰੀ ਦਰਜ ਕੀਤੀ ਗਈ। 

PunjabKesari

ਵਾਸ਼ਿੰਗਟਨ, ਡੀ.ਸੀ., ਵਿਚ ਵੀ 2.6 ਇੰਚ ਤੋਂ ਜ਼ਿਆਦਾ ਬਰਫ ਡਿੱਗਣ ਦਾ ਸਮਾਚਾਰ ਹੈ। ਇਸ ਬਰਫਬਾਰੀ ਕਾਰਨ ਦੇਸ਼ ਵਿੱਚ ਰੋਜ਼ਮਰਾ ਦੀ ਜਿੰਦਗੀ ਵੱਡੇ ਪੱਧਰ ਤੇ ਪ੍ਰਭਾਵਿਤ ਹੋਈ ਹੈ, ਇਸ ਦੇ ਤਹਿਤ ਲਾਗਾਰਡੀਆ ਏਅਰਪੋਰਟ ਨੇ ਤੂਫ਼ਾਨ ਕਾਰਨ ਸਾਰੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਸਨ। ਇਸ ਦੇ ਇਲਾਵਾ ਕੋਰੋਨਾ ਟੀਕਾਕਰਨ ਕੇਂਦਰਾਂ 'ਤੇ ਵੀ ਬਰਫਬਾਰੀ ਦਾ ਪ੍ਰਭਾਵ ਪਿਆ ਹੈ। ਇਸ ਕਾਰਨ ਵਾਸ਼ਿੰਗਟਨ ਡੀ.ਸੀ.ਫਿਲਾਡੇਲਫਿਆ, ਨਿਊਯਾਰਕ, ਨਿਊਜਰਸੀ, ਰ੍ਹੋਡ ਆਈਲੈਂਡ, ਅਤੇ ਮੈਸੇਚਿਉਸੇਟਸ ਆਦਿ ਸ਼ਹਿਰਾਂ ਵਿਚ ਸੁਰੱਖਿਆ ਕਾਰਨਾਂ ਕਰਕੇ ਟੀਕਾਕਰਨ ਕੇਂਦਰ ਬੰਦ ਕੀਤੇ ਗਏ। 

ਤੂਫਾਨ ਦੇ ਚਲਦਿਆਂ ਮੌਸਮ ਵਿਗਿਆਨੀਆਂ ਵਲੋਂ ਮੰਗਲਵਾਰ ਦੀ ਰਾਤ ਤੱਕ ਵਾਸ਼ਿੰਗਟਨ ਡੀ.ਸੀ. ਵਿਚ 2 ਤੋਂ 3 ਇੰਚ, ਫਿਲਡੇਲਫਿਆ 'ਚ 6 ਤੋਂ 8 ਇੰਚ, ਨਿਊਯਾਰਕ ਸਿਟੀ 'ਚ ਮੈਨਹੱਟਨ ਵਿਚ 18 ਇੰਚ ਅਤੇ ਬੋਸਟਨ ਵਿਚ 6 ਤੋਂ 12 ਇੰਚ ਤਕ ਬਰਫਬਾਰੀ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ।


Lalita Mam

Content Editor

Related News