ਪਾਕਿ 'ਚ ਲੋਕਾਂ ਦਾ ਜ਼ਬਰੀ ਗਾਇਬ ਹੋਣਾ ਜਾਰੀ, ਸਿੰਧੀ ਭਾਈਚਾਰੇ ਨੇ US 'ਚ ਕੀਤਾ ਪ੍ਰਦਰਸ਼ਨ

Sunday, Aug 16, 2020 - 11:47 AM (IST)

ਵਾਸ਼ਿੰਗਟਨ (ਭਾਸ਼ਾ): ਸਿੰਧੀ ਭਾਈਚਾਰੇ ਦੇ ਮੈਂਬਰਾਂ ਨੇ ਪਾਕਿਸਤਾਨ ਵਿਚ ਲੋਕਾਂ ਨੂੰ ਜ਼ਬਰਦਸਤੀ ਗਾਇਬ ਕਰਨ ਦੇ ਵਿਰੋਧ ਵਿਚ ਅਤੇ ਪੀੜਤਾਂ ਦੇ ਪਰਿਵਾਰਾਂ ਦੇ ਪ੍ਰਤੀ ਏਕਤਾ ਦਰਸਾਉਂਦੇ ਹੋਏ ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਦੀ ਰਿਹਾਇਸ਼ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦਾ ਆਯੋਜਨ ਕਰਨ ਵਾਲੇ 'ਸਿਧੀ ਫਾਊਂਡੇਸ਼ਨ' ਨੇ ਇਕ ਬਿਆਨ ਵਿਚ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਸਿੰਧ ਵਿਚ ਜ਼ਬਰਦਸਤੀ ਗਾਇਬ ਕੀਤੇ ਗਏ ਲੋਕਾਂ ਨੂੰ ਮੁਕਤ ਕਰਨ ਸਬੰਧੀ ਨਾਅਰੇ ਲਗਾਏ। ਉਹਨਾਂ ਦੇ ਹੱਥਾਂ ਵਿਚ ਪੀੜਤਾਂ ਦੀਆਂ ਤਸਵੀਰਾਂ ਵਾਲੇ ਪੋਸਟਰ ਸਨ। 

PunjabKesari

ਪੜ੍ਹੋ ਇਹ ਅਹਿਮ ਖਬਰ- ਚੀਨ ਵੱਲੋਂ ਤਾਈਵਾਨ 'ਤੇ ਹਮਲੇ ਦਾ ਖਦਸ਼ਾ, ਅਮਰੀਕਾ ਨੇ ਤਾਇਨਾਤ ਕੀਤਾ ਜੰਗੀ ਜਹਾਜ਼

ਇਸ ਪ੍ਰਦਰਸ਼ਨ ਵਿਚ ਸਿੰਧ, ਬਲੂਚ ਅਤੇ ਪਖਤੂਨ ਦੇ ਨੇਤਾਵਾਂ ਦੇ ਇਲਾਵਾ ਗਿਲਗਿਤ-ਬਾਲਟੀਸਤਾਨ ਦੇ ਲੋਕ ਵੀ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਨੇ ਜ਼ਬਰੀ ਗਾਇਬ ਕੀਤੇ ਗਏ ਸਾਰੇ ਪੀੜਤਾਂ ਨੂੰ ਛੱਡਣ ਦੀ ਮੰਗ ਕੀਤੀ। ਇਹਨਾਂ ਵਿਚ ਟੀਚਰ ਅਤੇ ਵਿਦਵਾਨ ਸਾਰੰਗ ਜੋਅੋ ਸ਼ਾਮਲ ਹਨ। ਉਹਨਾਂ ਨੂੰ ਮੰਗਲਵਾਰ ਨੂੰ ਕਰਾਚੀ ਵਿਚ ਉਹਨਾਂ ਦੇ ਘਰੋਂ ਅਗਵਾ ਕੀਤਾ ਗਿਆ। ਸਿੰਧੀ ਫਾਊਂਡੇਸ਼ਨ ਦੇ ਕਾਰਜਕਾਰੀ ਨਿਦੇਸ਼ਕ ਸੁਫੀ ਲਾਗਹਾਰੀ ਨੇ ਦੱਸਿਆ ਕਿ ਸਾਰੰਗ ਜੋਅੋ ਦੇ ਪਿਤਾ ਤਾਜ ਜੋਅੋ ਸਿੰਧੀ ਕਵੀ ਅਤੇ ਲੇਖਕ ਹਨ। ਉਹਨਾਂ ਨੇ ਪਾਕਿਸਤਾਨ ਦਾ ਰਾਸ਼ਟਰਪਤੀ ਪੁਰਸਕਾਰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। 


Vandana

Content Editor

Related News