ਅਮਰੀਕਾ : ਭੁਲੱਥ ਦੇ ਲਾਗਲੇ ਪਿੰਡ ਕਮਰਾਏ ਦੇ ਵਾਸੀ ਨੌਜਵਾਨ ਪਵਨ ਕੁਮਾਰ ਦੀ ਮੌਤ
Tuesday, Jun 15, 2021 - 12:39 PM (IST)

ਨਿਊਯਾਰਕ (ਰਾਜ ਗੋਗਨਾ): ਬੀਤੇ ਦਿਨ ਨਿਊਯਾਰਕ ਦੇ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਰਿਚਮੰਡ ਹਿੱਲ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲ਼ਿਆਂ ਦੀ 71ਵੀਂ ਬਰਸੀ ਦੇ ਮੌਕੇ ਸਮਾਗਮ ਆਯੋਜਿਤ ਕੀਤਾ ਗਿਆ ਸੀ। ਇਸ ਦੌਰਾਨ 101 ਐਵਨਿਉ ਦੇ ਲਾਗੇ ਚਾਹ ਪਕੌੜਿਆਂ ਦੇ ਲੰਗਰ ਦੀ ਸੇਵਾ ਵਿਚ ਪਕੌੜੇ ਕੱਢ ਰਹੇ ਇਕ (41) ਸਾਲਾ ਉਮਰ ਦੇ ਵਿਅਕਤੀ ਪਵਨ ਕੁਮਾਰ ਪੁੱਤਰ ਬਾਲ ਕ੍ਰਿਸ਼ਨ ਦੀ ਪਕੌੜੇ ਕੱਢਦੇ ਸਮੇਂ ਅਚਨਚੇਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖਬਰ- ਦੱਖਣੀ ਅਫਰੀਕਾ 'ਚ ਭਾਰਤੀ ਮੂਲ ਦੇ ਜੋੜੇ ਦੀ ਕਰੰਟ ਲੱਗਣ ਕਾਰਨ ਮੌਤ
ਪਵਨ ਕੁਮਾਰ ਪੰਜਾਬ ਤੋਂ ਪਿਛੋਕੜ ਭੁਲੱਥ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਕਮਰਾਏ ਦਾ ਵਾਸੀ ਸੀ।ਮ੍ਰਿਤਕ 7 ਕੁ ਸਾਲ ਪਹਿਲੇ ਰੋਜ਼ੀ ਰੋਟੀ ਦੀ ਭਾਲ ਵਿਚ ਅਮਰੀਕਾ ਆਇਆ ਸੀ ਅਤੇ ਇੱਥੇ ਆ ਕੇ ਉਹ ਸ਼ੂਗਰ ਦਾ ਮਰੀਜ਼ ਹੋ ਗਿਆ ਸੀ।ਸ਼ੂਗਰ ਦੀ ਮਾਤਰਾ ਵੱਧ ਜਾਣ ਕਾਰਨ ਉਸ ਦੀਆਂ ਕਿਡਨੀਆਂ ਵੀ ਨਕਾਰਾ ਹੋ ਚੁੱਕੀਆਂ ਸਨ ਅਤੇ ਉਸ ਦਾ ਡਾਇਲਸਿਸ ਹੁੰਦਾ ਸੀ।ਮ੍ਰਿਤਕ ਦੋ ਬੇਟੀਆਂ ਦਾ ਬਾਪ ਸੀ।ਨਿਊਯਾਰਕ ਵਿਚ ਰਹਿੰਦੇ ਸਮੂੰਹ ਪੰਜਾਬੀ ਭਾਈਚਾਰੇ ਵਿਚ ਉਸ ਦੀ ਮੌਤ ਦਾ ਕਾਫ਼ੀ ਸੋਗ ਹੈ।