ਯੂ. ਐੱਸ. ਏ. ਦੇ ਸਾਬਕਾ ਜਿਮਨਾਸਟਿਕ ਡਾਕਟਰ ਨੂੰ ਜਿਨਸੀ ਸੋਸ਼ਣ ਕਰਨ ਦੇ ਦੋਸ਼ 'ਚ 175 ਸਾਲ ਜੇਲ

01/25/2018 5:28:22 AM

ਵਾਸ਼ਿੰਗਟਨ— ਯੂ.ਐੱਸ.ਏ. ਦੇ ਸਾਬਕਾ ਜਿਮਨਾਸਟਿਕ ਡਾਕਟਰ ਲੈਰੀ ਨਾਸਾਰ ਨੂੰ ਉਨ੍ਹਾਂ ਦੀ ਦੇਖ ਰੇਖ 'ਚ ਰਹਿ ਰਹੇ ਜਿਮਨਾਸਟਿਕ ਖਿਡਾਰੀਆਂ ਦੇ ਜਿਣਸੀ ਸ਼ੋਸ਼ਣ ਦੇ ਦੋਸ਼ 'ਚ 40 ਤੋਂ 175 ਸਾਲ ਤਕ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜੱਜ ਰੋਸਮੇਰੀ ਅਕਿਵਲਿਨ ਨੇ ਓਲੰਪਿਕ ਚੈਂਪੀਅਨ ਅਲੀ ਰੇਸਮੈਨ ਅਤੇ ਮੈਕਕੇਲਾ ਮੌਰੋਨ ਸਣੇ ਦਰਜ਼ਨਾਂ ਔਰਤਾਂ ਅਤੇ ਲੜਕੀਆਂ ਦੇ ਬਿਆਨਾਂ 'ਤੇ ਸਾਰੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਸਜ਼ਾ ਦਾ ਇਹ ਫੈਸਲਾ ਸੁਣਾਇਆ ਗਿਆ ਹੈ। 
ਕੀ ਹੈ ਪੂਰਾ ਮਾਮਲਾ
ਨਾਸਾਰ, ਜੋ ਕਿ ਮਿਸ਼ਿਗਨ ਸਟੇਟ ਯੂਨੀਵਰਸਿਟੀ 'ਚ ਮਹਿਲਾ ਐਥਲੀਟਾਂ ਦਾ ਇਲਾਜ਼ ਕਰਦੇ ਸਨ, 'ਤੇ ਨਵੰਬਰ 'ਚ ਇਲਾਜ਼ ਦੌਰਾਨ 7 ਲੜਕੀਆਂ ਨਾਲ ਛੇੜਛਾੜ ਕਰਨ ਦਾ ਦੋਸ਼ ਲੱਗਾ ਸੀ। ਨਾਸਾਰ ਨੂੰ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ ਸੀ। ਜਿਸ ਤੋਂ ਬਾਅਦ ਅਦਾਲਤੀ ਸੁਣਵਾਈ ਸ਼ੁਰੂ ਹੋਈ। ਅਦਾਲਤ 'ਚ ਮਾਮਲਾ ਆਉਣ 'ਤੇ ਕੁਲ 156 ਲੜਕੀਆਂ ਤੇ ਔਰਤਾਂ ਅੱਗੇ ਆਈਆਂ, ਜਿਨ੍ਹਾਂ ਨੇ ਡਾਕਟਰ ਨਾਸਾਰ 'ਤੇ ਜਿਣਸੀ ਸੋਸ਼ਣ ਤੇ ਛੇੜਛਾੜ ਦੇ ਦੋਸ਼ ਲਗਾਏ। ਇਥੇ ਹੀ ਬਸ ਨਹੀਂ ਇਸ ਸੁਣਵਾਈ ਦੌਰਾਨ 2 ਦਰਜ਼ਨ ਪ੍ਰਾਈਵੇਟ ਲੈਟਰਸ ਵੀ ਅਦਾਲਤ ਨੂੰ ਮਿਲੇ, ਜਿਨ੍ਹਾਂ 'ਚ ਵੀ ਡਾਕਟਰ 'ਤੇ ਕੁਝ ਅਜਿਹੇ ਹੀ ਦੋਸ਼ ਲਗਾਏ ਗਏ ਸਨ। ਪੀੜਤਾਂ ਦੀ ਗਿਣਤੀ ਇਕੋ ਦਮ ਵਧ ਜਾਣ ਕਾਰਨ ਅਦਾਲਤ ਨੂੰ, ਜੋ ਸੁਣਵਾਈ ਇਕ ਹਫਤੇ 'ਚ ਮੁਕੰਮਲ ਕਰਨੀ ਸੀ, ਦੂਜੇ ਹਫਤੇ 'ਚ ਲੈ ਕੇ ਜਾਣ ਲਈ ਮਜ਼ਬੂਰ ਹੋਣਾ ਪਿਆ। 
ਮੈਨੂੰ ਸਜ਼ਾ ਸੁਣਾਉਂਦਿਆਂ ਮਾਣ ਮਹਿਸੂਸ ਹੋ ਰਿਹੈ : ਜੱਜ
ਸਾਰੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਜੱਜ ਨੇ ਡਾਕਟਰ ਨਾਸਾਰ ਨੂੰ ਸਜ਼ਾ ਸੁਣਾਉਂਦੇ ਹੋਏ ਟਿੱਪਣੀ ਕੀਤੀ, ''ਸ਼੍ਰੀਮਾਨ ਤੁਸੀਂ ਜੇਲ ਤੋਂ ਬਾਹਰ ਰਹਿਣ ਦੇ ਕਾਬਲ ਨਹੀਂ ਹੋ। ਤਹਾਨੂੰ ਸਜ਼ਾ ਦੇਣਾ ਮੇਰੇ ਲਈ ਮਾਣ ਵਾਲੀ ਗੱਲ ਹੈ।'' ਜੱਜ ਨੇ ਕਿਹਾ ਕਿ ਮੈਂ ਤੁਹਾਡੀ ਮੌਤ ਦੇ ਵਾਂਰਟ 'ਤੇ ਹੀ ਹਸਤਾਖਰ ਕੀਤੇ ਹਨ। ਜੱਜ ਨੇ ਕਿਹਾ ਕਿ ਨਾਸਾਰ ਨੂੰ ਸਜ਼ਾ ਸਿਰਫ ਉਨ੍ਹਾਂ ਸੱਤ ਦੋਸ਼ਾਂ (ਜਿਨ੍ਹਾਂ 'ਚ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ) 'ਚ ਨਹੀਂ ਸੁਣਾਈ ਗਈ ਸਗੋਂ ਸੁਣਵਾਈ ਦੌਰਾਨ ਜਿਸ ਤਰ੍ਹਾਂ ਨਾਲ ਪੀੜਤ ਅੱਗੇ ਆਏ ਹਨ, ਉਸ ਤਰੀਕੇ ਨਾਲ ਇਹ ਕੇਸ ਹੋਰ ਅਪਰਾਧਿਕ ਡੂੰਘਾਈ 'ਚ ਚਲਾ ਜਾਂਦਾ ਹੈ। ਜਿਸ ਕਾਰਨ ਨਾਸਾਰ ਇਸ ਸਜ਼ਾ ਦੇ ਕਾਬਲ ਹੈ।


Related News