ਟਰੰਪ ਦਾ ਵੋਟਾਂ 'ਚ ਧੋਖਾਧੜੀ ਹੋਣ ਦਾ ਦਾਅਵਾ, ਕਿਹਾ- 'ਜਾਵਾਂਗਾ ਅਦਾਲਤ'

Wednesday, Nov 04, 2020 - 02:53 PM (IST)

ਵਾਸ਼ਿੰਗਟਨ- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਈ ਥਾਵਾਂ 'ਤੇ ਚੱਲ ਰਹੀ ਵੋਟਾਂ ਦੀ ਗਿਣਤੀ ਵਿਚਕਾਰ ਦਾਅਵਾ ਕੀਤਾ ਹੈ ਕਿ ਅਮਰੀਕੀ ਜਨਤਾ ਨਾਲ ਵੱਡਾ ਧੋਖਾ ਹੋ ਰਿਹਾ ਹੈ ਅਤੇ ਇਸ ਦੇ ਖ਼ਿਲਾਫ਼ ਉਹ ਉੱਚ ਅਦਾਲਤ ਵਿਚ ਜਾਣਗੇ। 

ਟਰੰਪ ਨੇ ਦਾਅਵਾ ਕੀਤਾ ਹੈ ਕਿ ਅਸੀਂ ਇਹ ਚੋਣ ਜਿੱਤ ਚੁੱਕੇ ਸੀ। ਅਮਰੀਕਾ ਵਿਚ ਚੱਲ ਰਹੀਆਂ ਰਾਸ਼ਟਰਪਤੀ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਅਤੇ ਕੁਝ ਸੂਬਿਆਂ ਦੇ ਨਤੀਜਿਆਂ ਵਿਚ ਬਾਈਡੇਨ ਟਰੰਪ ਨਾਲੋਂ ਅੱਗੇ ਜਾ ਰਹੇ ਹਨ। 

ਇਹ ਵੀ ਪੜ੍ਹੋ- ਵੱਡੀ ਖ਼ੁਸ਼ਖ਼ਬਰੀ! ਨਵੇਂ ਸਾਲ ਤੋਂ ਕੈਨੇਡਾ ਹਰ ਸਾਲ ਇੰਨੇ ਲੋਕਾਂ ਨੂੰ ਸੱਦੇਗਾ ਪੱਕੇ

ਟਰੰਪ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿਚ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਕਰੋੜਾਂ ਲੋਕਾਂ ਨੇ ਸਾਨੂੰ ਵੋਟ ਪਾਈ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਬੇਹੱਦ ਨਿਰਾਸ਼ ਲੋਕਾਂ ਦਾ ਇਕ ਸਮੂਹ ਦੂਜੇ ਸਮੂਹ ਦੇ ਲੋਕਾਂ ਨੂੰ ਨਿਰਾਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਟਰੰਪ ਨੇ ਬਿਨਾਂ ਕਿਸੇ ਸਬੂਤ ਦੇ ਧੋਖਾਧੜੀ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਇਹ ਅਮਰੀਕੀ ਲੋਕਾਂ ਨਾਲ ਧੋਖਾ ਹੈ ਤੇ ਇਹ ਸਾਡੇ ਦੇਸ਼ ਲਈ ਸ਼ਰਮ ਵਾਲੀ ਗੱਲ ਹੈ। ਟਰੰਪ ਨੇ ਕਿਹਾ,"ਸੱਚ ਕਹਾਂ ਤਾਂ ਅਸੀਂ ਚੋਣ ਜਿੱਤ ਚੁੱਕੇ ਸੀ।" ਤਾਜ਼ਾ ਜਾਣਕਾਰੀ ਮੁਤਾਬਕ ਬਾਈਡੇਨ 238 ਤੇ ਟਰੰਪ 213 ਇਲੈਕਟ੍ਰੋਲ ਕਾਲਜ ਵੋਟ ਜਿੱਤ ਚੁੱਕੇ ਹਨ। ਜਿੱਤਣ ਲਈ 270 ਇਲੈਕਟ੍ਰੋਲ ਵੋਟ ਹਾਸਲ ਕਰਨ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਫਲੋਰੀਡਾ ਵਿਚ ਟਰੰਪ ਨੇ ਜਿੱਤ ਹਾਸਲ ਕੀਤੀ ਹੈ। 


Lalita Mam

Content Editor

Related News