ਈਰਾਨ ਨਾਲ ਤਣਾਅ ਵਿਚਾਲੇ ਅਮਰੀਕਾ ਦਾ ਵੱਡਾ ਕਦਮ ! ਗ੍ਰਹਿ ਮੰਤਰੀ ਸਣੇ ਕਈ ਅਧਿਕਾਰੀਆਂ ਨੂੰ ਕਰ''ਤਾ Ban
Saturday, Jan 31, 2026 - 12:32 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ-ਈਰਾਨ ਵਿਚਕਾਰ ਵਧਦੇ ਤਣਾਅ ਵਿਚਾਲੇ ਜਿੱਥੇ ਦੋਵੇਂ ਦੇਸ਼ ਇਕ-ਦੂਜੇ ਨੂੰ ਲਗਾਤਾਰ ਜੰਗ ਦੀਆਂ ਧਮਕੀਆਂ ਦੇ ਰਹੇ ਹਨ, ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਹੈ। ਦਰਅਸਲ ਈਰਾਨ 'ਚ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਕੀਤੀ ਗਈ ਹਿੰਸਕ ਕਾਰਵਾਈ ਦੇ ਮੱਦੇਨਜ਼ਰ ਅਮਰੀਕਾ ਨੇ ਉੱਥੋਂ ਦੇ ਗ੍ਰਹਿ ਮੰਤਰੀ ਇਸਕੰਦਰ ਮੋਮੇਨੀ ਅਤੇ ਕਈ ਹੋਰ ਉੱਚ ਅਧਿਕਾਰੀਆਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਅਮਰੀਕੀ ਵਿੱਤ ਮੰਤਰਾਲੇ ਅਨੁਸਾਰ, ਇਹ ਅਧਿਕਾਰੀ ਦੇਸ਼ ਵਿਆਪੀ ਸ਼ਾਂਤਮਈ ਪ੍ਰਦਰਸ਼ਨਾਂ ਨੂੰ ਦਬਾਉਣ ਅਤੇ ਹਜ਼ਾਰਾਂ ਲੋਕਾਂ ਦੇ ਕਤਲ ਲਈ ਜ਼ਿੰਮੇਵਾਰ ਹਨ।
ਇਸਕੰਦਰ ਮੋਮੇਨੀ ਈਰਾਨ ਦੇ ਉਸ ਕਾਨੂੰਨ ਲਾਗੂ ਕਰਨ ਵਾਲੇ ਬਲ ਦਾ ਵਿਭਾਗ ਸੰਭਾਲਦੇ ਹਨ, ਜਿਸ ਨੂੰ ਹਜ਼ਾਰਾਂ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਦੇ ਕਤਲ ਲਈ ਜ਼ਿੰਮੇਵਾਰ ਮੰਨਿਆ ਗਿਆ ਹੈ। ਪਾਬੰਦੀਆਂ ਦੀ ਸੂਚੀ ਵਿੱਚ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰਪਸ (IRGC) ਦੇ ਕਈ ਸੀਨੀਅਰ ਕਮਾਂਡਰ ਸ਼ਾਮਲ ਹਨ, ਜਿਨ੍ਹਾਂ ਵਿੱਚ ਮਾਜਿਦ ਖਾਦੇਮੀ, ਗੋਰਬਨ ਮੁਹੰਮਦ ਵਲੀਜ਼ਾਦੇਹ (ਤੇਹਰਾਨ ਸੂਬਾ), ਅਤੇ ਹਾਮਿਦ ਦਮਘਾਨੀ (ਗਿਲਾਨ ਸੂਬਾ) ਵਰਗੇ ਨਾਂ ਸ਼ਾਮਲ ਹਨ।
ਇਹ ਵੀ ਪੜ੍ਹੋ- ਈਰਾਨ ਨੇ 'ਸਿੱਧੇ' ਕਰ ਲਏ ਪ੍ਰਮਾਣੂ ਹਥਿਆਰ ! ਸੈਟਲਾਈਟ ਤਸਵੀਰਾਂ ਦੇਖ ਕੰਬ ਗਿਆ ਅਮਰੀਕਾ
ਅਮਰੀਕਾ ਨੇ ਈਰਾਨੀ ਵਪਾਰੀ ਬਾਬਕ ਮੋਰਤੇਜ਼ਾ ਜੰਜਾਨੀ 'ਤੇ ਵੀ ਪਾਬੰਦੀ ਲਗਾਈ ਹੈ, ਜਿਸ 'ਤੇ ਈਰਾਨੀ ਲੋਕਾਂ ਦੇ ਅਰਬਾਂ ਡਾਲਰਾਂ ਦੇ ਗਬਨ ਦਾ ਦੋਸ਼ ਹੈ। ਇਸੇ ਦੌਰਾਨ ਅਮਰੀਕਾ ਨੇ ਪਹਿਲੀ ਵਾਰ ਜੰਜਾਨੀ ਨਾਲ ਜੁੜੇ ਡਿਜੀਟਲ ਕਰੰਸੀ ਐਕਸਚੇਂਜਾਂ 'ਤੇ ਵੀ ਕਾਰਵਾਈ ਕੀਤੀ ਹੈ। ਇਨ੍ਹਾਂ ਪਾਬੰਦੀਆਂ ਤਹਿਤ ਨਾਮਜ਼ਦ ਅਧਿਕਾਰੀਆਂ ਦੀ ਅਮਰੀਕਾ ਵਿੱਚ ਮੌਜੂਦ ਕਿਸੇ ਵੀ ਤਰ੍ਹਾਂ ਦੀ ਸੰਪਤੀ ਜ਼ਬਤ ਕੀਤੀ ਜਾਵੇਗੀ ਅਤੇ ਅਮਰੀਕੀ ਨਾਗਰਿਕਾਂ ਜਾਂ ਕੰਪਨੀਆਂ ਦੇ ਉਨ੍ਹਾਂ ਨਾਲ ਵਪਾਰ ਕਰਨ 'ਤੇ ਰੋਕ ਹੋਵੇਗੀ।
ਅਮਰੀਕੀ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਦੇ ਲੋਕਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਈਰਾਨੀ ਸ਼ਾਸਨ ਨੇ ਦੇਸ਼ ਦੇ ਤੇਲ ਮਾਲੀਏ ਨੂੰ ਜਨਤਾ ਦੀ ਭਲਾਈ ਲਈ ਵਰਤਣ ਦੀ ਬਜਾਏ ਪ੍ਰਮਾਣੂ ਹਥਿਆਰਾਂ ਦੇ ਵਿਕਾਸ, ਮਿਜ਼ਾਈਲਾਂ ਅਤੇ ਦੁਨੀਆ ਭਰ ਵਿੱਚ ਅੱਤਵਾਦੀ ਸੰਗਠਨਾਂ ਨੂੰ ਉਤਸ਼ਾਹਿਤ ਕਰਨ 'ਤੇ ਬਰਬਾਦ ਕੀਤਾ ਹੈ। ਅਮਰੀਕਾ ਉਨ੍ਹਾਂ ਭ੍ਰਿਸ਼ਟ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖੇਗਾ ਜੋ ਆਮ ਲੋਕਾਂ ਦੀ ਕੀਮਤ 'ਤੇ ਅਮੀਰੀ ਦਾ ਜੀਵਨ ਜੀਅ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
