ਅਮਰੀਕਾ : ਮਾਸੂਮ ਨੂੰ ਸ਼ੈੱਡ 'ਚ ਬੰਦ ਰੱਖਣ ਦੇ ਦੋਸ਼ 'ਚ 2 ਲੋਕ ਗ੍ਰਿਫਤਾਰ

Wednesday, May 13, 2020 - 01:19 PM (IST)

ਅਮਰੀਕਾ : ਮਾਸੂਮ ਨੂੰ ਸ਼ੈੱਡ 'ਚ ਬੰਦ ਰੱਖਣ ਦੇ ਦੋਸ਼ 'ਚ 2 ਲੋਕ ਗ੍ਰਿਫਤਾਰ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਡਲਾਸ ਵਿਚ 6 ਸਾਲ ਦੇ ਬੱਚੇ ਨੂੰ ਸ਼ੈੱਡ ਵਿਚ ਬੰਦ ਕਰਨ ਦੇ ਦੋਸ਼ ਵਿਚ ਪੁਲਸ ਨੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਐਸਮਿਰਾਲਡਾ ਲਿਰਾ (53) ਅਤੇ ਜੋਸ ਬਲਡੇਰਾਸ (66) ਨੂੰ ਡਲਾਸ ਕਾਊਂਟੀ ਦੀ ਜੇਲ ਵਿਚ ਬੰਦ ਕੀਤਾ ਹੈ। ਉਹਨਾਂ 'ਤੇ ਬੱਚੇ ਦੀ ਜਾਨ ਨੂੰ ਖਤਰੇ ਵਿਚ ਪਾਉਣ ਦਾ ਦੋਸ਼ ਲਗਾਇਆ ਗਿਆ ਹੈ। ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਦੋਸ਼ੀ ਮੈਕਸੀਕੋ ਦੇ ਨਾਗਰਿਕ ਹਨ ਅਤੇ ਅਮਰੀਕਾ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਸਨ। ਇਸ ਲਈ ਉਹਨਾਂ 'ਤੇ ਇਮੀਗ੍ਰੇਸ਼ਨ ਸੰਬੰਧੀ ਦੋਸ਼ ਵੀ ਲਗਾਏ ਗਏ ਹਨ। ਪੁਲਸ ਬੁਲਾਰੇ ਤਾਮਿਕਾ ਡਾਮੇਰਾਨ ਨੇ ਦੱਸਿਆ ਕਿ ਸ਼ਹਿਰ ਦੇ ਦੱਖਣ-ਪੂਰਬ ਵਿਚ ਗਸ਼ਤ ਦੇ ਦੌਰਾਨ ਇਕ ਚਸ਼ਮਦੀਦ ਨੇ ਪੁਲਸ ਨੂੰ ਬੱਚੇ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਸੀ।

PunjabKesari

ਪੜ੍ਹੋ ਇਹ ਅਹਿਮ ਖਬਰ- ਕਾਬੁਲ ਹਮਲਾ : ਮਾਸੂਮ ਬੱਚਿਆਂ ਦੀਆਂ ਲਾਸ਼ਾਂ ਦੇਖ ਰੋ ਪਏ ਲੋਕ (ਤਸਵੀਰਾਂ)

ਉਹਨਾਂ ਨੇ ਦੱਸਿਆ ਕਿ ਡਾਕਟਰਾਂ ਨੇ ਬੱਚੇ ਦੀ ਜਾਂਚ ਕੀਤੀ ਹੈ। ਉਹਨਾਂ ਨੇ ਦੋਸ਼ੀਆਂ ਅਤੇ ਬੱਚੇ ਵਿਚਾਲੇ ਸੰਬੰਧ ਦੱਸਣ ਤੋਂ ਇਨਕਾਰ ਕੀਤਾ ਅਤੇ ਇਹ ਵੀ ਨਹੀਂ ਦੱਸਿਆ ਕਿ ਬੱਚਾ ਕਦੋਂ ਤੋਂ ਸ਼ੈੱਡ ਵਿਚ ਬੰਦ ਸੀ। ਟੈਕਸਾਸ ਦੇ ਪਰਿਵਾਰ ਅਤੇ ਰੱਖਿਆਤਮਕ ਸੇਵਾ ਵਿਭਾਗ ਦੀ ਬੁਲਾਰਨ ਨੇ ਦੱਸਿਆ ਕਿ 6 ਸਾਲ ਦੇ ਉਸ ਬੱਚੇ, 7 ਸਾਲ ਦੀ ਉਸ ਦੀ ਭੈਣ ਅਤੇ 4 ਸਾਲ ਦੇ ਉਸ ਦੇ ਭਰਾ ਨੂੰ ਦੇਖਭਾਲ ਕੇਂਦਰ ਭੇਜ ਦਿੱਤਾ ਗਿਆ ਹੈ।


author

Vandana

Content Editor

Related News