ਅਮਰੀਕਾ ''ਚ ਠੰਡ ਦੇ ਕਹਿਰ ਨਾਲ 21 ਲੋਕਾਂ ਦੀ ਮੌਤ, ਪਾਵਰ ਕੱਟ ਨੇ ਵੀ ਵਧਾਈਆਂ ਮੁਸ਼ਕਲਾਂ

Wednesday, Feb 17, 2021 - 06:05 PM (IST)

ਅਮਰੀਕਾ ''ਚ ਠੰਡ ਦੇ ਕਹਿਰ ਨਾਲ 21 ਲੋਕਾਂ ਦੀ ਮੌਤ, ਪਾਵਰ ਕੱਟ ਨੇ ਵੀ ਵਧਾਈਆਂ ਮੁਸ਼ਕਲਾਂ

ਟੈਕਸਾਸ (ਬਿਊਰੋ): ਕੋਰੋਨਾ ਲਾਗ ਦੀ ਬੀਮਾਰੀ ਦੇ ਕਹਿਰ ਨਾਲ ਜੂਝ ਰਹੇ ਅਮਰੀਕਾ ਵਿਚ ਭਿਆਨਕ ਠੰਡ ਦਾ ਕਹਿਰ ਜਾਰੀ ਹੈ। ਟੈਕਸਾਸ ਵਿਚ ਬਰਫੀਲੇ ਤੂਫਾਨ ਅਤੇ ਭਿਆਨਕ ਠੰਡ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਠੰਡ ਕਾਰਨ 21 ਲੋਕਾਂ ਦੀ ਮੌਤ ਹੋ ਗਈ ਹੈ। ਬਿਜਲੀ ਸਪਲਾਈ ਸੇਵਾ ਠੱਪ ਹੋਣ ਕਾਰਨ ਲੱਖਾਂ ਲੋਕ ਟੈਕਸਾਸ ਅਤੇ ਹੋਰ ਇਲਾਕਿਆਂ ਵਿਚ ਫਸੇ ਹੋਏ ਹਨ। ਤੂਫਾਨ ਨੇ ਪਾਵਰ ਗ੍ਰਿਡਾਂ ਨੂੰ ਨੁਕਸਾਨਪ ਹੁੰਚਾਇਆ ਹੈ, ਜਿਸ ਨਾਲ ਕਈ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਵਿਚ ਰੁਕਾਵਟ ਪੈਦਾ ਹੋ ਰਹੀ ਹੈ। 

PunjabKesari

ਐਵਤਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਰਾਸ਼ਟਰਪਤੀ ਜੋਅ ਬਾਈਡੇਨ ਨੇ ਟੈਕਸਾਸ ਵਿਚ ਖਰਾਬ ਮੌਸਮ ਨੂੰ ਦੇਖਦੇ ਹੋਏ ਐਮਰਜੈਂਸੀ ਸਥਿਤੀ ਦੀ ਘੋਸ਼ਣਾ ਕੀਤੀ ਅਤੇ ਰਾਜ ਨੂੰ ਮਦਦ ਕਰਨ ਦਾ ਆਦੇਸ਼ ਪਾਸ ਕੀਤਾ। ਰਾਸ਼ਟਰਪਤੀ ਦੇ ਆਦੇਸ਼ ਦੇ ਬਾਅਦ ਜੰਗੀ ਪੱਧਰ 'ਤੇ ਆਫਤ ਰਾਹਤ ਕੰਮ ਸਹਾਇਤਾ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। 

PunjabKesari

ਅਮਰੀਕਾ ਦੇ ਰਾਸ਼ਟਰੀ ਮੌਸਸ ਵਿਭਾਗ ਨੇ ਐਤਵਾਰ ਨੂੰ ਐਲਰਟ ਜਾਰੀ ਕਰਦਿਆਂ ਕਿਹਾ ਕਿ ਸ਼ਿਕਾਗੋ ਵਿਚ ਡੇਢ ਫੁੱਟ (46 ਸੈਂਟੀਮੀਟਰ) ਬਰਫ ਡਿੱਗੀ ਹੈ ਜਿਸ ਕਾਰਨ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ।ਟੈਕਸਾਸ ਵਿਚ ਜਨਤਾ ਨੂੰ ਕਿਹਾ ਗਿਆ ਹੈ ਕਿ ਉਹ ਘੱਟੋ-ਘੱਟ ਬਿਜਲੀ ਦੀ ਵਰਤੋਂ ਕਰਨ। ਬਿਜਲੀ ਸੇਵਾ ਠੱਪ ਹੋਣ ਕਾਰਨ ਸਭ ਤੋਂ ਵੱਧ ਟੈਕਸਾਸ ਦੇ 40 ਲੱਖ ਤੋਂ ਵੱਧ ਘਰ ਅਤੇ ਕਾਰੋਬਾਰ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਮੈਕਸੀਕੋ ਵਿਚ 40 ਲੱਖ ਲੋਕ ਪ੍ਰਭਾਵਿਤ ਹੋਏ ਹਨ। ਐਪਾਲਾਚੀਆ ਵਿਚ 2,50,000 ਲੋਕ ਪਾਵਰ ਕੱਟ ਨਾਲ ਪ੍ਰਭਾਵਿਤ ਹਨ। ਓਰੇਗਨ ਵਿਚ ਵੀ 2,50,000 ਲੋਕ ਪ੍ਰਭਾਵਿਤ ਹੋਏ ਹਨ। 

PunjabKesari

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਟੀਕਾਕਰਣ ਮੁਹਿੰਮ ਨੂੰ ਤੇਜ਼ ਕਰਨ ਲਈ ਤਾਇਨਾਤ ਕੀਤੀ ਜਾਵੇ ਫੌਜ : ਜਗਮੀਤ ਸਿੰਘ

ਟੈਕਸਾਸ ਦੇ ਅਧਿਕਾਰੀਆਂ ਨੇ ਸੰਘੀ ਐਮਰਜੈਂਸੀ ਪ੍ਰਬੰਧਨ ਏਜੰਸੀ ਤੋਂ 60 ਜੈਨਰੇਟਰ ਉਪਲਬਧ ਕਰਾਉਣ ਦੀ ਅਪੀਲ ਕੀਤੀ ਅਤੇ ਹਸਪਤਾਲਾਂ ਅਤੇ ਨਰਸਿੰਗ ਹੋਮ ਨੂੰ ਤਰਜੀਹ ਦੇਣ ਦੀ ਯੋਜਨਾ ਬਣਾਈ ਗਈ। ਏਜੰਸੀ ਨੇ ਕਿਹਾ ਕਿ ਰਾਜ ਨੇ 1000 ਤੋਂ ਵੱਧ ਲੋਕਾਂ ਲਈ ਆਸਰਾ ਘਰ ਖੋਲ੍ਹੇ ਹਨ। ਹਿਊਸਟਨ ਦੇ ਇਕ ਆਸਰਾ ਘਰ ਵਿਚ 500 ਤੋਂ ਵੱਧ ਲੋਕਾਂ ਨੂੰ ਰੱਖਿਆ ਗਿਆ ਹੈ।


author

Vandana

Content Editor

Related News