ਅਮਰੀਕਾ: ਫਲੋਰਿਡਾ ਭੇਜੇ ਗਏ 14 ਪੋਰਟੇਬਲ ਮੁਰਦਾਘਰ

Sunday, Aug 29, 2021 - 08:58 PM (IST)

ਅਮਰੀਕਾ: ਫਲੋਰਿਡਾ ਭੇਜੇ ਗਏ 14 ਪੋਰਟੇਬਲ ਮੁਰਦਾਘਰ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਫਲੋਰਿਡਾ 'ਚ ਵਧ ਰਹੇ ਕੋਰੋਨਾ ਕੇਸਾਂ ਦੇ ਨਾਲ ਹੀ ਕੋਰੋਨਾ ਮੌਤਾਂ ਵਿਚ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸਟੇਟ 'ਚ ਕੋਰੋਨਾ ਕਾਰਨ ਮਰਨ ਵਾਲੇ ਲੋਕਾਂ ਦੀਆਂ ਲਾਸ਼ਾਂ ਨੂੰ ਰੱਖਣ ਵਾਲੇ 14 ਪੋਰਟੇਬਲ ਮੁਰਦਾਘਰ ਰਵਾਨਾ ਕੀਤੇ ਗਏ ਹਨ। ਵਾਇਰਸ ਸਬੰਧੀ ਅੰਕੜਿਆਂ ਅਨੁਸਾਰ ਫਲੋਰਿਡਾ 'ਚ ਪਿਛਲੇ ਹਫਤੇ ਵਾਇਰਸ ਕਾਰਨ 1,700 ਤੋਂ ਵੱਧ ਮੌਤਾਂ ਹੋਈਆਂ ਹਨ। ਇਸ ਦੌਰਾਨ ਕਈ ਹਸਪਤਾਲਾਂ ਵਿੱਚ ਮੁਰਦਾਘਰਾਂ ਦੀ ਸਮਰੱਥਾ ਖਤਮ ਹੋਣ ਕਿਨਾਰੇ ਹੈ। ਫਲੋਰਿਡਾ ਨੂੰ 14 ਪੋਰਟੇਬਲ ਰੈਫਰੀਜੇਰੇਟਿਡ ਮੁਰਦਾਘਰ ਪ੍ਰਾਪਤ ਹੋਣਗੇ, ਜਿਨ੍ਹਾਂ ਵਿੱਚੋਂ ਹਰੇਕ 'ਚ 12 ਲਾਸ਼ਾਂ ਸਟੋਰ ਕਰਨ ਦੀ ਸਮਰੱਥਾ ਹੋਵੇਗੀ।

ਇਹ ਖ਼ਬਰ ਪੜ੍ਹੋ- ENG vs IND : ਘਰੇਲੂ ਧਰਤੀ 'ਤੇ ਐਂਡਰਸਨ ਦੇ ਨਾਂ ਦਰਜ ਹੋਇਆ ਇਹ ਵੱਡਾ ਰਿਕਾਰਡ


ਫਲੋਰਿਡਾ 'ਚ ਇਨ੍ਹਾਂ ਮੁਰਦਾਘਰਾਂ ਨੂੰ 9 ਏਰੀਆ ਹਸਪਤਾਲਾਂ ਵਿਚ ਵੰਡਿਆ ਜਾਵੇਗਾ, ਜਿਨ੍ਹਾਂ 'ਚ ਐਡਵੈਂਟਹੈਲਥ ਤੇ ਓਰਲੈਂਡੋ ਹੈਲਥ ਸ਼ਾਮਲ ਹਨ। ਅੰਕੜਿਆਂ ਅਨੁਸਾਰ ਮਹਾਂਮਾਰੀ ਦੇ ਦੌਰਾਨ ਲਗਭਗ 44,000 ਫਲੋਰਿਡਾ ਨਿਵਾਸੀਆਂ ਦੀ ਮੌਤ ਦਰਜ ਹੋਈ ਹੈ।

ਇਹ ਖ਼ਬਰ ਪੜ੍ਹੋ- ENG v IND: ਜਡੇਜਾ ਦੇ ਲੱਗੀ ਸੱਟ, ਅਗਲੇ ਮੈਚ ਤੋਂ ਹੋ ਸਕਦੇ ਹਨ ਬਾਹਰ !

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News