ਭਾਰਤੀ ਮੂਲ ਦੇ ਵਰੂਣ ਟੈਕਸਾਸ ਯੂਨੀਵਰਸਿਟੀ ਦੀ ਊਰਜਾ ਸੰਸਥਾ ਦੇ ਬਣੇ ਨਿਦੇਸ਼ਕ

01/08/2019 12:31:15 PM

ਵਾਸ਼ਿੰਗਟਨ (ਭਾਸ਼ਾ)— ਭਾਰਤੀ ਮੂਲ ਦੇ ਅਮਰੀਕੀ ਵਰੂਣ ਰਾਏ ਨੂੰ ਟੈਕਸਾਸ ਯੂਨੀਵਰਸਿਟੀ ਵਿਚ ਊਰਜਾ ਸੰਸਥਾ ਦਾ ਨਿਦੇਸ਼ਕ ਨਿਯੁਕਤ ਕੀਤਾ ਗਿਆ ਹੈ। ਰਾਏ ਨੇ ਇਕ ਜਨਵਰੀ ਨੂੰ ਮਾਇਕਲ ਵੈਬਰ ਦੀ ਜਗ੍ਹਾ ਲਈ ਜੋ ਸਤੰਬਰ 2018 ਤੋਂ ਇਸ ਸੰਸਥਾ ਦੇ ਕਾਰਜਕਾਰੀ ਨਿਦੇਸ਼ਕ ਸਨ। ਭਾਰਤੀ ਮੂਲ ਦੇ ਰਾਏ ਨੇ ਸਾਲ 2002 ਵਿਚ ਭਾਰਤੀ ਤਕਨਾਲੋਜੀ ਸੰਸਥਾ (ਆਈ.ਆਈ.ਟੀ.) ਖੜਗਪੁਰ ਤੋਂ ਮਕੈਨੀਕਲ ਇੰਜੀਨੀਅਰਿੰਗ ਵਿਚ ਬੀ.ਟੈਕ ਕੀਤੀ ਸੀ ਅਤੇ ਇਸ ਮਗਰੋਂ ਸਾਲ 2004 ਵਿਚ ਇਸੇ ਵਿਸ਼ੇ ਵਿਚ ਸਟੈਨਫੋਡ ਯੂਨੀਵਰਸਿਟੀ ਤੋਂ ਐੱਮ.ਐੱਸ. ਦੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਸਾਲ 2008 ਵਿਚ ਸਟੈਨਫੋਰਡ ਯੂਨੀਵਰਸਿਟੀ ਤੋਂ ਇਸੇ ਵਿਸ਼ੇ ਵਿਚ ਡਾਕਟਰੇਟ ਕੀਤੀ। ਰਾਏ ਨੇ ਇਕ ਬਿਆਨ ਵਿਚ ਕਿਹਾ,''ਮੈਂ ਇਕ ਬਿਹਤਰ ਟੈਕਸਾਸ, ਇਕ ਬਿਹਤਰ ਅਮਰੀਕਾ, ਅਤੇ ਇਕ ਬਿਹਤਰ ਦੁਨੀਆ ਦੇ ਲਈ ਊਰਜਾ ਸੰਸਥਾ ਨੂੰ ਇਕ ਬਹੁਮੁੱਲੀ ਜਾਇਦਾਦ ਬਣਾਉਣ ਦੇ ਮੌਕੇ ਦਿੱਤੇ ਜਾਣ ਨਾਲ ਕਾਫੀ ਖੁਸ਼ ਹਾਂ।''


Vandana

Content Editor

Related News