ਟਰੱਕ ਕੰਪਨੀ ਅਤੇ ਡਰਾਈਵਰ ਹਰਜਿੰਦਰ ਸਿੰਘ ''ਤੇ ਇਕ ਮਾਮਲੇ ਤਹਿਤ ਮੁਕੱਦਮਾ ਦਰਜ

Sunday, Jan 24, 2021 - 03:09 PM (IST)

ਨਿਊਯਾਰਕ (ਰਾਜ ਗੋਗਨਾ): ਅਮਰੀਕਾ ਦੇ ਸੂਬੇ ਅਰਕਾਨਸਾਸ ਵਿਖੇ ਸਾਲ 2019 ਵਿਚ ਇਕ ਵੱਡੇ ਪੁਲ ਦੇ ਢਹਿ ਢੇਰੀ ਹੋ ਜਾਣ ਤੋਂ ਬਾਅਦ ਕੈਲੀਫੋਰਨੀਆ ਦੀ ਇਕ ਟਰੱਕ ਕੰਪਨੀ ਅਤੇ ਇਸ ਦੇ ਇਕ ਡਰਾਈਵਰ ਹਰਜਿੰਦਰ ਸਿੰਘ ਖ਼ਿਲਾਫ਼ ਜਾਂਚ ਜਾਰੀ ਸੀ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਅਰਕਾਨਸਸ ਸੂਬੇ ਨੇ ਅਰਕਨਸਸ ਗੇਮ ਐਂਡ ਫਿਸ਼ ਕਮਿਸ਼ਨ ਨਾਲ ਮਿਲ ਕੇ ਟਰੱਕ ਡਰਾਈਵਰ ਹਰਜਿੰਦਰ ਸਿੰਘ ਅਤੇ ਕੈਲੇਫੋਰਨੀਆ ਦੀ ਟਰੱਕ ਕੰਪਨੀ ਯੂ.ਐਸ ਸਿਟੀਲਿੰਕ ਕਾਰਪੋਰੇਸ਼ਨ ਬੇਕਰਸਫੀਲਡ (ਕੈਲੀਫੋਰਨੀਆ) ਖ਼ਿਲਾਫ਼ ਯੇਲ ਕਾਉਂਟੀ ਸਰਕਟ ਕੋਰਟ ਵਿਚ ਮੁਕੱਦਮਾ ਦਾਇਰ ਕੀਤਾ ਗਿਆ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- ਪਾਕਿ ਅਦਾਲਤ ਨੇ ਹਾਫਿਜ਼ ਸਈਦ ਦੇ ਤਿੰਨ ਸਹਿਯੋਗੀਆਂ ਨੂੰ ਸੁਣਾਈ ਸਜ਼ਾ

ਅਰਕਨਸਸ ਡੈਮੋਕਰੇਟ-ਗਜ਼ਟ ਦੇ ਅਨੁਸਾਰ ਮੁਕੱਦਮਾ ਡਰਾਈਵਰ ਹਰਜਿੰਦਰ ਸਿੰਘ ਦੁਆਰਾ ਹੋਏ ਨੁਕਸਾਨ ਦੀ ਮੁਰੰਮਤ ਲਈ ਫੰਡਾਂ 'ਦੇ ਭੁਗਤਾਨ ਲਈ ਹੈ, ਜਿਸ ਵਿੱਚ ਬਿਨੇਕਾਰ ਧਿਰ ਦੰਡ-ਮੁਆਵਜ਼ੇ ਦੀ ਮੰਗ ਵੀ ਕਰ ਰਹੇ ਹਨ ਅਤੇ ਸੁਣਵਾਈ ਲਈ ਬੇਨਤੀ ਕਰ ਰਹੇ ਹਨ। ਇਹ ਪੁਲ ਜੋ ਅਰਕਾਨਸਾਸ ਦੇ ਓਲਾ ਦੇ ਯੇਲ ਕਾਉਂਟੀ ਕਸਬੇ ਵਿਖੇ ਸਥਿਤ ਸੀ ਬੀਤੀ 30 ਜਨਵਰੀ, ਸੰਨ 2019 ਨੂੰ ਉਸ ਸਮੇਂ ਢਹਿ ਗਿਆ ਸੀ ਜਦੋਂ ਹਰਜਿੰਦਰ ਸਿੰਘ ਨੇ ਆਪਣਾ ਟਰੱਕ ਇਸ ਦੇ ਉਪਰੋਂ ਲੰਘਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਪੁਲ ਸਿਰਫ 6 ਟਨ ਦੀ ਸਮਰਥਾ ਰੱਖਦਾ ਸੀ ਪਰ ਡਰਾਈਵਰ ਨੇ ਜੀ.ਪੀ.ਐਸ. ਦੇ ਡਰੈਕਸ਼ਨ ਪਿਛੇ ਲੱਗਕੇ ਪੁਲ ਦੇ ਉਪਰ ਟਰੱਕ ਚਾੜ੍ਹ ਦਿੱਤਾ ਜਿਸ ਨਾਲ ਇਹ ਹਾਦਸਾ ਵਾਪਰਿਆ ਸੀ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News