ਅਮਰੀਕਾ ''ਚ ਸੁਦਰਸ਼ਨ ਪਟਨਾਇਕ ''ਪੀਪਲਜ਼ ਚੌਇਸ ਐਵਾਰਡ'' ਨਾਲ ਸਨਮਾਨਿਤ

07/28/2019 3:12:39 PM

ਵਾਸ਼ਿੰਗਟਨ (ਭਾਸ਼ਾ)— ਮਸ਼ਹੂਰ ਭਾਰਤੀ ਰੇਤ ਕਲਾਕਾਰ ਅਤੇ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਸੁਦਰਸ਼ਨ ਪਟਨਾਇਕ ਨੂੰ ਅਮਰੀਕਾ ਵਿਚ 'ਸੈਂਡ ਸਕਲਪਟਿੰਗ ਫੈਸਟੀਵਲ' ਵਿਚ 'ਪੀਪਲਜ਼ ਚੌਇਸ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ। ਸੁਦਰਸ਼ਨ ਨੇ ਮਹਾਸਾਗਰਾਂ ਵਿਚ ਪਲਾਸਟਿਕ ਪ੍ਰਦੂਸ਼ਣ ਦੇ ਨਿਪਟਾਰੇ ਸੰਬੰਧੀ ਸੰਦੇਸ਼ ਦਿੰਦਿਆਂ ਰੇਤ 'ਤੇ ਕਲਾਕ੍ਰਿਤੀ ਬਣਾਈ ਸੀ। ਮੈਸਾਚੁਸੇਟਸ ਦੇ ਬੋਸਟਨ ਵਿਚ 'ਰਿਵੀਰ ਬੀਚ' 'ਤੇ ਆਯੋਜਿਤ ਅੰਤਰਰਾਸ਼ਟਰੀ 'ਸੈਂਡ ਸਕਲਪਟਿੰਗ ਫੈਸਟੀਵਲ 2019' ਵਿਚ ਹਿੱਸਾ ਲੈਣ ਲਈ ਦੁਨੀਆ ਭਰ ਤੋਂ ਚੁਣੇ ਗਏ 15 ਸੀਨੀਅਰ ਰੇਤ ਕਲਾਕਾਰਾਂ ਵਿਚ ਸੁਦਰਸ਼ਨ ਵੀ ਸ਼ਾਮਲ ਸਨ।

ਸੁਦਰਸ਼ਨ ਨੂੰ ਉਨ੍ਹਾਂ ਦੀ ਰੇਲ ਕਲਾਕ੍ਰਿਤੀ 'ਸਟੌਪ ਪਲਾਸਟਿਕ ਪੌਲੂਸ਼ਨ, ਸੇਵ ਅਵਰ ਓਸ਼ਨ' ਲਈ 'ਪੀਪਲਜ਼ ਚੌਇਸ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ। ਸੁਦਰਸ਼ਨ ਨੇ ਬੋਸਟਨ ਤੋਂ ਫੋਨ 'ਤੇ ਗੱਲਬਾਤ ਕਰਦਿਆਂ ਕਿਹਾ,''ਅਮਰੀਕਾ ਵਿਚ ਮੇਰੇ ਲਈ ਇਹ ਇਕ ਵੱਡਾ ਪੁਰਸਕਾਰ ਅਤੇ ਸਨਮਾਨ ਹੈ। ਇਹ ਪੁਰਸਕਾਰ ਭਾਰਤ ਲਈ ਹੈ, ਜੋ ਪਲਾਸਟਿਕ ਪ੍ਰਦੂਸ਼ਣ ਦੇ ਨਿਪਟਾਰੇ ਲਈ ਕਾਫੀ ਕਦਮ ਚੁੱਕ ਰਿਹਾ ਹੈ।'' ਸੁਦਰਸ਼ਨ ਨੇ ਕਿਹਾ,''ਪਲਾਸਟਿਕ ਪ੍ਰਦੂਸ਼ਣ ਦੀ ਸਮੱਸਿਆ ਨੂੰ ਰੇਖਾਂਕਿਤ ਕਰਨ ਵਾਲੀ ਮੇਰੀ ਕਲਾਕ੍ਰਿਤੀ ਲਈ ਹਜ਼ਾਰਾਂ ਲੋਕਾਂ ਨੇ ਵੋਟ ਕੀਤੀ ਜੋ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਲੋਕਾਂ ਨੂੰ ਵੀ ਦੂਸ਼ਿਤ ਹੋ ਰਹੇ ਸਾਡੇ ਮਹਾਸਾਗਰਾਂ ਦੀ ਚਿੰਤਾ ਹੈ।''


Vandana

Content Editor

Related News