ਪੋਂਪਿਓ ਨੇ ਮਾਦੁਰੋ ਨੂੰ ਕੋਲੰਬੀਆ-ਵੈਨੇਜ਼ੁਏਲਾ ਸਰਹੱਦ ਖੋਲ੍ਹਣ ਦੀ ਕੀਤੀ ਮੰਗ

Monday, Apr 15, 2019 - 10:56 AM (IST)

ਪੋਂਪਿਓ ਨੇ ਮਾਦੁਰੋ ਨੂੰ ਕੋਲੰਬੀਆ-ਵੈਨੇਜ਼ੁਏਲਾ ਸਰਹੱਦ ਖੋਲ੍ਹਣ ਦੀ ਕੀਤੀ ਮੰਗ

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਐਤਵਾਰ ਨੂੰ ਕੋਲੰਬੀਆ ਦੀ ਸਰਹੱਦ 'ਤੇ ਸਥਿਤ ਕੁਕੁਟਾ ਸ਼ਹਿਰ ਦੇ ਦੌਰੇ ਨਾਲ ਆਪਣੀ ਦੱਖਣੀ ਅਮਰੀਕਾ ਦੀ ਯਾਤਰਾ ਖਤਮ ਕੀਤੀ। ਇਹ ਇਕ ਅਜਿਹਾ ਸ਼ਹਿਰ ਹੈ ਜਿੱਥੇ ਸੰਕਟਪੀੜਤ ਵੈਨੇਜ਼ੁਏਲਾ ਤੋਂ ਭੱਜ ਕੇ ਆਏ ਹਜ਼ਾਰਾਂ ਲੋਕ ਇਕੱਠੇ ਹੋਏ ਹਨ। ਪੇਰੂ ਦੀ ਰਾਜਧਾਨੀ ਲੀਮਾ ਵਿਚ ਐਤਵਾਰ ਨੂੰ ਪ੍ਰਾਰਥਨਾ ਵਿਚ ਹਿੱਸਾ ਲੈਣ ਦੇ ਬਾਅਦ ਪੋਂਪਿਓ ਆਪਣੇ ਦੱਖਣੀ ਅਮਰੀਕੀ ਦੌਰੇ ਦੇ ਆਖਰੀ ਪੜਾਅ ਲਈ ਰਵਾਨਾ ਹੋਏ ਸਨ। 

ਕੁਕੁਟਾ ਵਿਚ ਉਨ੍ਹਾਂ ਨੇ ਕੋਲੰਬੀਆ ਦੇ ਰਾਸ਼ਟਰਪਤੀ ਇਵਾਨ ਡੁਕਿਊ ਦੇ ਨਾਲ ਸ਼ਰਨਾਰਥੀਆਂ ਨਾਲ ਮੁਲਾਕਾਤ ਕੀਤੀ। ਇੱਥੇ ਪੋਂਪਿਓ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਨੂੰ ਮਨੁੱਖੀ ਮਦਦ ਪਹੁੰਚਾਉਣ ਲਈ ਆਪਣੇ ਦੇਸ਼ ਦੀ ਸਰਹੱਦ ਨੂੰ ਖੋਲ੍ਹਣ ਅਤੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ,''ਉਹ ਪੁਲ  ਤੇ ਸਰਹੱਦਾਂ ਖੋਲ੍ਹਣ, ਇਸ ਸੰਕਟ ਨੂੰ ਤੁਸੀਂ ਅੱਜ ਖਤਮ ਕਰ ਸਕਦੇ ਹੋ।''


author

Vandana

Content Editor

Related News