ਅਮਰੀਕਾ : ਗਰਭ ਨੂੰ ਕੱਟ ਕੇ ਕੱਢੇ ਗਏ ਬੱਚੇ ਨੇ ਖੋਲ੍ਹੀਆਂ ਅੱਖਾਂ

05/22/2019 10:39:32 AM

ਵਾਸ਼ਿੰਗਟਨ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਹੈ ਜਿਸ ਨੂੰ ਰੱਬ ਰੱਖੇ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ। ਹਾਲ ਹੀ ਵਿਚ ਅਮਰੀਕਾ ਦੇ ਸ਼ਿਕਾਗੋ ਵਿਚ ਇਕ ਗਰਭਵਤੀ ਮਹਿਲਾ ਦੀ ਹੱਤਿਆ ਕਰ ਦਿੱਤੀ ਗਈ ਸੀ। ਹੱਤਿਆ ਦੇ ਬਾਅਦ ਮਹਿਲਾ ਦੇ ਗਰਭ ਵਿਚੋਂ ਬੱਚਾ ਬਾਹਰ ਕੱਢ ਲਿਆ ਗਿਆ ਸੀ। ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਸੀ। ਹੁਣ ਬੱਚੇ ਨੇ ਅੱਖਾਂ ਖੋਲ੍ਹੀਆਂ ਹਨ ਅਤੇ ਆਪਣੇ ਪਿਤਾ ਦੀ ਗੋਦੀ ਵਿਚ ਹੈ। ਇਸ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਕਿਉਂਕਿ ਜਿਹੜੇ ਲੋਕਾਂ ਨੇ ਮਹਿਲਾ ਦੀ ਹੱਤਿਆ ਕੀਤੀ ਸੀ ਉਨ੍ਹਾਂ ਨੇ ਹੀ ਬੱਚੇ ਨੂੰ ਜ਼ਿੰਦਗੀ ਵੀ ਦਿੱਤੀ।

ਇਸ ਬੱਚੇ ਦਾ ਨਾਮ ਯੇਡੇਲ ਰੱਖਿਆ ਗਿਆ ਹੈ। ਬੱਚੇ ਨੂੰ ਇਹ ਨਾਮ ਉਸ ਦੇ ਪਿਤਾ ਯੋਵਾਨੀ ਲੋਪੇਜ਼ ਨੇ ਦਿੱਤਾ ਹੈ। ਬੱਚੇ ਦਾ ਇਸ ਸਮੇਂ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਬੱਚੇ ਦਾ ਦਿਮਾਗ ਕੰਮ ਨਹੀਂ ਕਰ ਰਿਹਾ ਪਰ ਉਸ ਦੇ ਪਰਿਵਾਰ ਨੇ ਉਸ ਦਾ ਵੈਂਟੀਲੇਟਰ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸ਼ਿਕਾਗੋ ਵਿਚ ਲੋਕ ਹੁਣ ਪ੍ਰਾਰਥਨਾ ਕਰ ਰਹੇ ਹਨ ਕਿ ਬੱਚੇ ਦੀ ਜ਼ਿੰਦਗੀ ਬਚ ਜਾਵੇ ਅਤੇ ਉਸ ਨੂੰ ਕੁਝ ਨਾ ਹੋਵੇ।

PunjabKesari

23 ਅਪ੍ਰੈਲ ਦੀ ਹੈ ਘਟਨਾ
23 ਅਪ੍ਰੈਲ ਨੂੰ 19 ਸਾਲਾ ਮਾਰਲੇਨ ਓਕਹੋਆ ਲੋਪੇਜ਼ ਨੂੰ ਸ਼ਿਕਾਗੋ ਸਥਿਤ ਇਕ ਘਰ ਵਿਚ ਬੁਲਾਇਆ ਗਿਆ ਸੀ। ਉਹ ਇੱਥੇ ਬੱਚੇ ਲਈ ਕੁਝ ਸਾਮਾਨ ਲੈਣ ਲਈ ਪਹੁੰਚੀ ਸੀ। ਇੱਥੇ ਕਲੈਰਿਸਾ ਫਿਗੂਰੋਆ (46) ਉਸ ਦਾ ਇੰਤਜ਼ਾਰ ਕਰ ਰਹੀ ਸੀ। ਮੰਨਿਆ ਜਾ ਰਿਹਾ ਹੈ ਕਿ ਕਲੈਰਿਸਾ ਨੇ ਮਾਰਲੇਨ ਦੀ ਹੱਤਿਆ ਕਰ ਦਿੱਤੀ। ਇਸ ਮਗਰੋਂ ਉਸ ਨੇ ਮਾਰੇਲਨ ਦੀ ਬੱਚੇਦਾਨੀ ਕੱਟੀ ਅਤੇ ਉਸ ਦੇ ਬੱਚੇ ਨੂੰ ਬਾਹਰ ਕੱਢ ਲਿਆ। ਅਸਲ ਵਿਚ ਉਹ ਇਹ ਦਿਖਾਉਣਾ ਚਾਹੁੰਦੀ ਸੀ ਕਿ ਬੱਚਾ ਉਸ ਦਾ ਹੈ। ਕਲੈਰਿਸਾ ਨੇ ਐਮਰਜੈਂਸੀ ਸੇਵਾਵਾਂ ਨੂੰ ਫੋਨ ਕਰ ਕੇ ਦਾਅਵਾ ਕੀਤਾ ਕਿ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ ਜੋ ਸਾਹ ਨਹੀਂ ਲੈ ਰਿਹਾ। ਨਵਜੰਮੇ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। 

ਮਾਂ ਦੇ ਸਸਕਾਰ ਤੋਂ ਪਹਿਲਾਂ ਖੋਲ੍ਹੀਆਂ ਅੱਖਾਂ
ਬੱਚੇ ਨੇ ਆਪਣੀ ਮਾਂ ਮਾਰਲੇਨ ਦੇ ਅੰਤਿਮ ਸਸਕਾਰ ਤੋਂ ਤਿੰਨ ਦਿਨ ਪਹਿਲਾਂ ਅੱਖਾਂ ਖੋਲ੍ਹੀਆਂ। ਉਦੋਂ ਤੋਂ ਹੀ ਬੱਚੇ ਦਾ ਪਿਤਾ ਉਸ ਨੂੰ ਆਪਣੀਆਂ ਬਾਹਾਂ ਵਿਚ ਲੈ ਕੇ ਬੈਠਾ ਹੋਇਆ ਹੈ। ਯੋਵਾਨੀ ਇਕ ਹੋਰ ਬੇਟੇ ਜੋਸ਼ੂਆ ਦੇ ਪਿਤਾ ਵੀ ਹਨ। ਹੁਣ ਉਨ੍ਹਾਂ ਨੇ 'ਗੋ ਫੰਡ ਮੀ' ਪੇਜ 'ਤੇ ਆਪਣੇ ਦੋਹਾਂ ਬੱਚਿਆਂ ਲਈ ਇਕ ਮੁਹਿੰਮ ਸ਼ੁਰੂ ਕੀਤੀ ਹੈ। ਮਾਰਲੇਨ ਹੱਤਿਆ ਦੇ ਤਿੰਨ ਹਫਤੇ ਪਹਿਲਾਂ ਲਾਪਤਾ ਹੋ ਗਈ ਸੀ। ਉਸ ਦੀ ਲਾਸ਼ ਸ਼ੱਕੀ ਦੇ ਘਰ ਦੇ ਪਿਛਿਓਂ ਮਿਲੀ। ਕਲਾਰਿਸਾ ਫਿਗੂਰੋਆ ਇਹ ਜਤਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਯੇਡੇਲ ਉਸ ਦਾ ਬੇਟਾ ਹੈ ਅਤੇ ਉਹ ਉਸ ਨੂੰ ਹਸਪਤਾਲ ਲੈ ਕੇ ਆਈ। ਉਸ ਨੇ ਇਹ ਦਾਅਵਾ ਤੱਕ ਕੀਤਾ ਕਿ 23 ਅਪ੍ਰੈਲ ਨੂੰ ਉਸ ਨੇ ਯੇਡੇਲ ਨੂੰ ਜਨਮ ਦਿੱਤਾ। ਡੀ.ਐੱਨ.ਏ. ਜਾਂਚ ਵਿਚ ਇਹ ਸਾਬਤ ਹੋ ਗਿਆ ਕਿ ਬੱਚਾ ਮਾਰਲੇਨ ਦਾ ਹੈ। ਜਿਸ ਦੇ ਬਾਅਦ ਪੁਲਸ ਨੇ ਤਲਾਸ਼ੀ ਵਾਰੰਟ ਕੱਢਵਾਇਆ।

PunjabKesari

ਬੇਟੀ ਅਤੇ ਬੁਆਏਫਰੈਂਡ ਵੀ ਹੱਤਿਆ 'ਚ ਸ਼ਾਮਲ
ਫਿਗੂਰੋਆ ਦੇ ਇਲਾਵਾ ਉਸ ਦੀ 24 ਸਾਲਾ ਬੇਟੀ ਡੇਸੀਰੀ ਅਤੇ 40 ਸਾਲਾ ਬੁਆਏਫਰੈਂਡ ਪਿਓਟਰੂ ਬੋਬਾਕ ਇਸ ਹੱਤਿਆ ਵਿਚ ਸ਼ਾਮਲ ਸਨ। ਉਨ੍ਹਾਂ 'ਤੇ ਫਸਟ ਡਿਗਰੀ ਹੱਤਿਆ ਦਾ ਕੇਸ ਦਰਜ ਕੀਤਾ ਗਿਆ। ਪਿਛਲੇ ਸ਼ੁੱਕਰਵਾਰ ਨੰ ਇਸ ਮਾਮਲੇ ਦੀ ਸੁਣਵਾਈ ਹੋਈ ਅਤੇ ਹੁਣ 3 ਜੂਨ ਨੂੰ ਇਸ ਕੇਸ ਦੀ ਅਗਲੀ ਸੁਣਵਾਈ ਹੋਵੇਗੀ। ਫਿਗੂਰੋਆ ਨੇ ਅਦਾਲਤ ਵਿਚ ਦੱਸਿਆ ਕਿ ਉਸ ਨੇ ਹੱਤਿਆ ਵਿਚ ਆਪਣੀ ਬੇਟੀ ਦੀ ਮਦਦ ਲਈ। ਫਿਗੂਰੋਆ ਨੇ ਇਲੈਕਟ੍ਰਿਕ ਕੇਬਲ ਨਾਲ ਮਾਰਲੇਨ ਦਾ ਗਲਾ ਦਬਾਇਆ ਸੀ।


Vandana

Content Editor

Related News