ਅਮਰੀਕਾ : ਸਾਬਕਾ CIA ਅਫਸਰ ਨੂੰ ਜਾਸੂਸੀ ਮਾਮਲੇ ''ਚ 20 ਸਾਲ ਦੀ ਜੇਲ

05/19/2019 11:43:17 AM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੀ ਖੁਫੀਆ ਏਜੰਸੀ ਸੈਂਟਰਲ ਇੰਟੈਂਲੀਜੈਂਸ ਏਜੰਸੀ (ਸੀ.ਆਈ.ਏ.) ਦੇ ਇਕ ਸਾਬਕਾ ਅਧਿਕਾਰੀ ਨੂੰ ਚੀਨ ਲਈ ਜਾਸੂਸੀ ਕਰਨ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ 20 ਸਾਲ ਜੇਲ ਦੀ ਸਜ਼ਾ ਸੁਣਾਈ ਗਈ। 62 ਸਾਲਾ ਕੇਵਿਨ ਮੇਲੋਰੀ ਨੇ 25 ਹਜ਼ਾਰ ਡਾਲਰ (ਕਰੀਬ 17.58 ਲੱਖ ਰੁਪਏ) ਵਿਚ ਅਮਰੀਕਾ ਦੀ ਰੱਖਿਆ ਸਬੰਧੀ ਗੁਪਤ ਜਾਣਕਾਰੀ ਇਕ ਚੀਨੀ ਖੁਫੀਆ ਏਜੰਟ ਨੂੰ ਵੇਚੀ ਸੀ। ਮੇਲੋਰੀ ਨੂੰ 22 ਜੂਨ, 2017 ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਸਹਾਇਕ ਅਟਾਰਨੀ ਜਨਰਲ ਜੌਨ ਡੇਮਰਸ ਨੇ ਕਿਹਾ ਕਿ ਅਮਰੀਕਾ ਦੇ ਸਾਬਕਾ ਖੁਫੀਆ ਅਧਿਕਾਰੀ ਕੇਵਿਨ ਮੇਲੋਰੀ ਨੂੰ ਰਾਸ਼ਟਰੀ ਸੁਰੱਖਿਆ ਦੀ ਜਾਣਕਾਰੀ ਇਕ ਚੀਨੀ ਖੁਫੀਆ ਅਧਿਕਾਰੀ ਨੂੰ ਦੇਣ ਦੇ ਮਾਮਲੇ ਵਿਚ 20 ਸਾਲ ਜੇਲ ਵਿਚ ਰਹਿਣਾ ਪਵੇਗਾ। ਇਕ ਫੈਡਰਲ ਜੂਰੀ ਨੇ ਬੀਤੇ ਸਾਲ ਜੂਨ ਵਿਚ ਮੇਲੋਰੀ ਨੂੰ ਇਸ ਮਾਮਲੇ ਵਿਚ ਦੋਸ਼ੀ ਠਹਿਰਾਇਆ ਸੀ। ਅਦਾਲਤ ਵਿਚ ਦਾਖਲ ਦਸਤਾਵੇਜ਼ਾਂ ਮੁਤਾਬਕ 2017 ਦੇ ਮਾਰਚ ਅਤੇ ਅਪ੍ਰੈਲ ਵਿਚ ਮੇਲੋਰੀ ਨੇ ਚੀਨ ਦੇ ਸ਼ੰਘਾਈ ਸ਼ਹਿਰ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਸ ਨੇ ਮਾਈਕਲ ਯਾਂਗ ਨਾਮ ਦੇ ਇਕ ਵਿਅਕਤੀ ਨਾਲ ਮੁਲਾਕਾਤ ਕੀਤੀ ਸੀ।


Vandana

Content Editor

Related News