ਅਮਰੀਕਾ : ਤਲਾਬ ''ਚ ਡੁੱਬਣ ਕਾਰਨ 24 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ

Tuesday, Sep 01, 2020 - 06:26 PM (IST)

ਅਮਰੀਕਾ : ਤਲਾਬ ''ਚ ਡੁੱਬਣ ਕਾਰਨ 24 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਪੇਂਸਿਲਵੇਨੀਆ ਅਤੇ ਨਿਊਯਾਰਕ ਖੇਤਰ ਦੇ ਨੇੜੇ ਇਕ ਤਲਾਬ ਵਿਚ ਡੁੱਬਣ ਨਾਲ ਇਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਮੀਡੀਆ ਵਿਚ ਆਈਆਂ ਖਬਰਾਂ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮ੍ਰਿਤਕ ਵਿਦਿਆਰਥੀ ਦੀ ਪਛਾਣ ਅਰਪਿਤ ਗੋਇਲ (24) ਦੇ ਰੂਪ ਵਿਚ ਕੀਤੀ ਗਈ ਹੈ ਅਤੇ ਇਹ ਬਫੇਲੋ ਯੂਨੀਵਰਸਿਟੀ ਦਾ ਵਿਦਿਆਰਥੀ ਸੀ।

ਪੜ੍ਹੋ ਇਹ ਅਹਿਮ ਖਬਰ- ਇਤਿਹਾਸ 'ਚ ਪਹਿਲੀ ਵਾਰ, ਇਨਸਾਨ ਦੇ ਸਰੀਰ 'ਚ ਖੁਦ ਹੀ ਠੀਕ ਹੋਇਆ HIV

ਪਿਛਲੇ ਹਫਤੇ ਬੁੱਧਵਾਰ ਦੀ ਸ਼ਾਮ ਨੂੰ ਵਾਰੇਨ ਕਾਊਂਟੀ ਵਿਚ ਸਥਿਤ ਅਲੇਘੇਨਾ ਤਲਾਬ ਵਿਚ ਡੁੱਬਣ ਨਾਲ ਗੋਇਲ ਦੀ ਮੌਤ ਹੋ ਗਈ। ਪੋਸਟ ਜਨਰਲ ਦੀ ਖਬਰ ਦੇ ਮੁਤਾਬਕ, ਗੋਇਲ ਨੂੰ ਘਟਨਾਸਥਲ 'ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ। ਖਬਰ ਦੇ ਮੁਤਾਬਕ ਵਾਰੇਨ ਕਾਊਂਟੀ ਦੇ ਮੁੱਖ ਉਪ ਕੋਰੋਨਰ (ਮੌਤ ਦੇ ਕਾਰਨ ਦੀ ਜਾਂਚ ਕਰਨ ਵਾਲੇ ਅਧਿਕਾਰੀ) ਟੋਨੀ ਚੀਮੇਂਟੀ ਨੇ ਕਿਹਾ ਕਿ ਗੋਇਲ ਆਪਣੇ ਦੋਸਤਾਂ ਦੇ ਨਾਲ ਕਾਊਂਟੀ ਆਇਆ ਸੀ ਅਤੇ ਕਿਨਜੂਆ ਤੱਟ 'ਤੇ ਉਹ ਅਤੇ ਉਸ ਦੇ ਸਾਥੀ ਤਲਾਬ ਵਿਚ ਤੈਰ ਰਹੇ ਸਨ। ਚੀਮੇਂਟੀ ਨੇ ਕਿਹਾ ਕਿ ਗੋਇਲ ਦੀ ਮੌਤ ਇਕ ਹਾਦਸਾ ਸੀ।


author

Vandana

Content Editor

Related News