''ਪੱਗ'' ਲਈ ਲੜਾਈ ਲੜਨ ਵਾਲਾ ਗੁਰਿੰਦਰ ਸਿੰਘ ਹੁਣ ਸਿਆਸਤ ''ਚ ਗੱਡੇਗਾ ਝੰਡੇ

Thursday, Feb 07, 2019 - 11:12 AM (IST)

''ਪੱਗ'' ਲਈ ਲੜਾਈ ਲੜਨ ਵਾਲਾ ਗੁਰਿੰਦਰ ਸਿੰਘ ਹੁਣ ਸਿਆਸਤ ''ਚ ਗੱਡੇਗਾ ਝੰਡੇ

ਵਾਸ਼ਿੰਗਟਨ (ਭਾਸ਼ਾ)— ਵੱਕਾਰੀ 'ਰੋਜ਼ਾ ਪਾਰਕਸ ਟ੍ਰੇਲਬਲੇਜ਼ਰ' ਐਵਾਰਡ ਪਾਉਣ ਦੇ ਕੁਝ ਹਫਤੇ ਬਾਅਦ ਭਾਰਤੀ-ਅਮਰੀਕੀ ਸਿੱਖ ਗੁਰਿੰਦਰ ਸਿੰਘ ਖਾਲਸਾ ਨੇ ਚੁਣਾਵੀ ਰਾਜਨੀਤੀ ਵਿਚ ਕਦਮ ਰੱਖਣ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਖਾਲਸਾ ਨੂੰ ਮਈ 2007 ਵਿਚ ਦਿਖਾਏ ਗਏ ਉਨ੍ਹਾਂ ਦੇ ਸਾਹਸ ਲਈ ਇਸ ਐਵਾਰਡ ਲਈ ਚੁਣਿਆ ਗਿਆ ਸੀ। ਮਈ 2007 ਵਿਚ ਉਨ੍ਹਾਂ ਨੂੰ ਨਿਊਯਾਰਕ ਵਿਚ ਇਕ ਜਹਾਜ਼ ਵਿਚ ਚੜ੍ਹਦੇ ਸਮੇਂ ਆਪਣੀ ਪੱਗ ਹਟਾਉਣ ਲਈ ਕਿਹਾ ਗਿਆ ਸੀ। ਇਸ ਘਟਨਾ ਦੇ ਬਾਅਦ ਉਨ੍ਹਾਂ ਨੇ ਇਸ ਮੁੱਦੇ ਵੱਲ ਅਮਰੀਕੀ ਸੰਸਦ ਦਾ ਧਿਆਨ ਖਿੱਚਿਆ, ਜਿਸ ਦੇ ਬਾਅਦ ਦੇਸ਼ ਭਰ ਵਿਚ ਹਵਾਈ ਅੱਡਿਆਂ 'ਤੇ ਪੱਗ ਉਤਾਰਨ ਦੀਆਂ ਨੀਤੀਆਂ ਵਿਚ ਤਬਦੀਲੀ ਕੀਤੀ ਗਈ।

PunjabKesari

ਗੁਰਿੰਦਰ ਸਿੰਘ ਨੇ ਸਿਟੀ ਕੌਂਸਲ ਆਫ ਫਿਸ਼ਰਸ ਦੀ ਚੋਣ ਲਈ ਆਪਣੀ ਯੋਜਨਾ ਦਾ ਐਲਾਨ ਕਰਨ ਦੇ ਬਾਅਦ ਬੁੱਧਵਾਰ ਨੂੰ ਇੰਡੀਆਨਾਪੋਲਿਸ ਵਿਚ ਆਪਣੇ ਸਮਰਥਕਾਂ ਨੂੰ ਕਿਹਾ,''ਆਪਣੇ ਭਾਈਚਾਰੇ ਲਈ ਕੁਝ ਕਰਨ ਦੀ ਇੱਛਾ ਦੇ ਨਾਲ ਮੇਰੇ ਪਿਛਲੇ ਅਨੁਭਵਾਂ 'ਤੇ ਆਧਾਰਿਤ ਜਨਤਕ ਨੀਤੀ ਵਿਚ ਰੂਚੀ ਉਨ੍ਹਾਂ ਕਾਰਨਾਂ ਵਿਚ ਸ਼ਾਮਲ ਹੈ, ਜਿਸ ਨਾਲ ਮੈਂ ਚੋਣ ਰਾਜਨੀਤੀ ਵਿਚ ਆਉਣ ਦਾ ਫੈਸਲਾ ਲਿਆ।'' 

ਇਕ ਤੋਂ ਜ਼ਿਆਦਾ ਦਹਾਕੇ ਤੋਂ ਇੰਡੀਆਨਾ ਵਿਚ ਫਿਸ਼ਰਸ ਭਾਈਚਾਰੇ ਦੇ ਨਿਵਾਸੀ ਖਾਲਸਾ ਇਕ ਵੱਕਾਰੀ ਕਾਰੋਬਾਰੀ ਨੇਤਾ, ਉਦਯੋਗਪਤੀ ਅਤੇ ਸਮਾਜ ਸੇਵੀ ਹਨ, ਜਿਨ੍ਹਾਂ ਨੇ ਰਾਜ ਅਤੇ ਦੇਸ਼ ਵਿਚ ਲੋਕ ਸੇਵਾ ਦੇ ਨੇਤਾਵਾਂ ਅਤੇ ਸੰਗਠਨਾਂ ਨਾਲ ਕੰਮ ਕੀਤਾ। ਬੁੱਧਵਾਰ ਨੂੰ ਜਾਰੀ ਇਕ ਪ੍ਰੈੱਸ ਬਿਆਨ ਮੁਤਾਬਕ ਉਨ੍ਹਾਂ ਨੇ ਕਿਹਾ,''ਮੈਂ ਲੋਕ ਸੇਵਾ ਜ਼ਰੀਏ ਸਮਾਜ ਨੂੰ ਕੁਝ ਵਾਪਸ ਕਰਨ ਦਾ ਹਿੱਸਾ ਬਣਨਾ ਚਾਹੁੰਦਾ ਹਾਂ।'' 


author

Vandana

Content Editor

Related News