ਅਮਰੀਕਾ ''ਚ ਗੂਗਲ ''ਤੇ 5 ਅਰਬ ਡਾਲਰ ਦਾ ਮੁਕੱਦਮਾ

06/03/2020 2:56:44 PM

ਵਾਸ਼ਿੰਗਟਨ (ਵਾਰਤਾ): ਮਸ਼ਹੂਰ ਤਕਨੀਕੀ ਕੰਪਨੀ 'ਗੂਗਲ' 'ਤੇ ਨਿੱਜੀ ਇੰਟਰਨੈੱਟ ਦੀ ਵਰਤੋਂ 'ਤੇ ਨਜ਼ਰ ਰੱਖਣ ਸਬੰਧੀ ਅਮਰੀਕਾ ਵਿਚ 5 ਅਰਬ ਡਾਲਰ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।ਸਥਾਨਕ ਮੀਡੀਆ ਨੇ ਮੰਗਲਵਾਰ ਨੂੰ ਆਪਣੀ ਰਿਪੋਰਟ ਵਿਚ ਦੱਸਿਆ ਹੈ ਕਿ ਕੰਪਨੀ ਗੂਗਲ ਐਨਾਲੈਟਿਕਸ, ਗੂਗਲ ਐਡ ਮੈਨੇਜਰ ਅਤੇ ਹੋਰ ਐਪਲੀਕੇਸ਼ਨ ਅਤੇ ਵੈਬਸਾਈਟ ਪਲਗ-ਇਨ, ਸਮਾਰਟਫੋਨ ਐਪ ਸਮੇਤ ਹੋਰ ਮਾਧਿਅਮਾਂ ਨਾਲ ਇੰਟਰਨੈੱਟ ਖਪਤਕਾਰਾਂ ਦੇ ਬਾਰੇ ਵਿਚ ਜਾਣਕਾਰੀ ਇਕੱਠੀ ਕਰਦੀ ਹੈ ਕਿ ਲੋਕਾਂ ਨੇ ਆਨਲਾਈਨ ਕੀ ਦੇਖਿਆ ਹੈ ਅਤੇ ਉਹ ਕਿੱਥੋਂ ਤੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਸਰਚ ਕਰਦੇ ਹਨ। ਉੱਧਰ ਗੂਗਲ ਦੇ ਬੁਲਾਰੇ ਜੋਸ ਕਾਸਟਾਨੇਡਾ ਨੇ ਇਹਨਾਂ ਦੋਸ਼ਾਂ ਨੂੰ ਖਾਰਿਜ ਕੀਤਾ ਅਤੇ ਕਿਹਾ ਕਿ ਅਸੀਂ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਜਦੋਂ ਤੁਸੀਂ ਇਕ ਨਵਾਂ ਟੈਬ ਖੋਲ੍ਹਦੇ ਹੋ ਤਾਂ ਵੈਬਸਾਈਟਾਂ ਤੁਹਾਡੀ ਬ੍ਰਾਊਜ਼ਿੰਗ ਗਤੀਵਿਧੀ ਦੇਬਾਰੇ ਵਿਚ ਜਾਣਕਾਰੀ ਇਕੱਠੇ ਕਰ ਸਕਦੀ ਹੈ।

ਪੜ੍ਹੋ ਇਹ ਅਹਿਮ ਖਬਰ-ਪੀ.ਐੱਮ. ਮੋਦੀ ਦੀ ਸੁਰੱਖਿਆ ਟਰੰਪ ਵਾਂਗ ਹੋਈ ਮਜ਼ਬੂਤ, 'ਏਅਰ ਇੰਡੀਆ ਵਨ' ਬਣ ਤੇ ਤਿਆਰ


Vandana

Content Editor

Related News