ਅਮਰੀਕਾ : ਫਰਿਜ਼ਨੋ ’ਚ ਅੱਗ ਦੇ ਕਹਿਰ ਨੇ ਇਸ ਸਾਲ 670 ਤੋਂ ਵੱਧ ਲੋਕ ਕੀਤੇ ਬੇਘਰ

Wednesday, Jul 14, 2021 - 02:08 AM (IST)

ਅਮਰੀਕਾ : ਫਰਿਜ਼ਨੋ ’ਚ ਅੱਗ ਦੇ ਕਹਿਰ ਨੇ ਇਸ ਸਾਲ 670 ਤੋਂ ਵੱਧ ਲੋਕ ਕੀਤੇ ਬੇਘਰ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ’ਚ ਫਾਇਰ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 670 ਤੋਂ ਵੱਧ ਲੋਕ ਘਰਾਂ ’ਚ ਅੱਗ ਲੱਗਣ ਕਾਰਨ ਬੇਘਰ ਹੋਏ ਹਨ, ਜਿਨ੍ਹਾਂ ’ਚ ਪਿਛਲੇ ਹਫਤੇ ਦੇ ਅੰਤ ’ਚ ਵੀ 64 ਸ਼ਾਮਲ ਹਨ। ਵਿਭਾਗ ਅਨੁਸਾਰ ਬਹੁਤ ਸਾਰੇ ਘਰਾਂ ਅਤੇ ਅਪਾਰਟਮੈਂਟਸ ’ਚ ਲੱਗੀ ਅੱਗ ਕਾਰਨ ਬਹੁਤ ਸਾਰੇ ਅਜਿਹੇ ਪਰਿਵਾਰ ਹਨ, ਜੋ ਜ਼ਿੰਦਗੀ ’ਚ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ। ਪਿਛਲੇ ਦਿਨੀਂ ਫਰਿਜ਼ਨੋ ਦੇ ਐਂਡ੍ਰਿਊ ਐਵੇਨਿਊ ਅਤੇ ਪਲੀਜੈਂਟ ਵਿਖੇ ਦੋ ਅਪਾਰਟਮੈਂਟ ਕੰਪਲੈਕਸਾਂ ’ਚ ਲੱਗੀ ਅੱਗ ਨੇ ਤਕਰੀਬਨ 56 ਲੋਕਾਂ ਨੂੰ ਉਜਾੜ ਦਿੱਤਾ।

ਇਹ ਵੀ ਪੜ੍ਹੋ : ਭਾਰਤੀ ਮੂਲ ਦਾ ਜਸਟਿਨ ਬਣਿਆ ‘ਮਾਸਟਰਸ਼ੈੱਫ ਆਸਟਰੇਲੀਆ ਸੀਜ਼ਨ 13’ ਦਾ ਜੇਤੂ, ਮਾਂ ਨੂੰ ਦੱਸਿਆ ਸਭ ਤੋਂ ਵੱਡੀ ਪ੍ਰੇਰਣਾ

ਫਰਿਜ਼ਨੋ ਫਾਇਰ ਵਿਭਾਗ ਨੇ ਇਸ ਸਾਲ 550 ਤੋਂ ਵੱਧ ਇਮਾਰਤਾਂ ਅਤੇ ਢਾਂਚਿਆਂ ਨੂੰ ਲੱਗੀਆਂ ਅੱਗਾਂ ’ਤੇ ਕਾਬੂ ਪਾਉਣ ਲਈ ਕਾਰਵਾਈ ਕੀਤੀ ਹੈ, ਜੋ ਕੁਲ ਮਿਲਾ ਕੇ ਫਰਿਜ਼ਨੋ ’ਚ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ 36% ਵੱਧ ਹੈ।ਅਧਿਕਾਰੀਆਂ ਅਨੁਸਾਰ ਸ਼ਹਿਰ ’ਚ ਅੱਗ ਬਹੁਤ ਸਾਰੇ ਹਾਦਸਿਆਂ ਕਾਰਨ ਲੱਗਦੀ ਹੈ, ਜੋ ਅਕਸਰ ਘਰਾਂ ’ਚ ਵਾਪਰਦੇ ਹਨ। ਇਸ ਲਈ ਅੱਗ ਲੱਗਣ ਦੇ ਖਤਰਿਆਂ ਨੂੰ ਘੱਟ ਕਰਨ ਲਈ ਘਰ ਅੰਦਰ ਅੱਗ ਲੱਗਣ ਦੇ ਕਾਰਨਾਂ ਨੂੰ ਘੱਟ ਕਰਨ ਦੀ ਜ਼ਰੂਰਤ ਹੈ। ਫਰਿਜ਼ਨੋ ਸ਼ਹਿਰ ’ਚ ਘਰੇਲੂ ਅੱਗ ਤੋਂ ਪ੍ਰਭਾਵਿਤ ਲੋਕਾਂ ਲਈ ਰੈੱਡ ਕਰਾਸ ਸੰਸਥਾ ਵੱਲੋਂ ਅਸਥਾਈ ਸਹਾਇਤਾ ਕੇਂਦਰ ਵੀ ਖੋਲ੍ਹਿਆ ਗਿਆ ਹੈ।


author

Manoj

Content Editor

Related News