ਟਰੰਪ ਦੇ ਬੇਟੇ ਡੋਨਾਲਡ ਜੂਨੀਅਰ ਨੂੰ ਸੈਨੇਟ ਪੈਨਲ ਵੱਲੋਂ ਸੰਮਨ ਜਾਰੀ
Thursday, May 09, 2019 - 09:59 AM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਖੁਫੀਆ ਮਾਮਲਿਆਂ 'ਤੇ ਸੈਨੇਟ ਦੀ ਕਮੇਟੀ ਨੇ ਰਾਸ਼ਟਰਪਤੀ ਟਰੰਪ ਦੇ ਬੇਟੇ ਡੋਨਾਲਡ ਟਰੰਪ ਜੂਨੀਅਰ ਨੂੰ ਸੰਮਨ ਜਾਰੀ ਕੀਤਾ ਹੈ। ਕਮੇਟੀ ਨੇ ਇਹ ਸੰਮਨ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿਚ ਰੂਸੀ ਦਖਲ ਅੰਦਾਜ਼ੀ ਦੀ ਆਪਣੀ ਜਾਂਚ ਦੇ ਤਹਿਤ ਭੇਜਿਆ। ਇਹ ਜਾਣਕਾਰੀ ਅਮਰੀਕੀ ਮੀਡੀਆ ਨੇ ਦਿੱਤੀ।
ਜਾਣਕਾਰੀ ਮੁਤਾਬਕ ਜਾਂਚ ਵਿਚ ਗਵਾਹੀ ਲਈ ਰਾਸ਼ਟਰਪਤੀ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਇਹ ਪਹਿਲਾ ਕਾਨੂੰਨੀ ਸੰਮਨ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵਿਸ਼ੇਸ਼ ਵਕੀਲ ਰੌਬਰਟ ਮੂਲਰ ਨੇ ਟਰੰਪ ਦੀ 2016 ਦੀ ਪ੍ਰਚਾਰ ਮੁਹਿੰਮ ਨੂੰ ਰੂਸ ਨਾਲ ਗਠਜੋੜ ਕਰਨ ਦੀ ਅਪਰਾਧਿਕ ਸਾਜਿਸ਼ ਦਾ ਦੋਸ਼ੀ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ।