ਟਰੰਪ ਨੇ ਭਾਰਤੀ-ਅਮਰੀਕੀ ਵਿਗਿਆਨੀਆਂ ਤੇ ਖੋਜ ਕਰਤਾਵਾਂ ਦੀ ਕੀਤੀ ਤਾਰੀਫ

05/16/2020 6:03:18 PM

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ-ਅਮਰੀਕੀ ਵਿਗਿਆਨੀਆਂ ਅਤੇ ਖੋਜ ਕਰਤਾਵਾਂ ਦੀ ਤਾਰੀਫ ਕੀਤੀ ਹੈ। ਟਰੰਪ ਨੇ ਇਹ ਤਾਰੀਫ ਉਹਨਾਂ ਵੱਲੋਂ ਜਾਨਲੇਵਾ ਕੋਰੋਨਾਵਾਇਰਸ ਦੇ ਇਲਾਜ ਲਈ ਦਵਾਈਆਂ ਅਤੇ ਵੈਕਸੀਨ ਵਿਕਸਿਤ ਕਰਨ ਵਿਚ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਲਈ ਕੀਤੀ ਹੈ।ਟਰੰਪ ਨੇ ਕਿਹਾ ਕਿ ਅਮਰੀਕਾ ਮਹਾਮਾਰੀ ਨਾਲ ਨਜਿੱਠਣ ਲਈ ਭਾਰਤ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿਚ ਪੱਤਰਕਾਰਾਂ ਨੂੰ ਕਿਹਾ,''ਸੰਯੁਕਤ ਰਾਜ ਅਮਰੀਕਾ ਵਿਚ ਸਾਡੇ ਕੋਲ ਕਾਫੀ ਭਾਰਤੀ ਆਬਾਦੀ ਹੈ ਅਤੇ ਤੁਸੀਂ ਜਿਹੜੇ ਲੋਕਾਂ ਦੇ ਬਾਰੇ ਵਿਚ ਗੱਲ ਕਰ ਰਹੇ ਹੋ ਉਹਨਾਂ ਵਿਚੋਂ ਕਈ ਵੈਕਸੀਨ 'ਤੇ ਕੰਮ ਕਰ ਰਹੇ ਹਨ। ਇਹਨਾਂ ਵਿਚ ਮਹਾਨ ਵਿਗਿਆਨੀ ਅਤੇ ਖੋਜਕਰਤਾ ਸ਼ਾਮਲ ਹਨ।''

ਟਰੰਪ ਆਪਣੇ ਸੰਬੋਧਨ ਵਿਚ ਕੋਰੋਨਾਵਾਇਰਸ ਦੇ ਵਿਰੁੱਧ ਲੜਾਈ ਵਿਚ ਭਾਰਤ-ਅਮਰੀਕੀ ਭਾਈਚਾਰੇ ਦੀ ਤਾਰੀਫ ਕਰ ਰਹੇ ਸਨ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਵਿਦੇਸ਼ੀ ਰਾਸ਼ਟਰਪਤੀ ਨੇ ਭਾਰਤੀ-ਅਮਰੀਕੀ ਭਾਈਚਾਰੇ ਦੀ ਵਿਗਿਆਨਿਕ ਅਤੇ ਖੋਜ ਪ੍ਰਤਿਭਾ ਦੀ ਪਛਾਣ ਕੀਤੀ ਹੈ। ਇੱਥੇ ਦੱਸ ਦਈਏ ਕਿ ਵੈਕਸੀਨ ਵਿਕਸਿਤ ਕਰਨ ਲਈ ਰਾਸ਼ਟਰੀ ਸਿਹਤ ਸੰਸਥਾਵਾਂ, ਯੂਨੀਵਰਸਿਟੀਆਂ, ਖੋਜ ਸੰਸਥਾਵਾਂ ਅਤੇ ਜੈਵ-ਫਾਰਮਾ ਸਟਾਰਟਅਪਸ ਸਮੇਤ ਮੈਡੀਕਲ ਵਿਗਿਆਨ ਦੇ ਵਿਭਿੰਨ ਪਹਿਲੂਆਂ ਦੇ ਵੱਡੀ ਗਿਣਤੀ ਵਿਚ ਵਿਗਿਆਨੀ ਅਤਿ ਆਧੁਨਿਕ ਸ਼ੋਧ ਵਿਚ ਲੱਗੇ ਹੋਏ ਹਨ। 

ਪੜ੍ਹੋ ਇਹ ਅਹਿਮ ਖਬਰ- ਇੰਗਲੈਂਡ ਦੇ ਇਸ ਸਹਿਰ 'ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼ 

ਅਮਰੀਕਾ ਵਿਚ ਲੱਗਭਗ 40 ਲੱਖ ਭਾਰਤੀ-ਅਮਰੀਕੀ ਹਨ ਜਿਹਨਾਂ ਵਿਚੋਂ ਲੱਗਭਗ 25 ਲੱਖ ਇਸ ਸਾਲ ਨਵੰਬਰ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਸੰਭਾਵਿਤ ਵੋਟਰ ਹਨ। ਟਰੰਪ ਪਹਿਲੇ ਅਜਿਹੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹਨ ਜਿਹਨਾਂ ਨੇ ਅਕਤੂਬਰ 2016 ਵਿਚ ਨਿਊ ਜਰਸੀ ਵਿਚ ਭਾਰਤ-ਅਮਰੀਕੀਆਂ ਦੇ ਲਈ ਇਕ ਵੱਖਰੀ ਚੁਣਾਵੀ ਰੈਲੀ ਆਯੋਜਿਤ ਕੀਤੀ ਸੀ। ਉਦੋਂ ਤੋਂ ਉਹ ਖੁਦ ਨੂੰ ਵ੍ਹਾਈਟ ਹਾਊਸ ਵਿਚ ਭਾਰਤ ਅਤੇ ਭਾਰਤੀ-ਅਮਰੀਕੀਆਂ ਦਾ ਸਭ ਤੋਂ ਚੰਗਾ ਦੋਸਤ ਦੱਸਦੇ ਆ ਰਹੇ ਹਨ।


Vandana

Content Editor

Related News