ਟਰੰਪ ਸੁਤੰਤਰਤਾ ਦਿਵਸ ਸਮਾਰੋਹ ਦਾ ਆਯੋਜਨ ਕਰਨ ''ਤੇ ਅੜੇ, ਸਾਂਸਦਾਂ ਨੇ ਜ਼ਾਹਰ ਕੀਤੀ ਚਿੰਤਾ

05/27/2020 6:09:50 PM

ਵਾਸ਼ਿੰਗਟਨ (ਭਾਸ਼ਾ): ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ 4 ਜੁਲਾਈ ਨੂੰ ਸੁਤੰਤਰਤਾ ਦਿਵਸ ਸਮਾਰੋਹ ਦਾ ਆਯੋਜਨ ਰਾਜਧਾਨੀ ਵਿਚ ਕਰਨ ਦਾ ਪੱਕਾ ਮਨ ਬਣਾ ਲਿਆ ਹੈ। ਭਾਵੇਂਕਿ ਇਸ ਖੇਤਰ ਤੋਂ ਡੈਮੋਕ੍ਰੈਟਿਕ ਪਾਰਟੀ ਦੇ ਸਾਂਸਦਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਇਲਾਕਾ ਵੱਡੇ ਆਯੋਜਨ ਦੇ ਲਿਹਾਜ ਨਾਲ ਤਿਆਰ ਨਹੀਂ ਹੈ। ਗੌਰਤਲਬ ਹੈ ਕਿ ਇਹ ਖੇਤਰ ਕੋਰੋਨਾਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮ ਨੂੰ ਲੈ ਕੇ ਸੁਰੱਖਿਆ ਸਬੰਧੀ ਚਿੰਤਾ ਜ਼ਾਹਰ ਕਰਦਿਆਂ ਕਾਂਗਰਸ ਦੇ ਮੈਂਬਰਾਂ ਨੇ ਰੱਖਿਆ ਮੰਤਰੀ ਮਾਰਕ ਐਸਪਰ ਅਤੇ ਗ੍ਰਹਿ ਮੰਤਰੀ ਡੇਵਿਡ ਬਨਰਹਾਰਡ ਨੂੰ ਮੰਗਲਵਾਰ ਨੂੰ ਚਿੱਠੀ ਲਿਖੀ ਸੀ ਪਰ ਵ੍ਹਾਈਟ ਹਾਊਸ ਦੇ ਬੁਲਾਰੇ ਜਡ ਡਿਅਰ ਨੇ ਦੁਹਰਾਇਆ ਕਿ ਟਰੰਪ ਸੁਤੰਤਰਤਾ ਦਿਵਸ ਸਮਾਰੋਹ ਦਾ ਆਯੋਜਨ ਕਰਨਾ ਚਾਹੁੰਦੇ ਹਨ। 

ਅਪ੍ਰੈਲ ਵਿਚ ਟਰੰਪ ਨੇ ਕਿਹਾ ਸੀ ਕਿ ਕੋਰੋਨਾਵਾਇਰਸ ਦੇ ਕਾਰਨ ਇਸ ਸਾਲ ਹੋਣ ਵਾਲਾ ਪ੍ਰੋਗਰਾਮ ਪਿਛਲੇ ਸਾਲ ਦੇ 'ਸੈਲਿਊਟ ਅਮੇਰਿਕਾ' ਪ੍ਰੋਗਰਾਮ ਦੇ ਮੁਕਾਬਲੇ ਛੋਟੇ ਪੱਧਰ 'ਤੇ ਹੋਵੇਗਾ। ਪਿਛਲੇ ਸਾਲ ਪ੍ਰੋਗਰਾਮ ਨੈਸ਼ਨਲ ਮਾਲ ਵਿਚ ਹੋਇਆ ਸੀ ਜਿਸ ਵਿਚ ਹਜ਼ਾਰਾਂ ਲੋਕ ਆਏ ਸਨ। ਡਿਅਰ ਨੇ ਕਿਹਾ,''ਜਿਵੇਂ ਕਿ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਇਸ ਸਾਲ ਸੁਤੰਤਰਤਾ ਦਿਵਸ ਸਮਾਰੋਹ ਹੋਵੇਗਾ ਪਰ ਇਸ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਸੁਰੱਖਿਆ ਅਤੇ ਸਿਹਤ ਦੇ ਲਿਹਾਜ ਨਾਲ ਇਹ 2019 ਵਿਚ ਹੋਏ ਪ੍ਰੋਗਰਾਮ ਤੋਂ ਵੱਖ ਹੋਵੇਗਾ।'' 

ਪੜ੍ਹੋ ਇਹ ਅਹਿਮ ਖਬਰ- ਬਿਡੇਨ ਨੇ ਮਾਸਕ ਪਾਉਣ ਸਬੰਧੀ ਮੁੱਦੇ 'ਤੇ ਟਰੰਪ ਨੂੰ ਦੱਸਿਆ 'ਮੂਰਖ'

ਉਹਨਾਂ ਨੇ ਕਿਹਾ,''ਅਮਰੀਕੀ ਲੋਕਾਂ ਨੇ ਗਲੋਬਲ ਮਹਾਮਾਰੀ ਨਾਲ ਲੜਾਈ ਵਿਚ ਉਸੇ ਤਰ੍ਹਾਂ ਜ਼ਬਰਦਸਤ ਬਹਾਦੁਰੀ ਅਤੇ ਉਤਸ਼ਾਹ ਦਿਖਾਇਆ ਹੈ ਜਿਵੇਂਕਿ ਸਾਡੇ ਵਡੇਰਿਆਂ ਨੇ ਆਜ਼ਾਦੀ ਦੀ ਲੜਾਈ ਵਿਚ ਦਿਖਾਇਆ ਸੀ। ਇਸ ਸਾਲ ਅਮਰੀਕਾ ਦੇ ਸੁਤੰਤਰਤਾ ਦਿਵਸ 'ਤੇ ਦੋਹਾਂ ਦਾ ਜਸ਼ਨ ਮਨਾਉਣਾ ਚਾਹੀਦਾ ਹੈ।'' ਆਯੋਜਨ 'ਤੇ ਇਤਰਾਜ਼ ਜ਼ਾਹਰ ਕਰਦਿਆਂ ਸਾਂਸਦਾਂ ਨੇ ਚਿੱਠੀ ਵਿਚ ਲਿਖਿਆ,''ਇਸ ਤਰ੍ਹਾਂ ਦੇ ਪ੍ਰੋਗਰਾਮ ਦਾ ਆਯੋਜਨ ਕਰਨਾ ਹਜ਼ਾਰਾਂ ਅਮਰੀਕੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਬਿਨਾਂ ਕਾਰਨ ਖਤਰੇ ਵਿਚ ਪਾਉਣਾ ਹੋਵੇਗਾ।'' ਡੀਸੀ ਦੇ ਮੇਅਰ ਮਿਰਲ ਬ੍ਰਾਊਜ਼ਰ ਨੇ ਮੰਗਲਵਾਰ ਨੂੰ ਕਿਹਾ ਕਿ ਸ਼ਹਿਰ ਵਿਚ ਨੇੜਲੇ ਭਵਿੱਖ ਵਿਚ ਵੱਡੇ ਪੱਧਰ 'ਤੇ ਆਯੋਜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਨੌਜਵਾਨ ਨੇ ਲਗਵਾਈ ਕੋਰੋਨਾ ਵੈਕਸੀਨ ਦੀ ਡੋਜ਼, ਸਾਂਝਾ ਕੀਤਾ ਤਜ਼ਰਬਾ


Vandana

Content Editor

Related News