ਅਮਰੀਕਾ: ਵਾੲ੍ਹੀਟਵਾਟਰ ਦੇ ਜਾਂਚਕਰਤਾ ਕੇਨ ਸਟਾਰ ਦੀ ਮੌਤ

09/14/2022 12:12:19 PM

ਵਾਸ਼ਿੰਗਟਨ (ਰਾਜ ਗੋਗਨਾ): ਕੇਨ ਸਟਾਰ, ਜਿਸਨੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੇ ਸਮੇਂ ਵ੍ਹਾਈਟਵਾਟਰ ਦੀ ਜਾਂਚ ਦੀ ਅਗਵਾਈ ਕੀਤੀ ਸੀ, ਦੀ ਅੱਜ ਮੰਗਲਵਾਰ ਨੂੰ 76 ਸਾਲ ਦੀ ਉਮਰ ਵਿੱਚ ਹਿਊਸਟਨ ਟੈਕਸਾਸ ਰਾਜ ਵਿੱਚ ਮੌਤ ਹੋ ਗਈ। ਉਸਦੇ ਪਰਿਵਾਰ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਸਟਾਰ ਦੀ ਮੌਤ ਸਰਜਰੀ ਦੀਆਂ ਪੇਚੀਦਗੀਆਂ ਕਾਰਨ ਹਿਊਸਟਨ ਵਿੱਚ ਹੋਈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ “ਪੀਚ ਕਿੰਗ” ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਸਿੱਖ ਆਗੂ ਦੀਦਾਰ ਸਿੰਘ ਬੈਂਸ ਨਹੀਂ ਰਹੇ 

ਉਸ ਨੇ ਪੇਪਰਡਾਈਨ ਯੂਨੀਵਰਸਿਟੀ ਸਕੂਲ ਆਫ ਲਾਅ ਦੇ ਡੀਨ ਅਤੇ ਬੇਲਰ ਯੂਨੀਵਰਸਿਟੀ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਈਆਂ, ਜਿਸ ਦਾ ਕਾਰਜਕਾਲ 2016 ਵਿੱਚ ਸਕੂਲ ਦੁਆਰਾ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦੀ ਗ਼ਲਤ ਵਰਤੋਂ ਦੀ ਜਾਂਚ ਤੋਂ ਬਾਅਦ ਖ਼ਤਮ ਹੋ ਗਿਆ ਸੀ। ਮ੍ਰਿਤਕ ਕੇਨ ਸਟਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕਾਨੂੰਨੀ ਟੀਮ ਦਾ ਮੈਂਬਰ ਵੀ ਰਿਹਾ। ਪਰ ਉਹ ਵ੍ਹਾਈਟਵਾਟਰ ਦੀ ਅਗਵਾਈ ਕਰਨ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਸੀ, ਜੋ ਕਿ ਉਸ ਸਮੇਂ ਦੇ ਰਾਸ਼ਟਰਪਤੀ ਬਿੱਲ ਕਲਿੰਟਨ ਅਤੇ ਪਹਿਲੀ ਮਹਿਲਾ ਹਿਲੇਰੀ ਕਲਿੰਟਨ ਦੁਆਰਾ ਰੀਅਲ ਅਸਟੇਟ ਨਿਵੇਸ਼ਾਂ ਦੀ ਜਾਂਚ ਦੇ ਰੂਪ ਵਿੱਚ ਸ਼ੁਰੂ ਹੋਈ ਸੀ। ਸਟਾਰ ਨੂੰ 1994 ਵਿੱਚ ਵ੍ਹਾਈਟਵਾਟਰ ਦੀ ਜਾਂਚ ਕਰਨ ਲਈ ਸੁਤੰਤਰ ਵਕੀਲ ਨਿਯੁਕਤ ਕੀਤਾ ਗਿਆ ਸੀ।


Vandana

Content Editor

Related News