ਪਤੀ ਨੂੰ ਹਾਸੇ-ਮਜ਼ਾਕ ''ਚ ਕਹੀ ਸੀ ਇਹ ਗੱਲ, ਹੁਣ 11ਵੇਂ ਬੱਚੇ ਨੂੰ ਜਨਮ ਦੇਵੇਗੀ ਇਹ ਬੀਬੀ

10/12/2020 6:27:08 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਬੀਬੀ ਨੇ 12 ਸਾਲਾਂ ਵਿਚ 12 ਬੱਚਿਆਂ ਨੂੰ ਜਨਮ ਦੇਣ ਦਾ ਫ਼ੈਸਲਾ ਲਿਆ ਹੈ।ਅਜਿਹਾ ਕਰਨ ਦੇ ਪਿੱਛੇ ਦੀ ਉਸ ਦੀ ਕਹਾਣੀ ਕਾਫ਼ੀ ਦਿਲਚਸਪ ਹੈ।ਅਸਲ ਵਿਚ ਕੋਰਟਨੀ ਰੋਜ਼ਰਸ ਨੇ ਪਤੀ ਨਾਲ ਮਜ਼ਾਕ ਕਰਨ ਦੌਰਾਨ ਪ੍ਰਣ ਲਿਆ ਸੀ ਕਿ ਉਹ 12 ਸਾਲਾਂ ਵਿਚ 12 ਬੱਚਿਆਂ ਨੂੰ ਜਨਮ ਦੇਵੇਗੀ। ਭਾਵੇਂਕਿ ਕੋਰਟਨੀ ਨੇ ਇਹ ਪ੍ਰਣ ਮਜ਼ਾਕ ਵਿਚ ਲਿਆ ਪਰ ਉਸ ਦੇ ਪਤੀ ਨੇ ਇਸ ਨੂੰ ਗੰਭੀਰਤਾ ਨਾਲ ਲੈ ਲਿਆ। 

36 ਸਾਲ ਦੀ ਉਮਰ ਤੱਕ ਕੋਰਟਨੀ ਦੇ 10 ਬੱਚੇ ਹੋ ਚੁੱਕੇ ਹਨ ਅਤੇ ਹੁਣ ਨਵੰਬਰ ਵਿਚ ਇਹ 11ਵੇਂ ਬੱਚੇ ਨੂੰ ਜਨਮ ਦੇਣ ਵਾਲੀ ਹੈ। ਕੋਰਟਨੀ ਦਾ ਕਹਿਣਾ ਹੈਕਿ ਉਹ ਪਤੀ-ਪਤਨੀ ਸਮੇਤ 14 ਲੋਕਾਂ ਦਾ ਪਰਿਵਾਰ ਚਾਹੁੰਦੀ ਹੈ। ਕੋਰਟਨੀ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਕ੍ਰਿਸ ਰੋਜ਼ਰਸ ਨੇ ਉਸ ਨੂੰ ਕਿਹਾ ਸੀ ਕਿ ਉਹਨਾਂ ਦੀ ਮਾਂ ਦੇ 10 ਬੱਚੇ ਸਨ ਅਤੇ ਇਕ ਵੱਡਾ ਪਰਿਵਾਰ ਸੀ। ਕੀ ਤੁਸੀਂ ਵੀ 10 ਬੱਚਿਆਂ ਦੀ ਮਾਂ ਬਣ ਪਾਓਗੇ। ਉਦੋਂ ਕੋਰਟਨੀ ਨੇ ਮਜ਼ਾਕ ਵਿਚ ਜਵਾਬ ਦਿੱਤਾ ਕਿ ਤੁਹਾਡੇ ਪਰਿਵਾਰ ਨਾਲੋਂ ਦੋ ਬੱਚੇ ਵੱਧ ਪੈਦਾ ਕਰਕੇ ਦਿਖਾਵਾਂਗੀ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਮਾਰਚ 2021 'ਚ ਮਜਦੂਰੀ ਸਬਸਿਡੀ ਸਹਾਇਤਾ ਕਰੇਗਾ ਖ਼ਤਮ : ਖਜ਼ਾਨਚੀ

ਕੋਰਟਨੀ ਅਤੇ ਕ੍ਰਿਸ ਦੇ ਇਕ ਜੁੜਵਾਂ ਬੱਚੇ ਸਮੇਤ 6 ਮੁੰਡੇ ਅਤੇ ਚਾਰ ਕੁੜੀਆਂ ਹਨ। ਕੋਰਟਨੀ ਨੇ ਆਪਣੇ ਬੱਚਿਆਂ ਦੇ ਨਾਮ ਵਿਚ ਇਕ ਪੈਟਰਨ ਦਿੱਤਾ ਹੈ। ਕੋਰਟਨੀ ਦੇ ਸਾਰੇ ਬੱਚਿਆਂ ਦੇ ਨਾਮ ਸੀ (C) ਤੋਂ ਸ਼ੁਰੂ ਹੁੰਦੇ ਹਨ। ਨਵੰਬਰ ਵਿਚ ਕੋਰਟਨੀ ਆਪਣੇ 11ਵੇਂ ਬੱਚੇ ਨੂੰ ਜਨਮ ਦੇਣ ਵਾਲੀ ਹੈ। ਕੋਰਟਨੀ ਨੇ ਕਿਹਾ ਕਿ ਉਹ 33ਵੇਂ ਹਫਤੇ ਵਿਚ ਹੈ ਅਤੇ ਬਹੁਤ ਚੰਗਾ ਮਹਿਸੂਸ ਕਰ ਰਹੀ ਹੈ। ਕੋਰਟਨੀ ਅਤੇ ਕ੍ਰਿਸ ਸਾਲ 2007 ਵਿਚ ਜਾਰਜੀਆ ਦੇ ਚਰਚ ਕੈਂਪ ਵਿਚ ਮਿਲੇ ਸਨ। ਇਕ ਸਾਲ ਤੱਕ ਰਿਲੇਸ਼ਨਸ਼ਿਪ ਵਿਚ ਰਹਿਣ ਦੇ ਬਾਅਦ ਉਹਨਾਂ ਨੇ ਵਿਆਹ ਰਚਾ ਲਿਆ। 2010 ਵਿਚ ਕੋਰਟਨੀ ਦਾ ਪਹਿਲਾ ਬੱਚਾ ਹੋਇਆ ਅਤੇ 10 ਸਾਲ ਵਿਚ ਕੋਰਟਨੀ ਬਿਨਾਂ ਪ੍ਰੈਗਨੈਂਸੀ ਸਿਰਫ 9 ਮਹੀਨੇ ਰਹੀ।


Vandana

Content Editor

Related News