ਅਮਰੀਕਾ : ਕੈਲੀਫੋਰਨੀਆ 14 ਸਾਲ ਦੀ ਉਮਰ ''ਚ ਤੈਰ ਕੇ ਪਾਰ ਕੀਤੀ ਟਹੋਏ ਝੀਲ

08/10/2021 10:24:59 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ਸਟੇਟ ਦਾ ਇੱਕ 14 ਸਾਲਾ ਲੜਕਾ ਟਹੋਏ ਝੀਲ ਦੀ ਪੂਰੀ 21.3 ਮੀਲ (34 ਕਿਲੋਮੀਟਰ) ਦੀ ਲੰਬਾਈ ਨੂੰ ਤੈਰਨ ਅਤੇ ਐਲਪਾਈਨ ਝੀਲ ਦੇ ਟ੍ਰਿਪਲ ਕ੍ਰਾਨ ਨੂੰ ਪੂਰਾ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਤੈਰਾਕ ਬਣ ਗਿਆ ਹੈ। ਲਾਸ ਬਾਨੋਸ ਦੇ ਜੇਮਜ਼ ਸੈਵੇਜ ਨਾਮ ਦੇ ਲੜਕੇ ਨੇ 1 ਅਗਸਤ ਨੂੰ 12 ਘੰਟਿਆਂ ਵਿੱਚ ਕੈਲੀਫੋਰਨੀਆ-ਨੇਵਾਡਾ ਲਾਈਨ 'ਤੇ ਫੈਲੀ ਇਸ ਝੀਲ ਨੂੰ ਪਾਰ ਕੀਤਾ। ਸੈਵੇਜ ਦੀ ਤੈਰਾਕੀ ਦਾ ਸਫਰ ਕੈਲੀਫੋਰਨੀਆ 'ਚੋਂ ਸ਼ੁਰੂ ਹੋ ਕੇ ਨੇਵਾਡਾ ਦੇ  ਇਨਕਲਾਇਨ ਵਿਲੇਜ ਵਿੱਚ ਸਮਾਪਤ ਹੋਇਆ।

ਇਹ ਵੀ ਪੜ੍ਹੋ :ਪੁਰਤਗਾਲ ਨੇ 12 ਤੋਂ 15 ਸਾਲ ਦੇ ਬੱਚਿਆਂ ਲਈ ਟੀਕਿਆਂ ਨੂੰ ਦਿੱਤੀ ਮਨਜ਼ੂਰੀ

ਇਸ ਬੱਚੇ ਦੀ ਮਾਂ ਜਿਲਿਅਨ ਸੈਵੇਜ ਨੇ ਦੱਸਿਆ ਕਿ ਉਹ ਅੱਠ ਸਾਲ ਦੀ ਉਮਰ ਤੋਂ ਲਗਭਗ ਹਰ ਰੋਜ਼ ਤੈਰਾਕੀ ਕਰ ਰਿਹਾ ਹੈ। ਪਿਛਲੇ ਸਾਲ ਅਗਸਤ 'ਚ ਸੇਵੇਜ 12 ਮੀਲ (19 ਕਿਲੋਮੀਟਰ) "ਟਰੂ ਵਿਡਥ ਸਵਿਮ " ਨੂੰ ਪੂਰਾ ਕਰਨ ਵਾਲਾ ਸਭ ਤੋਂ ਛੋਟੀ ਉਮਰ ਦਾ ਲੜਕਾ ਬਣਿਆ। ਉਸ ਨੇ 10 ਮੀਲ (16 ਕਿਲੋਮੀਟਰ) ਵਾਈਕਿੰਗਸ਼ੋਲਮ ਮਾਰਗ ਨੂੰ ਵੀ ਤੈਰਿਆ ਹੈ ਜੋ ਕਿ ਟਹੋਏ ਝੀਲ ਦੇ ਦੱਖਣੀ ਹਿੱਸੇ ਨੂੰ ਪਾਰ ਕਰਦਾ ਹੈ। ਇਸ ਦੇ ਇਲਾਵਾ ਸੈਵੇਜ 8 ਸਾਲ ਦੀ ਉਮਰ 'ਚ, ਅਲਕਾਟਰਾਜ਼ ਤੋਂ ਸਾਨ ਫ੍ਰਾਂਸਿਸਕੋ ਤੱਕ ਵੀ ਤੈਰਿਆ ਹੈ। ਟਹੋਏ ਲੇਕ ਦੀ ਤੈਰਾਕੀ ਟੀਮ 'ਚ ਇੱਕ ਅਧਿਕਾਰਤ ਆਬਜ਼ਰਵਰ ਵੀ ਸ਼ਾਮਲ ਸੀ।

ਇਹ ਵੀ ਪੜ੍ਹੋ : ਪਾਕਿ : ਟੀਕਾਕਰਨ ਨਾ ਕਰਵਾਉਣ ਵਾਲੇ ਇਸ ਮਹੀਨੇ ਤੋਂ ਨਹੀਂ ਕਰ ਸਕਣਗੇ ਟਰੇਨ 'ਚ ਸਫਰ


Karan Kumar

Content Editor

Related News