ਅਮਰੀਕਾ ''ਚ ਲੱਗਭਗ ਅੱਧੀ ਬਾਲਗ ਆਬਾਦੀ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਇੱਕ ਖੁਰਾਕ: ਸੀ.ਡੀ.ਸੀ
Tuesday, Apr 20, 2021 - 02:05 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕੀ ਸੰਸਥਾ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ) ਦੇ ਅਨੁਸਾਰ, ਦੇਸ਼ ਵਿੱਚ ਲੱਗਭਗ 130 ਮਿਲੀਅਨ ਲੋਕਾਂ ਨੂੰ, ਜੋ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ ਜਾਂ ਅਮਰੀਕਾ ਦੀ ਕੁੱਲ ਬਾਲਗ ਆਬਾਦੀ ਦੇ ਲੱਗਭਗ 50.4% ਲੋਕਾਂ ਨੂੰ ਕੋਰੋਨਾ ਵਾਇਰਸ ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਮਿਲੀ ਚੁੱਕੀ ਹੈ। ਸੀ ਡੀ ਸੀ ਅਨੁਸਾਰ ਐਤਵਾਰ ਰਾਤ ਤੱਕ ਅਮਰੀਕਾ ਵਿੱਚ ਕੁੱਲ 84 ਮਿਲੀਅਨ ਲੋਕ ਪੂਰੀ ਤਰਾਂ ਟੀਕੇ ਲਗਵਾ ਚੁੱਕੇ ਹਨ। ਜਦਕਿ ਜੋਨਜ਼ ਹੌਪਕਿਨਜ਼ ਯੂਨੀਵਰਸਿਟੀ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਹੁਣ ਤੱਕ, ਵਿਸ਼ਵ ਭਰ ਵਿੱਚ 3 ਮਿਲੀਅਨ ਤੋਂ ਵੱਧ ਮੌਤਾਂ ਕੋਰੋਨਾ ਕਾਰਨ ਹੋਈਆਂ ਹਨ।
ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ ਨੇ ਸਿਹਤ ਵਿਭਾਗ ਅਤੇ ਉਚ ਮੁਹਾਰਤ ਰੱਖਣ ਵਾਲਿਆਂ ਦੇ ਪਰਿਵਾਰਾਂ ਲਈ ਖੋਲ੍ਹੇ ਦਰਵਾਜ਼ੇ
ਸਿਹਤ ਮਾਹਿਰਾਂ ਅਨੁਸਾਰ ਦੇਸ਼ ਵਿੱਚ ਕੇਸਾਂ ਅਤੇ ਹਸਪਤਾਲਾਂ ਵਿੱਚ ਦਾਖਲਾ ਇੱਕ ਵਾਰ ਫਿਰ ਵੱਧ ਰਿਹਾ ਹੈ। ਕੋਰੋਨਾ ਵਾਇਰਸ ਦੇ ਰੂਪਾਂ ਦੇ ਫੈਲਣ ਨਾਲ ਇਕ ਦਿਨ ਵਿੱਚ ਔਸਤਨ 70,000 ਦੇ ਕਰੀਬ ਮਾਮਲੇ ਸਾਹਮਣੇ ਆ ਰਹੇ ਹਨ ਜੋ ਕਿ ਵਾਇਰਸ ਦੀ ਪਹਿਲੀ ਲਹਿਰ ਦੇ ਬਰਾਬਰ ਹਨ। ਪਿਛਲੇ ਹਫਤੇ ਦੌਰਾਨ, 34 ਰਾਜਾਂ ਨੇ ਕੋਵਿਡ ਕਾਰਨ ਹਸਪਤਾਲਾਂ ਵਿੱਚ ਵਾਧੇ ਦੀ ਰਿਪੋਰਟ ਕੀਤੀ, ਜਿਹਨਾਂ ਵਿੱਚ ਮਿਸ਼ੀਗਨ, ਪੈਨਸਿਲਵੇਨੀਆ, ਰ੍ਹੋਡ ਆਈਲੈਂਡ ਅਤੇ ਨਿਊਜਰਸੀ ਜਿਆਦਾ ਪ੍ਰਭਾਵਿਤ ਹਨ। ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ ਕਿਸੇ ਵੀ ਹੋਰ ਦੇਸ਼ ਨਾਲੋਂ ਜ਼ਿਆਦਾ ਮੌਤਾਂ ਹੋਈਆਂ ਹਨ ਅਤੇ ਮਾਹਰਾਂ ਅਨੁਸਾਰ ਵਧੇਰੇ ਯਾਤਰਾ ਕਰਨ ਅਤੇ ਰਾਜਾਂ ਦੁਆਰਾ ਪਾਬੰਦੀਆਂ ਵਿੱਚ ਢਿੱਲ ਦੇਣ ਦੇ ਨਾਲ ਅਮਰੀਕਾ ਵੱਧ ਰਹੇ ਵਾਇਰਸ ਨਾਲ ਲੜ ਰਿਹਾ ਹੈ।
ਨੋਟ- ਅਮਰੀਕਾ 'ਚ ਲੱਗਭਗ ਅੱਧੀ ਬਾਲਗ ਆਬਾਦੀ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਇੱਕ ਖੁਰਾਕ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।