ਚੀਨ ਦੀ ਧਮਕੀ ਦਰਮਿਆਨ ਤਾਈਵਾਨ ਦੇ ਸਮਰਥਨ 'ਚ 'ਸ਼ਾਂਤ ਤੇ ਦ੍ਰਿੜ' ਕਦਮ ਚੁੱਕੇਗਾ ਅਮਰੀਕਾ : ਵ੍ਹਾਈਟ ਹਾਊਸ

08/13/2022 7:15:13 PM

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਜੋਅ ਬਾਈੇਡੇਨ ਦੇ ਦਫਤਰ ਵ੍ਹਾਈਟ ਹਾਊਸ ਨੇ ਕਿਹਾ ਕਿ ਪ੍ਰਤੀਨਿਧੀ ਸਦਨ ਦੀ ਸਪੀਕਰ ਨੈਂਸੀ ਪੇਲੋਸੀ ਦੀ ਤਾਈਪੇ ਯਾਤਰਾ ਤੋਂ ਬਾਅਦ ਤਾਈਵਾਨ ਨੂੰ 'ਡਰਾਉਣ ਅਤੇ ਤਾਕਤ ਦੀ ਵਰਤੋਂ ਕਰਨ' ਦੀ ਚੀਨ ਦੀ ਕਾਰਵਾਈ ਮੂਲ ਰੂਪ ਨਾਲ ਸ਼ਾਂਤੀ ਅਤੇ ਸਥਿਰਤਾ ਦੇ ਟੀਚੇ ਦੇ ਉਲਟ ਹੈ। ਅਮਰੀਕਾ ਸਵੈ-ਸ਼ਾਸਨ ਟਾਪੂ ਦੇ ਸਮਰਥਨ ਕਰਨ ਲਈ 'ਸ਼ਾਂਤ ਅਤੇ ਦ੍ਰਿੜ' ਕਦਮ ਚੁੱਕੇਗਾ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਲੰਬੇ ਸਮੇਂ ਤੋਂ ਤਾਈਵਾਨ 'ਤੇ ਪ੍ਰਭੂਸੱਤਾ ਦਾ ਦਾਅਵਾ ਕਰਦਾ ਆਇਆ ਹੈ। ਹਾਲਾਂਕਿ, ਬੀਜਿੰਗ ਜ਼ੋਰ ਦੇ ਕੇ ਕਹਿੰਦਾ ਹੈ ਕਿ ਉਸ ਦਾ ਮੌਜੂਦਾ 'ਇਕ-ਚੀਨ ਸਿਧਾਂਤ' ਵਿਦੇਸ਼ੀ ਸਰਕਾਰੀ ਅਧਿਕਾਰੀਆਂ ਨੂੰ ਟਾਪੂ 'ਤੇ ਪੈਰ ਰੱਖਣ ਤੋਂ ਰੋਕ ਲਵੇਗਾ।

ਇਹ ਵੀ ਪੜ੍ਹੋ : ਮੈਕਸੀਕੋ ਦੇ ਸਰਹੱਦੀ ਸ਼ਹਿਰ 'ਚ ਹਿੰਸਾ ਦੌਰਾਨ 11 ਲੋਕਾਂ ਦੀ ਮੌਤ

ਪੇਲੋਸੀ ਦੇ ਤਾਈਵਾਨ ਦੇ ਦੌਰੇ ਤੋਂ ਬਾਅਦ ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ ਨੇ ਚਾਰ ਤੋਂ ਸੱਤ ਅਗਸਤ ਤੱਕ ਤਾਈਵਾਨ 'ਚ ਜੰਗ ਦਾ ਐਲਾਨ ਕੀਤਾ। ਬਾਅਦ 'ਚ, ਚੀਨ ਦੀ ਫੌਜ ਨੇ ਤਾਈਵਾਨ ਨੇੜੇ ਯੁੱਧ ਅਭਿਆਸ ਨੂੰ ਵਧਾ ਦਿੱਤਾ। ਬੀਜਿੰਗ ਤਾਈਵਾਨ ਨੂੰ ਇਕ ਵਿਧਰੋਹੀ ਸੂਬੇ ਦੇ ਰੂਪ 'ਚ ਦੇਖਦਾ ਹੈ ਜਿਸ ਦੇ ਲਈ ਉਸ ਦਾ ਮੰਨਣਾ ਹੈ ਕਿ ਯੁੱਧ ਰਾਹੀਂ ਇਸ ਨੂੰ ਮੁੱਖ ਜ਼ਮੀਨ ਨਾਲ ਫਿਰ ਤੋਂ ਜੋੜਿਆ ਜਾਣਾ ਚਾਹੀਦਾ ਹੈ। ਚੀਨ ਨੇ ਬੁੱਧਵਾਰ ਨੂੰ ਚਿਤਾਵਨੀ ਦਿੱਤੀ ਕਿ ਬੀਜਿੰਗ ਆਪਣੇ 'ਇਕ-ਚੀਨ ਸਿਧਾਂਤ' ਨੂੰ ਲਾਗੂ ਕਰਨ ਲਈ ਨਿਯਮਿਤ ਯੁੱਧ ਅਭਿਆਸ ਨੂੰ ਇਕ ਨਵੇਂ ਰੂਪ 'ਚ ਆਯੋਜਿਤ ਕਰੇਗਾ।

ਇਹ ਵੀ ਪੜ੍ਹੋ : ਮੋਂਟੇਨਿਗ੍ਰੋ 'ਚ ਪਰਿਵਾਰਕ ਵਿਵਾਦ ਕਾਰਨ ਇਕ ਵਿਅਕਤੀ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 11 ਦੀ ਮੌਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News